ਗਾਜਰ ''ਚ ਲੁਕਿਆ ਹੈ ਅਨੇਕਾਂ ਬੀਮਾਰੀਆਂ ਦਾ ਇਲਾਜ

12/15/2018 11:05:52 AM

ਨਵੀਂ ਦਿੱਲੀ— ਸਰਦੀ ਦੇ ਮੌਸਮ 'ਚ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਸਰਦੀ ਦੇ ਮੌਸਮ 'ਚ ਲੋਕ ਜ਼ਿਆਦਾਤਰ ਸਾਗ, ਬਾਥੂ ਅਤੇ ਗਾਜਰ ਦੀ ਸਬਜ਼ੀ ਖਾਣਾ ਪਸੰਦ ਕਰਦੇ ਹਨ, ਜੋ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੈ। ਇਸ ਤੋਂ ਇਲਾਵਾ ਇਸ ਮੌਸਮ 'ਚ ਰੋਜ਼ਾਨਾ 1 ਕੱਚੀ ਗਾਜਰ ਅਤੇ ਇਸ ਦੇ ਜੂਸ ਦਾ ਸੇਵਨ ਕਈ ਹੈਲਥ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਕੈਰੀਟੋਨਾਈਡ, ਪੋਟਾਸ਼ੀਅਮ, ਵਿਟਾਮਿਨ ਏ ਅਤੇ ਈ ਦੇ ਗੁਣਾਂ ਨਾਲ ਭਰਪੂਰ ਗਾਜਰ ਦਾ ਸੇਵਨ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਕੱਚੀ ਗਾਜਰ ਜਾਂ ਇਸ ਦੇ ਜੂਸ ਦਾ ਸੇਵਨ ਇਮਿਊਨ ਪਾਵਰ ਨੂੰ ਵੀ ਵਧਾਉਂਦਾ ਹੈ। ਤੁਸੀਂ ਇਸ ਨੂੰ ਸਬਜ਼ੀ, ਸਲਾਦ, ਜੂਸ ਜਾਂ ਸੂਪ ਕਿਸੇ ਵੀ ਤਰ੍ਹਾਂ ਦੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਸਰਦੀਆਂ 'ਚ ਖਾਦੀ ਜਾਣ ਵਾਲੀ ਗਾਜਰ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ...
 

1. ਕੈਂਸਰ 
ਗਾਜਰ 'ਚ ਪਾਇਆ ਜਾਣ ਵਾਲਾ ਕੈਰੀਟੋਨਾਈਡ ਸਰੀਰ ਦੇ ਇਮਿਊਨ ਪਾਵਰ ਨੂੰ ਵਧਾ ਕੇ ਬੀਮਾਰੀਆਂ ਨਾਲ ਲੜਣ ਦੀ ਤਾਕਤ ਦਿੰਦਾ ਹੈ। ਇਸ 'ਚ ਮੌਜੂਦ ਬੀਟਾ ਕੈਰੋਟੀਨ ਪ੍ਰੋਸਟੇਟ ਅਤੇ ਬ੍ਰੈਸਟ ਕੈਂਸਰ ਤੋਂ ਬਚਾਅ ਕਰਦਾ ਹੈ।
 

2. ਸਰਦੀ ਅਤੇ ਖੰਘ ਤੋਂ ਬਚਾਅ 
150 ਗ੍ਰਾਮ ਗਾਜਰ, 3 ਗ੍ਰਾਮ ਲਸਣ ਅਤੇ ਲੌਗ ਦੀ ਚਟਨੀ ਬਣਾ ਕੇ ਰੋਜ਼ਾਨਾ ਸਵੇਰੇ ਖਾਣ ਨਾਲ ਪੁਰਾਣੀ ਤੋਂ ਪੁਰਾਣੀ ਖੰਘ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰਦੀਆਂ 'ਚ ਹੋਣ ਵਾਲੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ।
 

3. ਦਿਲ ਦਾ ਰੱਖੇ ਖਾਸ ਧਿਆਨ
ਰੋਜ਼ਾਨਾ 1 ਕੱਚੀ ਗਾਜਰ ਨੂੰ ਭੁੰਨ ਕੇ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ 'ਚ ਮੌਜੂਦ ਵੀਟਾ ਕੈਰੋਟੀਨ, ਅਲਫਾ ਕੈਰੋਟੀਨ ਅਤੇ ਲੁਟੇਈਨ ਵਰਗੇ ਐਂਟੀ-ਆਕਸੀਡੈਂਟ ਗੁਣ ਹਾਰਟ ਅਟੈਕ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਦੇ ਹਨ।
 

4. ਬਲੱਡ ਪ੍ਰੈਸ਼ਰ 
ਰੋਜ਼ 1 ਗਲਾਸ ਗਾਜਰ ਦਾ ਜੂਸ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ 'ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘਟਣ ਜਾਂ ਵਧਣ ਨਹੀਂ ਦਿੰਦਾ। ਇਸ ਤੋਂ ਇਲਾਵਾ ਇਸ ਦੇ ਜੂਸ ਦਾ ਸੇਵਨ ਸਰੀਰ ਨੂੰ ਵੀ ਗਰਮ ਰੱਖਦਾ ਹੈ।
 

5. ਖੂਨ ਦੀ ਕਮੀ 
ਗਾਜਰ 'ਚ ਭਰਪੂਰ ਆਇਰਨ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮਾਹਵਾਰੀ ਦੌਰਾਨ ਇਸ ਦਾ ਸੇਵਨ ਹੈਵੀ ਬਲੱਡ ਫਲੋ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
 

6. ਯੁਰਿਨ ਇਨਫੈਕਸ਼ਨ 
ਇਸ 'ਚ ਆਂਵਲੇ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਯੂਰਿਨ 'ਚ ਇਨਫੈਕਸ਼ਨ ਅਤੇ ਜਲਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
 

7. ਅੱਖਾਂ ਦੀ ਰੱਖਿਆ 
ਗਾਜਰ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਬੀਟਾ ਕੈਰੋਟੀਨ ਮੋਤੀਆਬਿੰਦ ਅਤੇ ਅਨੀਮੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।
 

8. ਸਕਿਨ ਸਮੱਸਿਆਵਾਂ 
ਗਾਜਰ ਦਾ ਸੇਵਨ ਖੂਨ 'ਚੋਂ ਗੰਦਗੀ ਨੂੰ ਯੂਰਿਨ ਦੇ ਰਸਦੇ ਬਾਹਰ ਕੱਢਦਾ ਹੈ, ਜਿਸ ਨਾਲ ਸਕਿਨ ਹੈਲਦੀ ਰਹਿੰਦੀ ਹੈ ਅਤੇ ਦਾਗ ਧੱਬੇ, ਕੀਲ-ਮੁਹਾਸੇ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀ ਹੈ।
 

9. ਗਠੀਆ 
ਗਾਜਰ ਖਾਣ ਨਾਲ ਗਠੀਆ, ਪੀਲੀਆ ਅਤੇ ਅਪਚ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗਾਜਰ ਦਾ ਸੇਵਨ ਪੇਟ ਦੀ ਸਫਾਈ ਕਰਦਾ ਹੈ। ਇਸ ਤੋਂ ਇਲਾਵਾ ਪੀਲੀਆ ਦੇ ਮਰੀਜ਼ਾਂ ਲਈ ਗਾਜਰ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
 

10. ਪੱਥਰੀ ਦੀ ਸਮੱਸਿਆ 
ਦਿਨ 'ਚ 2 ਵਾਰ ਗਾਜਰ ਦੇ ਜੂਸ ਦਾ ਸੇਵਨ ਕਿਡਨੀ ਸਟੋਨ ਦੀ ਸਮੱਸਿਆ ਨੂੰ ਖਤਮ ਕਰਦਾ ਹੈ। ਇਸ ਤੋਂ ਇਲਾਵਾ ਪੱਥਰੀ ਤੋਂ ਛੁਟਕਾਰਾ ਪਾਉਣ ਲਈ ਗਾਜਰ ਦਾ ਮੁਰੱਬਾ ਵੀ ਫਾਇਦੇਮੰਦ ਹੁੰਦਾ ਹੈ।
 


Neha Meniya

Content Editor

Related News