ਚਮੜੀ ਨੂੰ ਕੱਸਣ ਲਈ ਚੌਲਾਂ ਦੇ ਆਟੇ ਦੇ ਬਣੇ ਇਹ 3 ਫੇਸ ਪੈਕ ਲਗਾਓ, ਝੁਰੜੀਆਂ ਤੋਂ ਵੀ ਮਿਲੇਗਾ ਛੁਟਕਾਰਾ
Saturday, Sep 02, 2023 - 06:05 PM (IST)

ਜਲੰਧਰ (ਬਿਊਰੋ)– ਪ੍ਰਦੂਸ਼ਣ, ਸੂਰਜ ਦੀਆਂ ਅਲਟਰਾ ਵਾਇਲੇਟ ਕਿਰਨਾਂ, ਖ਼ਰਾਬ ਜੀਵਨ ਸ਼ੈਲੀ, ਪੋਸ਼ਟਿਕ ਤੱਤਾਂ ਦੀ ਘਾਟ ਤੇ ਗਲਤ ਉਤਪਾਦਾਂ ਦੀ ਵਰਤੋਂ ਕਾਰਨ ਅਕਸਰ ਚਮੜੀ ਢਿੱਲੀ ਹੋ ਜਾਂਦੀ ਹੈ। ਇਸ ਕਾਰਨ ਤੁਸੀਂ ਆਪਣੀ ਉਮਰ ਤੋਂ ਜ਼ਿਆਦਾ ਵੱਡੇ ਦਿਸਣ ਲੱਗਦੇ ਹੋ। ਕਈ ਵਾਰ ਅਜਿਹੀ ਚਮੜੀ ਨੂੰ ਝੁਰੜੀਆਂ ਦੇ ਨਾਲ-ਨਾਲ ਫਾਈਨ ਲਾਈਨਾਂ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਘੱਟ ਕਰਨ ਲਈ ਕਈ ਲੋਕ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਮਹਿੰਗੇ ਹੋਣ ਤੋਂ ਇਲਾਵਾ, ਇਹ ਉਤਪਾਦ ਕਈ ਵਾਰ ਲੋੜੀਂਦੇ ਨਤੀਜੇ ਵੀ ਨਹੀਂ ਦਿੰਦੇ ਹਨ।
ਅਜਿਹੇ ’ਚ ਘਰ ’ਚ ਮੌਜੂਦ ਚੌਲਾਂ ਦੇ ਆਟੇ ਦੀ ਵਰਤੋਂ ਚਮੜੀ ਨੂੰ ਟਾਈਟ ਕਰਨ ਲਈ ਕੀਤੀ ਜਾ ਸਕਦੀ ਹੈ। ਚੌਲਾਂ ਦਾ ਆਟਾ ਐਂਟੀ-ਆਕਸੀਡੈਂਟ, ਵਿਟਾਮਿਨ ਤੇ ਫੋਲਿਕ ਐਸਿਡ ਨਾਲ ਭਰਪੂਰ ਹੁੰਦਾ ਹੈ, ਜੋ ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੀ ਵਰਤੋਂ ਨਾਲ ਨਾ ਸਿਰਫ਼ ਦਾਗ-ਧੱਬੇ ਦੂਰ ਹੁੰਦੇ ਹਨ, ਸਗੋਂ ਚਿਹਰੇ ’ਤੇ ਨਿਖਾਰ ਵੀ ਆਉਂਦਾ ਹੈ। ਚੌਲਾਂ ਦਾ ਆਟਾ ਕੁਦਰਤੀ ਹੋਣ ਕਾਰਨ ਇਹ ਚਮੜੀ ਨੂੰ ਅੰਦਰੂਨੀ ਤੌਰ ’ਤੇ ਠੀਕ ਕਰਦਾ ਹੈ। ਇਹ ਤੇਲਯੁਕਤ ਚਮੜੀ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ। ਆਓ ਜਾਣਦੇ ਹਾਂ ਚਮੜੀ ਨੂੰ ਟਾਈਟ ਕਰਨ ਲਈ ਚੌਲਾਂ ਦੇ ਆਟੇ ਦਾ ਫੇਸ ਪੈਕ ਬਣਾਉਣ ਦਾ ਤਰੀਕਾ–
ਚੌਲਾਂ ਦਾ ਆਟਾ ਤੇ ਓਟਸ ਦਾ ਫੇਸ ਪੈਕ
ਸਮੱਗਰੀ
- 1 ਚਮਚਾ ਚੌਲਾਂ ਦਾ ਆਟਾ
- 1 ਚਮਚਾ ਓਟਸ ਪਾਊਡਰ
- 1 ਚਮਚਾ ਸ਼ਹਿਦ
- 3 ਚਮਚੇ ਦੁੱਧ
ਚੌਲਾਂ ਦੇ ਆਟੇ ਤੇ ਓਟਸ ਦਾ ਫੇਸ ਪੈਕ ਕਿਵੇਂ ਬਣਾਇਆ ਜਾਵੇ?
ਚੌਲਾਂ ਦੇ ਆਟੇ ਤੇ ਓਟਸ ਦਾ ਫੇਸ ਪੈਕ ਬਣਾਉਣ ਲਈ ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਪੇਸਟ ਤਿਆਰ ਕਰੋ। ਹੁਣ ਇਸ ਪੇਸਟ ਨੂੰ ਚਿਹਰੇ ਤੇ ਗਰਦਨ ’ਤੇ 20 ਮਿੰਟ ਲਈ ਲਗਾਓ। ਇਸ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਚਮੜੀ ਨੂੰ ਸਾਫ਼ ਕਰਨ ਦੇ ਨਾਲ-ਨਾਲ ਇਹ ਪੈਕ ਝੁਰੜੀਆਂ ਤੇ ਫਾਈਨ ਲਾਈਨਾਂ ਨੂੰ ਘੱਟ ਕਰਦਾ ਹੈ ਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਕੀ ਤੁਸੀਂ ਵੀ ਹੋ ਤਣਾਅ ਦਾ ਸ਼ਿਕਾਰ? ਦੂਰ ਕਰਨ ਲਈ ਪੀਓ ਇਹ ਚਾਹ, ਮਿਲਣਗੇ ਕਈ ਫ਼ਾਇਦੇ
ਚੌਲਾਂ ਦਾ ਆਟਾ ਤੇ ਟਮਾਟਰ ਦੇ ਰਸ ਦਾ ਫੇਸ ਪੈਕ
ਸਮੱਗਰੀ
- 2 ਚਮਚੇ ਚੌਲਾਂ ਦਾ ਆਟਾ
- 3 ਚਮਚਾ ਟਮਾਟਰ ਦਾ ਜੂਸ
- 1 ਚਮਚਾ ਜੈਤੂਨ ਦਾ ਤੇਲ
ਚੌਲਾਂ ਦੇ ਆਟੇ ਤੇ ਟਮਾਟਰ ਦੇ ਰਸ ਦਾ ਫੇਸ ਪੈਕ ਕਿਵੇਂ ਬਣਾਇਆ ਜਾਵੇ?
ਚੌਲਾਂ ਦੇ ਆਟੇ ਤੇ ਟਮਾਟਰ ਦੇ ਰਸ ਦਾ ਫੇਸ ਪੈਕ ਬਣਾਉਣ ਲਈ ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰੋ। ਧਿਆਨ ਰਹੇ ਕਿ ਮਿਸ਼ਰਣ ਨਾ ਤਾਂ ਜ਼ਿਆਦਾ ਮੋਟਾ ਹੋਵੇ ਤੇ ਨਾ ਹੀ ਜ਼ਿਆਦਾ ਪਤਲਾ ਹੋਵੇ। ਹੁਣ ਇਸ ਮਿਸ਼ਰਣ ਦੀ ਪਤਲੀ ਪਰਤ ਚਿਹਰੇ ’ਤੇ 15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਹ ਪੈਕ ਟੈਨਿੰਗ ਨੂੰ ਦੂਰ ਕਰਦਾ ਹੈ ਤੇ ਚਮੜੀ ਨੂੰ ਕੱਸਦਾ ਹੈ।
ਚੌਲਾਂ ਦਾ ਆਟਾ ਤੇ ਹਲਦੀ ਵਾਲਾ ਫੇਸ ਪੈਕ
ਸਮੱਗਰੀ
- 2 ਚਮਚੇ ਚੌਲਾਂ ਦਾ ਆਟਾ
- 1 ਚੁਟਕੀ ਹਲਦੀ
- 2 ਚਮਚੇ ਮਲਾਈ
ਚੌਲਾਂ ਦੇ ਆਟੇ ਤੇ ਹਲਦੀ ਦਾ ਫੇਸ ਪੈਕ ਕਿਵੇਂ ਬਣਾਇਆ ਜਾਵੇ?
ਚੌਲਾਂ ਦੇ ਆਟੇ ਤੇ ਹਲਦੀ ਦਾ ਫੇਸ ਪੈਕ ਬਣਾਉਣ ਲਈ ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਇਕ ਪੇਸਟ ਤਿਆਰ ਕਰੋ। ਹੁਣ ਇਸ ਪੇਸਟ ਨੂੰ ਚਿਹਰੇ ’ਤੇ 15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਹ ਪੈਕ ਦਾਗ-ਧੱਬੇ ਦੂਰ ਕਰਨ ਦੇ ਨਾਲ-ਨਾਲ ਚਮੜੀ ਨੂੰ ਕੱਸਦਾ ਹੈ ਤੇ ਝੁਰੜੀਆਂ ਨੂੰ ਵੀ ਘੱਟ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਚੌਲਾਂ ਦੇ ਆਟੇ ਦੇ ਇਸ ਫੇਸ ਪੈਕ ਨੂੰ ਚਮੜੀ ਨੂੰ ਕੱਸਣ ਲਈ ਲਗਾਇਆ ਜਾ ਸਕਦਾ ਹੈ। ਹਾਲਾਂਕਿ ਲਗਾਉਣ ਤੋਂ ਪਹਿਲਾਂ ਇਕ ਪੈਚ ਟੈਸਟ ਜ਼ਰੂਰ ਕਰੋ।