ਗਲਾ ਖਰਾਬ ਹੋਣ ਤੇ ਅਪਣਾਓ ਇਹ ਘਰੇਲੂ ਨੁਸਖੇ, ਜਲਦੀ ਮਿਲੇਗਾ ਆਰਾਮ

03/15/2018 10:45:05 AM

ਨਵੀਂ ਦਿੱਲੀ— ਮੌਸਮ ਬਦਲਦੇ ਹੀ ਲੋਕਾਂ ਨੂੰ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਦੀ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਸਰਦੀ-ਜੁਕਾਮ ਅਤੇ ਗਲਾ ਖਰਾਬ ਆਦਿ। ਇਸ ਦੇ ਪਿੱਛੇ ਦੀ ਵਜ੍ਹਾ ਹੈ ਜ਼ਿਆਦਾ ਸਪਾਇਸੀ ਫੂਡ ਖਾਣਾ। ਬਦਲਦੇ ਮੌਸਮ 'ਚ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖੋ। ਉਂਝ ਤਾਂ ਗਲਾ ਖਰਾਬ ਹੋਣਾ ਆਮ ਗੱਲ ਹੈ। ਗਲਾ ਖਰਾਬ ਹੋਣ 'ਤੇ ਦਵਾਈ ਖਾਣ ਦੀ ਬਜਾਏ ਕੁਝ ਘਰੇਲੂ ਨੁਸਖੇ ਅਪਣਾਓ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨੂੰ ਅਪਣਾ ਕੇ ਤੁਹਾਨੂੰ ਗਲੇ ਦੇ ਦਰਦ ਤੋਂ ਤੁਰੰਤ ਆਰਾਮ ਮਿਲੇਗਾ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਤੇਜ਼ਪੱਤੇ ਦੀ ਚਾਹ
ਗਲਾ ਖਰਾਬ ਹੋਣ 'ਤੇ ਤੇਜ਼ਪੱਤੇ ਦੀ ਚਾਹ ਪੀਓ। ਇਸ ਲਈ ਪਾਣੀ 'ਚ ਖੰਡ, ਚਾਹਪੱਤੀ ਅਤੇ ਤੇਜ਼ਪੱਤਾ ਉਬਾਲ ਕੇ ਫਿਰ ਦੁੱਧ ਮਿਲਾਓ। ਬਾਅਦ 'ਚ ਇਸ ਨੂੰ ਛਾਣ ਕੇ ਪੀ ਲਓ।

PunjabKesari
2. ਲੌਂਗ, ਕਾਲੀ ਮਿਰਚ ਅਤੇ ਸ਼ਹਿਦ
ਪਾਣੀ 'ਚ ਪੀਸੀ ਹੋਈ ਲੌਂਗ, ਇਕ ਚੁਟਕੀ ਕਾਲੀ ਮਿਰਚ ਪਾਊਡਰ ਅਤੇ ਇਕ ਚੱਮਚ ਸ਼ਹਿਦ ਮਿਲਾ ਕੇ ਉਬਾਲ ਲਓ। ਰੋਜ਼ ਸਵੇਰੇ ਇਸ ਦੇ ਦੁੱਧ ਦੀ ਵਰਤੋਂ ਕਰਨ ਨਾਲ ਗਲੇ ਦੀ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ।

PunjabKesari
3. ਮੇਥੀਦਾਣੇ
ਮੇਥੀਦਾਣਾ ਵੀ ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਨ 'ਚ ਮਦਦਗਾਰ ਹੈ। ਪਾਣੀ 'ਚ ਕੁਝ ਮੇਥੀਦਾਣੇ ਪਾ ਕੇ ਉਬਾਲ ਲਓ। ਇਸ ਪਾਣੀ ਨੂੰ ਛਾਣ ਕੇ ਗਰਾਰੇ ਕਰੋ।

PunjabKesari
4. ਅਦਰਕ ਅਤੇ ਸ਼ਹਿਦ
ਅਦਰਕ ਨੂੰ ਪੀਸ ਕੇ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਜਲਦ ਆਰਾਮ ਮਿਲਦਾ ਹੈ। ਤੁਸੀਂ ਚਾਹੋ ਤਾਂ ਅਦਰਕ ਦੀ ਥਾਂ 'ਤੇ ਲਸਣ ਦੀ ਵਰਤੋਂ ਵੀ ਕਰ ਸਕਦੇ ਹੋ।

PunjabKesari
5. ਨਮਕ ਵਾਲੇ ਪਾਣੀ ਨਾਲ ਗਰਾਰੇ
ਗਲੇ 'ਚ ਦਰਦ ਜਾਂ ਖਰਾਸ਼ ਦੌਰਾਨ ਜੇਕਰ ਤੁਸੀਂ ਕੋਸੇ ਪਾਣੀ 'ਚ ਨਮਕ ਪਾ ਕੇ ਗਰਾਰੇ ਕਰੋਗੇ ਤਾਂ ਜ਼ਰੂਰ ਫਾਇਦਾ ਹੋਵੇਗਾ। ਇਸ ਨਾਲ ਤੁਹਾਡੇ ਗਲੇ ਦੇ ਅੰਦਰ ਸੋਜ ਤਾਂ ਘੱਟ ਹੋਵੇਗੀ, ਮਾਸਪੇਸ਼ੀਆਂ ਨੂੰ ਵੀ ਆਰਾਮ ਮਿਲੇਗਾ।

PunjabKesari
6. ਮੁਨੱਕਾ
ਜਿਨ੍ਹਾਂ ਲੋਕਾਂ ਦਾ ਗਲਾ ਅਕਸਰ ਐਲਰਜੀ ਕਾਰਨ ਖਰਾਬ ਰਹਿੰਦਾ ਹੈ ਉਨ੍ਹਾਂ ਨੂੰ ਸਵੇਰੇ-ਸ਼ਾਮ 4 ਤੋਂ 5 ਮੁਨੱਕੇ ਦੇ ਦਾਣਿਆਂ ਨੂੰ ਚਬਾ ਕੇ ਖਾਣਾ ਚਾਹੀਦਾ ਹੈ ਪਰ ਧਿਆਨ ਰਹੇ ਇਸ ਦੇ ਉਪਰੋਂ ਪਾਣੀ ਨਾ ਪੀਓ।

PunjabKesari
7. ਕਾਲੀ ਮਿਰਚ ਅਤੇ ਤੁਲਸੀ
1 ਕੱਪ ਪਾਣੀ 'ਚ 4-5 ਕਾਲੀਆਂ ਮਿਰਚਾਂ ਤੇ ਤੁਲਸੀ ਦੀਆਂ ਥੋੜ੍ਹੀਆਂ ਜਿਹੀਆਂ ਪੱਤੀਆਂ ਨੂੰ ਉਬਾਲ ਕੇ ਉਸ ਦਾ ਕਾੜ੍ਹਾ ਬਣਾ ਲਓ ਅਤੇ ਇਸ ਕਾੜ੍ਹੇ ਨੂੰ ਪੀਓ।

PunjabKesari


Related News