ਆਯੁਰਵੇਦ ਮੁਤਾਬਕ ਸੌਂਫ ਹੈ ਮਹਾਔਸ਼ਧੀ, ਤੇਜ਼ ਯਾਦਦਾਸ਼ਤ ਤੋਂ ਲੈ ਕੇ ਦਰੁਸਤ ਪਾਚਨ ਲਈ ਹੈ ਰਾਮਬਾਣ

Monday, Jun 12, 2023 - 06:53 PM (IST)

ਆਯੁਰਵੇਦ ਮੁਤਾਬਕ ਸੌਂਫ ਹੈ ਮਹਾਔਸ਼ਧੀ, ਤੇਜ਼ ਯਾਦਦਾਸ਼ਤ ਤੋਂ ਲੈ ਕੇ ਦਰੁਸਤ ਪਾਚਨ ਲਈ ਹੈ ਰਾਮਬਾਣ

ਜਲੰਧਰ (ਬਿਊਰੋ)— ਸੌਂਫ ਰਸੋਈ 'ਚ ਮਸਾਲਿਆਂ ਦੇ ਤੌਰ 'ਤੇ ਵਰਤੀ ਜਾਂਦੀ ਹੈ। ਇਹ ਭੋਜਨ ਨੂੰ ਸਵਾਦ ਬਣਾਉਣ ਦੇ ਨਾਲ-ਨਾਲ ਸਿਹਤ ਲਈ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ। ਆਯੁਰਵੇਦ ਨੇ ਸੌਂਫ ਨੂੰ ਨਾ ਸਿਰਫ ਮਸਾਲੇ ਸਗੋਂ  ਮਹਾਔਸ਼ਧੀ ( ਬੇਹੱਦ ਪ੍ਰਭਾਵਸ਼ਾਲੀ ਦਵਾਈ) ਦਾ ਵੀ ਦਰਜਾ ਦਿੱਤਾ ਹੈ। ਭਾਰਤ ਵਿੱਚ ਸਦੀਆਂ ਤੋਂ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਕੀਤਾ ਜਾਂਦਾ ਹੈ। ਅੱਜ ਵੀ ਲੋਕ ਖਾਣੇ ਤੋਂ ਬਾਅਦ ਘਰ ਆਉਣ ਵਾਲੇ ਮਹਿਮਾਨਾਂ ਨੂੰ ਸੌਂਫ ਦਿੰਦੇ ਹਨ। ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਸੌਂਫ ਤੇ ਮਿਸ਼ਰੀ ਦਿੱਤੀ ਜਾਂਦੀ ਹੈ। ਭੋਜਨ ਤੋਂ ਬਾਅਦ ਸੌਂਫ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਸੌਂਫ 'ਚ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਭੋਜਨ ਨੂੰ ਪਚਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਮੈਡੀਕਲ ਸਾਇੰਸ ਨੇ ਵੀ ਸਿੱਧ ਕੀਤਾ ਹੈ ਕਿ ਸੌਂਫ ਖਾਣ ਨਾਲ ਪਾਚਨ ਕਿਰਿਆ 'ਚ ਮਦਦ ਮਿਲਦੀ ਹੈ। ਆਓ ਜਾਣਦੇ ਹਾਂ ਸੌਂਫ ਦੇ ​​ਹੋਰ ਫਾਇਦਿਆਂ ਬਾਰੇ

ਪਾਚਨ ਕਿਰਿਆ ਕਰੇ ਦਰੁਸਤ 
ਸੌਂਫ ਖਾਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਖਾਣਾ ਖਾਣ ਦੇ ਬਾਅਦ ਸੌਂਫ ਦੇ ਨਾਲ ਮਿਸ਼ਰੀ ਦਾ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ। ਇਸ ਨਾਲ ਪੇਟ ਸਬੰਧੀ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਰਾਤ ਨੂੰ ਕੋਸੇ ਪਾਣੀ ਨਾਲ ਸੌਂਫ ਦੇ ਚੂਰਣ ਦਾ ਇਸਤੇਮਾਲ ਕਰਨ ਨਾਲ ਪੇਟ ਦੀ ਗੈਸ ਠੀਕ ਹੋ ਜਾਂਦੀ ਹੈ। 

ਇਹ ਵੀ ਪੜ੍ਹੋ : Health Tips: ਢਿੱਡ ਦੀ ਚਰਬੀ ਨੂੰ ਤੇਜ਼ੀ ਨਾਲ ਘਟਾਉਣ ਲਈ ਅਪਣਾਓ ਇਹ ਤਰੀਕੇ, ਸਰੀਰ ਵੀ ਰਹੇਗਾ ਫਿੱਟ

ਕੋਲੈਸਟ੍ਰੋਲ ਕਰੇ ਕੰਟਰੋਲ 
ਸੌਂਫ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸਿਹਤ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਫਾਈਬਰ ਯੁਕਤ ਭੋਜਨ ਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ। ਫਾਈਬਰ ਕੋਲੈਸਟ੍ਰੋਲ ਨੂੰ ਖ਼ੂਨ 'ਚ ਘੁਲਣ ਨਹੀਂ ਦਿੰਦਾ। ਇਸ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ।

ਦਿਮਾਗ਼ ਲਈ ਫਾਇਦੇਮੰਦ
ਸੌਂਫ ਦਿਮਾਗ਼ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ 'ਚ ਮੌਜੂਦ ਵਿਟਾਮਿਨ ਔਕਸੀਡੇਟਿਵ ਤਣਾਅ ਘਟਾਉਂਦਾ ਹੈ। ਜੇਕਰ ਤੁਸੀਂ ਮਾਨਸਿਕ ਤੌਰ 'ਤੇ ਸਿਹਤਮੰਦ ਨਹੀਂ ਹੋ ਤਾਂ ਤੁਸੀਂ ਸੌਂਫ ਦਾ ਸੇਵਨ ਕਰ ਸਕਦੇ ਹੋ। ਇਸ ਦੇ ਸੇਵਨ ਨਾਲ ਦਿਮਾਗ ਦੀ ਸਿਹਤ 'ਤੇ ਚੰਗਾ ਪ੍ਰਭਾਵ ਪੈਂਦਾ ਹੈ।

ਹਾਈ ਬਲੱਡ ਪ੍ਰੈਸ਼ਰ ਕਰੇ ਕੰਟਰੋਲ 
ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਤੋਂ ਇਲਾਵਾ ਸੌਂਫ 'ਚ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ। ਪੋਟਾਸ਼ੀਅਮ ਸਰੀਰ 'ਚ ਮੌਜੂਦ ਸੋਡੀਅਮ ਨੂੰ ਸੰਤੁਲਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੇ ਲਈ ਹਾਈ ਬੀਪੀ ਦੇ ਮਰੀਜ਼ਾਂ ਲਈ ਸੌਂਫ ਦਾ ਸੇਵਨ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਜੇਕਰ ਤੁਸੀਂ ਹਾਈ ਬੀਪੀ ਦੇ ਮਰੀਜ਼ ਹੋ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਂਫ ਦਾ ਸੇਵਨ ਕਰੋ।

ਇਹ ਵੀ ਪੜ੍ਹੋ : Blood Donate ਕਰਨ ਦੇ ਫਾਇਦੇ ਜਾਣ ਹੋ ਜਾਓਗੇ ਹੈਰਾਨ, ਕੈਂਸਰ ਸਣੇ ਕਈ ਜਾਨਲੇਵਾ ਬੀਮਾਰੀਆਂ ਤੋਂ ਹੁੰਦੈ ਬਚਾਅ

ਮੋਟਾਪਾ ਕਰੇ ਘੱਟ 
ਸਰੀਰ 'ਚ ਜਮ੍ਹਾ ਫਾਲਤੂ ਚਰਬੀ ਨੂੰ ਘੱਟ ਕਰਨ 'ਚ ਸੌਂਫ ਬੇਹੱਦ ਕਾਰਗਰ ਹੈ। ਇਹ ਬਾਡੀ 'ਚ ਮੈਟਾਬਾਲੀਜ਼ਮ ਨੂੰ ਵਧਾ ਕੇ ਭਾਰ ਘਟਾਉਣ 'ਚ ਮਦਦ ਕਰਦੀ ਹੈ। ਭਾਰ ਘੱਟ ਕਰਨ ਲਈ ਸੌਂਫ ਦੇ ਨਾਲ ਕਾਲੀ ਮਿਰਚ ਮਿਲਾ ਕੇ ਸੇਵਨ ਕਰਨ ਨਾਲ ਫਾਇਦਾ ਹੁੰਦਾ ਹੈ। 

ਖੰਘ ਤੋਂ ਦੇਵੇ ਰਾਹਤ
ਖੰਘ ਨੂੰ ਦੂਰ ਕਰਨ ਲਈ 1 ਚੱਮਚ ਸੌਂਫ, 2 ਚੱਮਚ ਅਜਵਾਈਨ ਅਤੇ ਅੱਧਾ ਲੀਟਰ ਪਾਣੀ ਨੂੰ ਉਬਾਲ ਲਓ। ਕੋਸਾ ਹੋਣ 'ਤੇ ਇਸ ਪਾਣੀ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਦਿਨ 'ਚ 2-3 ਵਾਰ ਪੀਓ।
 
ਅੱਖਾਂ ਦੀ ਰੌਸ਼ਨੀ ਕਰੇ ਤੇਜ਼ 
ਸੌਂਫ, ਮਿਸ਼ਰੀ ਅਤੇ ਬਾਦਾਮ ਨੂੰ ਬਰਾਬਰ ਮਾਤਰਾ 'ਚ ਪੀਸ ਲਓ। ਰੋਜ਼ਾਨਾ ਰਾਤ ਨੂੰ ਇਸ ਮਿਸ਼ਰਣ ਦਾ 1 ਚੱਮਚ ਖਾਣੇ ਦੇ ਬਾਅਦ ਦੁੱਧ ਦੇ ਨਾਲ ਸੇਵਨ ਕਰੋ। ਇਸ ਦੇ ਲਗਾਤਾਰ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ। 

ਇਹ ਵੀ ਪੜ੍ਹੋ : ਪਤਲੇਪਨ ਤੋਂ ਪ੍ਰੇਸ਼ਾਨ ਔਰਤਾਂ ਭਾਰ ਵਧਾਉਣ ਲਈ ਅਪਣਾਉਣ ਇਹ ਘਰੇਲੂ ਨੁਸਖ਼ਾ, ਸਿਰਫ਼ ਦੋ ਚੀਜ਼ਾਂ ਨਾਲ ਹੁੰਦੈ ਤਿਆਰ

ਪੇਟ ਦੀਆਂ ਸਮੱਸਿਆਵਾਂ ਕਰੇ ਦੂਰ
ਗੈਸ, ਭੁੱਖ ਨਾ ਲੱਗਣਾ ਅਤੇ ਪੇਟ ਫੁੱਲਣ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਦਿਨ 'ਚ 3 ਵਾਰ ਭੁੰਨੀ ਹੋਈ ਸੌਂਫ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਤੁਹਾਨੂੰ ਹੈਰਾਨੀਜਨਕ ਫਾਇਦੇ ਮਿਲਣਗੇ।
 
ਖੂਨ ਦੀ ਘਾਟ ਕਰੇ ਦੂਰ
ਸੌਂਫ 'ਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨੂੰ ਰੋਜ਼ਾਨਾ ਪੀਣ ਨਾਲ ਸਰੀਰ 'ਚ ਹੀਮੋਗਲੋਬਿਨ ਦਾ ਲੈਵਲ ਵਧ ਜਾਂਦਾ ਹੈ ਅਤੇ ਸਰੀਰ 'ਚ ਅਨੀਮੀਆ ਦੀ ਕਮੀ ਪੂਰੀ ਹੋ ਜਾਂਦੀ ਹੈ।
 
ਚੰਗੀ ਨੀਂਦ ਲਿਆਉਣ 'ਚ ਸਹਾਇਕ
ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੈ ਤਾਂ ਦੁੱਧ 'ਚ ਸੌਂਫ ਨੂੰ ਉਬਾਲ ਕੇ ਇਸ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News