ਕਈ ਤੱਤਾਂ ਨਾਲ ਲਬਰੇਜ਼ 'ਐਲੋਵੇਰਾ ਦਾ ਜੂਸ' ਪੀਣਾ ਸਿਹਤ ਲਈ ਵਰਦਾਨ ਸਾਬਿਤ ਹੋਵੇਗਾ

08/14/2020 4:46:35 PM

ਜਲੰਧਰ - ਐਲੋਵੇਰਾ ਇਕ ਅਜਿਹੀ ਚੀਜ਼ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਹ ਤੁਹਾਡੀ ਚਮੜੀ ਅਤੇ ਸਿਹਤ ਲਈ ਬਹੁਤ ਗੁਣਕਾਰੀ ਹੈ। ਇਸ ਦੇ ਨਾਲ ਹੀ ਇਹ ਜੋੜਾ ਦੇ ਦਰਦ ਲਈ ਵੀ ਬਹੁਤ ਲਾਭਕਾਰੀ ਹੈ। ਐਲੋਵੇਰਾ ਨਾਲ ਮੁਹਾਸੇ, ਰੁੱਖੀ ਚਮੜੀ, ਝੁਰੜੀਆਂ, ਚਿਹਰੇ ਦੇ ਦਾਗ-ਧੱਬੇ ਅਤੇ ਅੱਖਾਂ ਦੇ ਕਾਲੇ ਘੇਰਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਐਲੋਵੀਰਾ ਜੂਸ ਪੀਣ ਨਾਲ ਸਰੀਰ 'ਚ ਹੋਣ ਵਾਲੇ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਐਲੋਵੀਰਾ ਦੇ ਜੂਸ 'ਚ ਕੈਲਸ਼ੀਅਮ, ਤਾਂਬਾ, ਪੋਟਾਸ਼ੀਅਮ, ਲੋਹਾ, ਸੋਡੀਅਮ, ਮੈਗਨੀਸ਼ੀਅਮ ਅਤੇ ਮੈਂਗਨੀਜ ਬਹੁਤ ਮਾਤਰਾ 'ਚ ਪਾਇਆ ਜਾਂਦਾ ਹੈ ਅਤੇ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਪਾਏ ਜਾਂਦੇ ਹਨ। ਐਲੋਵੀਰਾ ਦਾ ਜੂਸ ਬਵਾਸੀਰ ਅਤੇ ਸ਼ੂਗਰ ਤੋਂ ਨਿਤਾਜ ਦਿਲਾਉਣ 'ਚ ਮਦਦ ਕਰਦਾ ਹੈ। 

ਐਲੋਵੀਰਾ ਜੂਸ ਪੀਣ ਦੇ ਫਾਇਦੇ 

1. ਪੀਲੀਆ ਰੋਗ ਨੂੰ ਕਰੇ ਠੀਕ
ਪੀਲੀਆ ਰੋਗ ਤੋਂ ਪੀੜਤ ਲੋਕਾਂ ਲਈ ਐਲੋਵੀਰਾ ਇਕ ਬਹੁਤ ਵਧੀਆ ਦਵਾਈ ਹੈ। 15 ਗ੍ਰਾਮ ਐਲੋਵੀਰਾ ਦਾ ਰਸ ਸਵੇਰੇ ਸ਼ਾਮ ਪੀਓ। ਤੁਹਾਨੂੰ ਇਸ ਰੋਗ ਤੋਂ ਫਾਇਦਾ ਮਿਲੇਗਾ। 

PunjabKesari

2. ਮੋਟਾਪਾ ਘੱਟ ਕਰਨ 'ਚ ਫਾਇਦੇਮੰਦ
ਐਲੋਵੀਰਾ ਮੋਟਾਪਾ ਘੱਟ ਕਰਨ 'ਚ ਵੀ ਫਾਇਦੇਮੰਦ ਹੁੰਦਾ ਹੈ। 10 ਗ੍ਰਾਮ ਐਲੋਵੀਰਾ ਦੇ ਰਸ 'ਚ ਮੇਥੀ ਦੇ ਤਾਜ਼ੇ ਪੱਤਿਆਂ ਨੂੰ ਪੀਸ ਕੇ ਉਸਨੂੰ ਪ੍ਰਤੀਦਿਨ ਸੇਵਨ ਕਰੋ। 

3. ਵਾਲ ਹੁੰਦੇ ਹਨ ਮਜ਼ਬੂਤ
ਆਂਵਲੇ ਅਤੇ ਜਾਮਨ ਦੇ ਨਾਲ ਐਲੋਵੀਰਾ ਦਾ ਉਪਯੋਗ ਕਰਨ ਨਾਲ ਵਾਲਾਂ 'ਚ ਮਜ਼ਬੂਤੀ ਤਾਂ ਮਿਲਦੀ ਹੀ ਹੈ ਨਾਲ ਹੀ ਇਹ ਅੱਖਾਂ ਦਾ ਵੀ ਬਚਾਅ ਕਰਦਾ ਹੈ। 

PunjabKesari

4. ਨਵੇਂ ਵਾਲ ਆਉਂਦੇ ਹਨ
ਜੇਕਰ ਤੁਹਾਡੇ ਵਾਲ ਝੜ ਕੇ ਖਤਮ ਹੋ ਰਹੇ ਹਨ, ਤਾਂ ਇਸ ਦਾ ਰਸ ਨਿਯਮਿਤ ਰੂਪ ਨਾਲ ਸਿਰ 'ਤੇ ਲਗਾਓ। ਇਸ ਨਾਲ ਨਵੇਂ ਵਾਲ ਆਉਣ ਲੱਗਦੇ ਹਨ। 

5. ਖੰਘ ਹੁੰਦੀ ਹੈ ਠੀਕ
ਖਾਂਸੀ 'ਚ ਐਲੋਵੀਰਾ ਦਾ ਰਸ ਦਵਾਈ ਦਾ ਕੰਮ ਕਰਦਾ ਹੈ। ਇਸਦੇ ਪੱਤਿਆ ਨੂੰ ਭੁੰਨ ਕੇ ਰਸ ਕੱਢ ਲਓ ਅਤੇ ਅੱਧਾ ਚਮਚ ਜੂਸ ਇਕ ਕੱਪ ਗਰਮ ਪਾਣੀ ਨਾਲ ਲੈਣ ਨਾਲ ਖਾਂਸੀ ਤੋਂ ਫਾਇਦਾ ਮਿਲਦਾ ਹੈ।

ਪੜ੍ਹੋ ਇਹ ਵੀ ਖਬਰ - ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari


rajwinder kaur

Content Editor

Related News