ਯਾਦ ਸ਼ਕਤੀ ਹੀ ਨਹੀਂ ਸਗੋ ਕਈ ਬੀਮਾਰੀਆਂ ਨੂੰ ਦੂਰ ਕਰਦੈ ਹਰੇ ਮਟਰ, ਜਾਣੋ ਅਣਗਿਣਤ ਫਾਇਦੇ

10/04/2019 12:35:29 PM

ਜਲੰਧਰ (ਬਿਊਰੋ) — ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸਰਦੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਇਸ ਮੌਸਮ 'ਚ ਹਰੇ ਮਟਰ ਆਸਾਨੀ ਨਾਲ ਅਤੇ ਸਸਤੇ ਮਿਲ ਜਾਂਦੇ ਹਨ। ਹਰੇ ਮਟਰ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਅੱਜ ਇਸ ਖਬਰ ਰਾਹੀਂ ਤੁਹਾਨੂੰ ਹਰੇ ਮਟਰ ਖਾਣ ਦੇ ਫਾਇਦੇ ਦੱਸਣ ਜਾ ਰਹੇ ਹਾਂ, ਜੋ ਕਿ ਇਸ ਪ੍ਰਕਾਰ ਹਨ : -

ਅੱਖਾਂ ਲਈ ਫਾਇਦੇਮੰਦ
ਹਰੇ ਮਟਰਾਂ 'ਚ ਵਿਟਾਮਿਨ ਏ, ਅਲਫਾ-ਕੈਰੋਟੀਨ ਅਤੇ ਬੀਟ-ਕੈਰੋਟੀਨ ਦੀ ਕਾਫੀ ਮਾਤਰਾ ਹੁੰਦੀ ਹੈ, ਜੋ ਕਿ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਕੱਚੇ ਮਟਰ ਦਾ ਸੇਵਨ ਅੱਖਾਂ ਦੀ ਰੌਸ਼ਨੀ ਤੇਜ਼ ਕਰਦਾ ਹੈ।

PunjabKesari

ਤੇਜ਼ ਦਿਮਾਗ
ਹਰੇ ਮਟਰ ਖਾਣ ਨਾਲ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਦਿਮਾਗ ਸਬੰਧੀ ਕਈ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।

ਦਿਲ ਨੂੰ ਰੱਖੇ ਸਿਹਤਮੰਦ
ਹਰੇ ਮਟਰਾਂ ਦੀ ਵਰਤੋਂ ਕਰਨ ਨਾਲ ਦਿਲ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਦੀ ਵਰਤੋਂ ਨਾਲ ਦਿਲ ਨੂੰ ਸਿਹਤਮੰਦ ਰੱਖਦੀ ਹੈ।

PunjabKesari

ਹੱਡੀਆਂ ਨੂੰ ਕਰੇ ਮਜ਼ਬੂਤ
ਹਰੇ ਮਟਰਾਂ 'ਚ ਕਈ ਤਰ੍ਹਾਂ ਦ ਵਿਟਾਮਿਨ ਹੁੰਦੇ ਹਨ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਹੱਡੀਆਂ 'ਚ ਹੋਣ ਵਾਲੇ ਦਰਦਾਂ ਨੂੰ ਵੀ ਦੂਰ ਕਰਨ 'ਚ ਸਹਾਈ ਹੁੰਦਾ ਹੈ।

ਛਾਈਆਂ ਦੀ ਸਮੱਸਿਆ ਨੂੰ ਕਰੇ ਦੂਰ
ਕੁਝ ਦਿਨਾਂ ਤੱਕ ਚਿਹਰੇ 'ਤੇ ਹਰੇ ਮਟਰ ਦੇ ਆਟੇ ਦੇ ਉਬਟਨ ਲਾਉਣ ਨਾਲ ਛਾਈਆਂ ਅਤੇ ਧੱਬੇ ਦੂਰ ਹੋ ਜਾਂਦੇ ਹਨ।

ਭਾਰ ਕਰਦੇ ਨੇ ਘੱਟ
ਹਰੇ ਮਟਰਾਂ 'ਚ ਮੌਜੂਦ ਗੁਣ ਭਾਰ ਨੂੰ ਕੰਟਰੋਲ 'ਚ ਰੱਖਦੇ ਹਨ। ਮਟਰ 'ਚ ਲੋਅ ਕੈਲੋਰੀ ਹੁੰਦੀ ਹੈ ਅਤੇ ਲੋਅ ਫੈਟ ਹੁੰਦਾ ਹੈ। ਹਰੇ ਮਟਰ 'ਚ ਹਾਈ ਫਾਈਬਰ ਹੁੰਦਾ ਹੈ, ਜੋ ਕਿ ਭਾਰ ਨੂੰ ਵਧਣ ਤੋਂ ਰੋਕਦਾ ਹੈ।

PunjabKesari

ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਨੇ ਮਟਰ
ਹਰੇ ਮਟਰ ਸਰੀਰ 'ਚ ਮੌਜੂਦ ਆਇਰਨ, ਜਿੰਕ, ਮੈਗਨੀਜ ਅਤੇ ਤਾਂਬਾ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਮਟਰ 'ਚ ਐਂਟੀਆਕਸੀਡੈਂਟ ਹੁੰਦਾ ਹੈ, ਜੋ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਤਾਕਤ ਦਿੰਦਾ ਹੈ।

ਜਲਣ ਨੂੰ ਕਰੇ ਘੱਟ
ਤਾਜ਼ੇ ਹਰੇ ਮਟਰ ਦੇ ਦਾਣਿਆਂ ਨੂੰ ਪੀਸ ਕੇ ਜਲੀ ਹੋਈ ਥਾਂ 'ਤੇ ਲਾਉਣ ਨਾਲ ਜਲਣ ਬੰਦ ਹੋ ਜਾਂਦੀ ਹੈ।

ਕੈਂਸਰ ਤੋਂ ਬਚਾਏ
ਪੇਟ ਦੇ ਕੈਂਸਰ ਲਈ ਹਰੇ ਮਟਰ ਇਕ ਕਾਰਗਾਰ ਔਸ਼ਧੀ ਹੈ। ਇਕ ਸੋਧ 'ਚ ਪਤਾ ਚਲਿਆ ਹੈ ਕਿ ਇਸ 'ਚ ਮੌਜੂਦ ਗੁਣ ਕੈਂਸਰ ਨਾਲ ਲੜਨ 'ਚ ਮਦਦ ਕਰਦੇ ਹਨ।

ਐਨਰਜੀ ਦਿੰਦਾ ਹੈ
ਹਰੇ ਮਟਰਾਂ 'ਚ ਐਂਟੀ-ਆਕਸੀਡੈਂਟ, ਕੈਰੋਟਿਨ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਐਨਰਜੀ ਨਾਲ ਭਰਪੂਰ ਰੱਖਦਾ ਹੈ।

ਗਰਭਵਤੀ ਔਰਤਾਂ ਲਈ ਫਾਇਦੇਮੰਦ
ਗਰਭਵਤੀ ਔਰਤਾਂ ਲਈ ਹਰੇ ਮਟਰ ਖਾਣੇ ਬੇਹੱਦ ਫਾਇਦੇਮੰਦ ਹੁੰਦੇ ਹਨ। ਇਸ ਨਾਲ ਉਨ੍ਹਾਂ ਨੂੰ ਭਰਪੂਰ ਪੋਸ਼ਣ ਮਿਲਦਾ ਹੈ।

PunjabKesari


Related News