ਦੁੱਧ ''ਚ ਬਾਦਾਮ ਦਾ ਤੇਲ ਮਿਲਾ ਕੇ ਪੀਣ ਨਾਲ ਮਿਲਣਗੇ ਸ਼ਾਨਦਾਰ ਫਾਇਦੇ

01/17/2020 1:35:17 PM

ਜਲੰਧਰ—ਦੁੱਧ 'ਚ ਬਾਦਾਮ ਦਾ ਤੇਲ ਮਿਲਾ ਕੇ ਪੀਣਾ ਸਿਹਤ ਲਈ ਕਾਫੀ ਲਾਭਦਾਇਕ ਹੁੰਦਾ ਹੈ। ਇਹ ਵਾਲਾਂ ਅਤੇ ਸਕਿਨ ਲਈ ਵਧੀਆ ਹੋਣ ਦੇ ਨਾਲ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਦਾ ਵੀ ਕੰਮ ਕਰਦਾ ਹੈ। ਇਸ 'ਚ ਵਿਟਾਮਿਨ ਈ, ਪ੍ਰੋਟੀਨ, ਕੈਲਸ਼ੀਅਮ, ਓਮੇਗਾ ਫੈਟੀ ਐਸਿਡ ਭਾਰੀ ਮਾਤਰਾ 'ਚ ਹੋਣ ਨਾਲ ਪਾਚਨ ਤੰਤਰ ਵਧੀਆ ਬਣਾਉਂਦਾ ਹੈ। ਇਸ ਦੁੱਧ ਦੀ ਰੋਜ਼ ਵਰਤੋਂ ਕਰਨ ਨਾਲ ਹੱਡੀਆਂ ਮਜ਼ਬੂਤ ਹੋਣ ਦੇ ਨਾਲ ਇਮੀਊਨ ਸਿਸਟਮ ਸਟਰਾਂਗ ਹੋਣ 'ਚ ਮਦਦ ਮਿਲਦੀ ਹੈ। ਤਾਂ ਚੱਲੋ ਜਾਣਦੇ ਹਾਂ ਇਸ ਦੀ ਵਰਤੋਂ ਨਾਲ ਮਿਲਣ ਵਾਲੇ ਹੋਰ ਫਾਇਦਿਆਂ ਦੇ ਬਾਰੇ 'ਚ...
ਝੁਰੜੀਆਂ ਤੋਂ ਦਿਵਾਏ ਰਾਹਤ

1 ਗਲਾਸ ਦੁੱਧ 'ਚ 1 ਟੇਬਲ ਸਪੂਨ ਬਾਦਾਮ ਦਾ ਤੇਲ ਮਿਲਾ ਕੇ ਪੀਣ ਨਾਲ ਇਹ ਚਿਹਰੇ ਦੀਆਂ ਝੁਰੜੀਆਂ, ਕਿੱਲ ਮੁਹਾਸੇ, ਦਾਗ-ਧੱਬਿਆਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

PunjabKesari
ਵਾਲਾਂ ਦੀ ਗਰੋਥ ਵਧਾਏ
ਬਾਦਾਮ ਅਤੇ ਦੁੱਧ 'ਚ ਵਿਟਾਮਿਨ ਈ, ਓਮੇਗਾ ਫੈਟੀ ਐਸਿਡ, ਕੈਲਸ਼ੀਅਮ, ਮੈਗਨੀਸ਼ੀਅਮ, ਪ੍ਰੋਟੀਨ ਆਦਿ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਜੋ ਵਾਲਾਂ ਨੂੰ ਝੜਣ ਤੋਂ ਰੋਕਦਾ ਹੈ ਅਤੇ ਇਸ ਨੂੰ ਲੰਬੇ, ਸੰਘਣੇ ਕਰਨ 'ਚ ਮਦਦ ਕਰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਵਾਲ ਮਜ਼ਬੂਤ ਹੋਣ ਦੇ ਨਾਲ ਸਿਲਕੀ-ਸਾਫਟ ਅਤੇ ਸ਼ਾਇਨੀ ਹੁੰਦੇ ਹਨ।
ਹੱਡੀਆਂ ਹੁੰਦੀਆਂ ਹਨ ਮਜ਼ਬੂਤ
ਦੁੱਧ 'ਚ ਕੈਲਸ਼ੀਅਮ, ਪ੍ਰੋਟੀਨ ਆਦਿ ਦਾ ਮੁੱਖ ਸਰੋਤ ਹੋਣ ਨਾਲ ਇਹ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਬਾਦਾਮ ਦੇ ਤੇਲ 'ਚ ਮੈਗਨੀਜ਼, ਓਮੇਗਾ-3 ਫੈਟੀ ਐਸਿਡ ਹੋਣ ਨਾਲ ਇਹ ਹੱਡੀਆਂ ਦੀ ਗਰੋਥ ਅਤੇ ਨਿਰਮਾਣ ਲਈ ਫਾਇਦੇਮੰਦ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਗਠੀਆ, ਆਸਿਟੋਪੋਰਸਿਸ ਰੋਗ ਭਾਵ ਫੈਕਚਰਸ ਹੋਣ ਦਾ ਖਤਰਾ ਘੱਟ ਹੁੰਦਾ ਹੈ।
ਯਾਦਦਾਸ਼ਤ ਵਧਾਉਣ ਲਈ
ਹਮੇਸ਼ਾ ਵੱਡੇ-ਬਜ਼ੁਰਗ ਬਾਦਾਮ ਅਤੇ ਦੁੱਧ ਦੀ ਵਰਤੋਂ ਕਰਨ ਨੂੰ ਕਹਿੰਦਾ ਹੈ। ਕਿਉਂਕਿ ਇਹ ਸਾਡੀ ਮੈਮੋਰੀ ਪਾਵਰ ਤੇਜ਼ ਕਰਨ 'ਚ ਫਾਇਦੇਮੰਦ ਹੁੰਦੇ ਹਨ। ਬਾਦਾਮ 'ਚ ਰਾਈਬੋਫਲੇਵਿਨ ਅਤੇ ਅਲ-ਕਾਰਨੀਟਾਈਨ ਪਾਏ ਜਾਂਦੇ ਹਨ ਜੋ ਇਹ ਯਾਦਦਾਸ਼ਤ ਨੂੰ ਵਧਾਉਣ 'ਚ ਮਦਦ ਕਰਦੇ ਹਨ। ਨਾਲ ਅਲਜ਼ਾਈਮਰ ਰੋਗ ਹੋਣ ਤੋਂ ਬਚਾਉਂਦਾ ਹੈ।

PunjabKesari
ਇਮੀਊਨ ਸਿਸਟਮ ਕਰੇ ਸਟਰਾਂਗ
ਸਰਦੀ-ਖਾਂਸੀ, ਜ਼ੁਕਾਮ, ਵਾਇਰਲ ਇੰਫੈਕਸ਼ਨ ਆਦਿ ਹੋਣ 'ਤੇ ਦੁੱਧ 'ਚ ਬਾਦਾਮ ਦਾ ਤੇਲ ਮਿਲਾ ਕੇ ਪੀਣ ਨਾਲ ਰਾਹਤ ਮਿਲਦੀ ਹ। ਇਹ ਇਮੀਊਨ ਸਿਸਟਮ ਨੂੰ ਵਧਾਉਂਦਾ ਹੈ। ਇਕ ਖੋਜ ਮੁਤਾਬਕ ਰੋਜ਼ ਰਾਤ ਨੂੰ 1 ਗਲਾਸ ਦੁੱਧ 'ਚ 1 ਟੇਬਲ ਸਪੂਨ ਬਾਦਾਮ ਦਾ ਤੇਲ ਮਿਕਸ ਕਰਕੇ ਪੀਣ ਨਾਲ ਸਰਦੀ-ਖਾਂਸੀ ਤੋਂ ਛੁਟਕਾਰਾ ਮਿਲਦਾ ਹੈ।
ਭਾਰ ਘਟਾਏ
ਇਸ ਨੂੰ ਪੀਣ ਨਾਲ ਪੇਟ ਕਾਫੀ ਸਮੇਂ ਤੱਕ ਭਰਿਆ ਰਹਿੰਦਾ ਹੈ। ਇਹ ਓਵਰ ਇਟਿੰਗ ਦੀ ਪ੍ਰੇਸ਼ਾਨੀ ਤੋਂ ਬਚਾਉਂਦਾ ਹੈ। ਭੁੱਖ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ ਜਿਸ ਨਾਲ ਭਾਰ ਵਧਣ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ।

PunjabKesari
ਡਾਈਜੇਸ਼ਨ 'ਚ ਸੁਧਾਰ
ਬਾਦਾਮ ਮਿਸ਼ਰਿਤ ਦੁੱਧ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ 'ਚ ਪ੍ਰੋਟੀਨ ਫਾਈਬਰ, ਪੋਟਾਸ਼ੀਅਮ ਅਤੇ ਕੈਲਸ਼ੀਅਮ ਜ਼ਿਆਦਾ ਹੋਣ ਨਾਲ ਪੇਟ ਨਾਲ ਜੁੜੀ ਸਮੱਸਿਆ ਜਿਵੇਂ ਕਿ ਕਰਜ਼, ਅਪਚ, ਸੋਜ ਤੋਂ ਰਾਹਤ ਦਿਵਾਉਂਦਾ ਹੈ।


Aarti dhillon

Content Editor

Related News