ਹਵਾ ਪ੍ਰਦੂਸ਼ਣ ਨਾਲ ਹੋਣ ਵਾਲੇ ਸਾਈਡ ਇਫੈਕਟ ਤੋਂ ਬਚਾਉਂਦੇ ਹਨ ਇਹ ਘਰੇਲੂ ਨੁਸਖੇ

11/20/2018 6:30:55 PM

ਨਵੀਂ ਦਿੱਲੀ— ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਉੱਤਰ ਭਾਰਤ ਦੇ ਸ਼ਹਿਰਾਂ 'ਚ ਸਮਾਗ ਅਤੇ ਜ਼ਹਿਰੀਲੀ ਪ੍ਰਦੂਸ਼ਿਤ ਹਵਾ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਗਈ ਹੈ। ਜ਼ਿਆਦਾਤਰ ਉੱਤਰ ਭਾਰਤ ਦੇ ਕਈ ਸ਼ਹਿਰਾਂ 'ਚ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਤੋਂ ਵੀ ਜ਼ਿਆਦਾ ਖਤਰਨਾਕ ਪੱਧਰ ਤੋਂ ਅੱਗੇ ਨਿਕਲ ਚੁੱਕਿਆ ਹੈ ਅਤੇ ਹਵਾ ਇੰਨੀ ਜ਼ਿਆਦਾ ਖਰਾਬ ਹੋ ਗਈ ਹੈ ਕਿ ਸਾਹ ਲੈਣ ਦੇ ਜ਼ਰਾ ਵੀ ਲਾਇਕ ਨਹੀਂ ਹੈ। ਇਸ ਪ੍ਰਦੂਸ਼ਿਤ ਹਵਾ ਕਾਰਨ ਲੋਕ ਕਈ ਬੀਮਾਰੀਆਂ ਦੀ ਚਪੇਟ 'ਚ ਵੀ ਆ ਰਹੇ ਹਨ। ਉੱਥੇ ਹੀ ਪਹਿਲਾਂ ਤੋਂ ਸਾਹ ਦੇ ਰੋਗਾਂ ਨਾਲ ਪੀੜਤ ਲੋਕਾਂ ਦੇ ਲਈ ਤਾਂ ਇਹ ਪ੍ਰਦੂਸ਼ਣ ਹੋਰ ਵੀ ਖਤਰਨਾਕ ਸਾਬਤ ਹੁੰਦਾ ਹੈ। ਅਜਿਹੇ 'ਚ ਖੁਦ ਦਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਇਸ ਪ੍ਰਦੂਸ਼ਿਤ ਹਵਾ ਨਾਲ ਹੋਣ ਵਾਲੇ ਸਾਈਡ ਇਫੈਕਟ ਤੋਂ ਬਚਾ ਕੇ ਰੱਖਣਗੇ। 
ਪ੍ਰਦੂਸ਼ਣ ਹੋਣ ਨਾਲ ਹੋਣ ਵਾਲੇ ਸਾਈਡ ਇਫੈਕਟ ਤੋਂ ਬਚਾਉਂਦੇ ਹਨ ਇਹ 3 ਨੁਸਖੇ 
 

ਜ਼ਰੂਰ ਸਮੱਗਰੀ 
- 1 ਗਲਾਸ ਪਾਣੀ 
- 5-6 ਤੁਲਸੀ ਦੀਆਂ ਪੱਤੀਆਂ 
- 1 ਚੱਮਚ ਅਦਰਕ(ਗ੍ਰੈਂਡ ਕੀਤਾ ਹੋਇਆ) 
- ਗੁੜ(ਕ੍ਰਸ਼ ਕੀਤਾ ਹੋਇਆ)
 

ਬਣਾਉਣ ਦਾ ਤਰੀਕਾ 
ਭਾਂਡਿਆਂ 'ਚ 1 ਗਲਾਸ ਪਾਣੀ ਪਾ ਕੇ ਗੈਸ 'ਤੇ ਰੱਖੋ। ਫਿਰ ਇਸ 'ਚ ਤੁਲਸੀ ਦੀਆਂ ਪੱਤੀਆਂ, ਅਦਰਕ ਦੀ ਪੇਸਟ ਅਤੇ ਕ੍ਰਸ਼ ਕੀਤਾ ਹੋਇਆ ਗੁੜ ਪਾ ਕੇ 5 ਮਿੰਟ ਤਕ ਉਬਾਲ ਲਓ। ਜਦੋਂ ਇਹ ਉਬਲ ਜਾਵੇ ਤਾਂ ਛਾਣਨੀ ਦੀ ਮਦਦ ਨਾਲ ਇਸ ਨੂੰ ਕੱਚ ਦੇ ਜਾਰ ਜਾਂ ਗਲਾਸ 'ਚ ਸਟੋਰ ਕਰੋ। ਇਸ ਸਿਰਪ ਨੂੰ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੋਵੇਗਾ ਅਤੇ ਸਰੀਰ ਨੂੰ ਬੀਮਾਰੀਆਂ ਅਤੇ ਹਵਾ ਦੇ ਪ੍ਰਦੂਸ਼ਣ ਨਾਲ ਹੋਣ ਵਾਲੇ ਇਫੈਕਟ ਤੋਂ ਬਚਣ ਦੀ ਤਾਕਤ ਮਿਲੇਗੀ। 
 

ਜ਼ਰੂਰੀ ਸਮੱਗਰੀ 
1 ਗਲਾਸ ਪਾਣੀ 
5-6 ਤੁਲਸੀ ਦੀਆਂ ਪੱਤੀਆਂ 
1 ਚੱਮਚ ਨਮਕ 
1 ਚੱਮਚ ਸ਼ਹਿਦ 
ਅੱਧਾ ਨਿੰਬੂ 
 

ਬਣਾਉਣ ਦਾ ਤਰੀਕਾ 
1 ਗਲਾਸ ਪਾਣੀ ਨੂੰ ਭਾਂਡੇ 'ਚ ਪਾ ਕੇ ਗੈਸ 'ਤੇ ਰੱਖੋ। ਫਿਰ ਇਸ 'ਚ ਤੁਲਸੀ ਦੀਆਂ ਪੱਤੀਆਂ, ਨਮਕ, ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ ਅਤੇ ਚੰਗੀ ਤਰ੍ਹਾਂ ਨਾਲ ਉਬਾਲ ਕੇ ਠੰਡਾ ਹੋਣ ਲਈ ਰੱਖ ਦਿਓ। ਇਸ ਟਾਨਿਕ ਨੂੰ ਪੀਣ ਨਾਲ ਪੇਟ ਸਾਫ ਹੋਵੇਗਾ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ। 
ਜ਼ਰੂਰੀ ਸਮੱਗਰੀ 
1 ਗਲਾਸ ਦੁੱਧ 
ਛੋਟਾ ਟੁਕੜਾ ਅਦਰਕ 
1 ਕਾਲੀ ਇਲਾਇਚੀ 
3-4 ਤੁਲਸੀ ਦੀਆਂ ਪੱਤੀਆਂ 
ਕੁਝ ਬੂੰਦਾਂ ਘਿਉ 
ਅੱਧਾ ਚੱਮਚ ਹਲਦੀ
 

ਬਣਾਉਣ ਦੀ ਤਰੀਕਾ 
ਕਿਸੇ ਭਾਂਡੇ 'ਚ 1 ਗਲਾਸ ਦੁੱਧ ਉਬਾਲ ਕੇ ਗੈਸ 'ਤੇ ਰੱਖੋ। ਫਿਰ ਇਸ 'ਚ ਹਲਦੀ, ਘਿਉ, ਅਦਰਕ, ਕਾਲੀ ਮਿਰਚ, ਲੌਂਗ ਅਤੇ ਤੁਲਸੀ ਦੀਆਂ ਪੱਤੀਆਂ ਪਾ ਕੇ ਚੰਗੀ ਤਰ੍ਹਾਂ ਨਾਲ 4-5 ਮਿੰਟ ਤਕ ਗਰਮ ਕਰ ਲਓ। ਫਿਰ ਇਸ 'ਚ ਸ਼ਹਿਦ ਮਿਲਾ ਕੇ ਪੀਓ। ਇਹ ਹਲਦੀ ਦੁੱਧ ਬੱਚਿਆਂ ਅਤੇ ਵੱਡਿਆਂ ਦੋਹਾਂ ਲਈ ਬੈਸਟ ਹੈ। ਇਸ ਨੂੰ ਪੀਣ ਨਾਲ ਕਈ ਤਰ੍ਹਾਂ ਦੀਆਂ ਹੈਲਥ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।
 


Neha Meniya

Content Editor

Related News