‘ਆਇਰਨ’ ਦੀ ਕਮੀ ਨਾਲ ਜੂਝ ਰਹੀਆਂ 90 ਫੀਸਦੀ ਔਰਤਾਂ

Friday, Jul 19, 2024 - 03:08 PM (IST)

‘ਆਇਰਨ’ ਦੀ ਕਮੀ ਨਾਲ ਜੂਝ ਰਹੀਆਂ 90 ਫੀਸਦੀ ਔਰਤਾਂ

ਇਕ ਅਧਿਐੱਨ ਮੁਤਾਬਕ ਦੇਸ਼ ’ਚ ਔਰਤਾਂ ’ਚ ‘ਆਇਰਨ’ ਦੀ ਕਮੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਦੇਸ਼ ’ਚ ਲਗਭਗ 90 ਫੀਸਦੀ ਔਰਤਾਂ ਇਸ ਤੋਂ ਪ੍ਰਭਾਵਿਤ ਹਨ। ਕਈ ਔਰਤਾਂ ਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਕਦੋਂ ਉਨ੍ਹਾਂ ਦੇ  ਸਰੀਰ ’ਚ ‘ਆਇਰਨ’ ਦਾ ਪੱਧਰ ਘੱਟ ਹੋ ਗਿਆ, ਇਸ ਦੇ ਲਈ ਉਹ ਅਕਸਰ ਥਕਾਵਟ ਅਤੇ ਕਮਜ਼ੋਰੀ ਵਰਗੇ ਲੱਛਣਾਂ ਲਈ ਹੋਰ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਹਨ।
ਡਾਕਟਰਾਂ ਮੁਤਾਬਕ ‘ਆਇਰਨ’ ਦੀ ਕਮੀ ਇਕ ਆਮ ਪੋਸ਼ਣ ਸੰਬੰਧੀ ਕਮੀ ਹੈ, ਜੋ ਉਦੋਂ ਹੁੰਦੀ ਹੈ ਜਦੋਂ ਸਰੀਰ ’ਚ ਆਪਣੇ ਕੰਮਾਂ ਲਈ ਲੋੜੀਂਦਾ ‘ਆਇਰਨ’ਨਹੀਂ ਹੁੰਦਾ ਹੈ। ਇਹ ਜ਼ਰੂਰੀ ਖਣਿਜ ਪੂਰੇ ਸਰੀਰ ’ਚ ਆਕਸੀਜਨ ਦੇ ਪਰਿਵਹਿਨ, ਸਿਹਤਮੰਦ ਲਾਲ ਕਣਾਂ ਨੂੰ ਬਣਾਈ ਰੱਖਣ ਅਤੇ ਸਮੁੱਚੇ ਊਰਜਾ ਦੇ ਪੱਧਰਾਂ ਦਾ ਸਮਰਥਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੋੜੀਂਦੇ ‘ਆਇਰਨ’ ਤੋਂ ਬਿਨਾਂ, ਵਿਅਕਤੀ ਨੂੰ ਥਕਾਵਟ, ਕਮਜ਼ੋਰੀ, ਸਾਹ ਦੀ ਕਮੀ ਮਹਿਸੂਸ ਹੋ ਸਕਦੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨ ਔਰਤਾਂ ’ਚ ‘ਆਇਰਨ’ ਦੀ ਕਮੀ ਵਧਦੀ ਹੋਈ ਚਿੰਤਾ ਹੈ। ਇਸ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। 
ਸਿਹਤਮੰਦ ਭੋਜਨ ਅਤੇ ਪੂਰਕਤਾ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੇ ਬਾਵਜੂਦ, 90 ਫੀਸਦੀ ਨੌਜਵਾਨ ਔਰਤਾਂ ਅਜੇ ਵੀ ‘ਆਇਰਨ’ ਦੇ ਪੱਧਰ ਨਾਲ ਜੂਝ ਰਹੀਆਂ ਹਨ। ਔਰਤਾਂ ’ਚ ‘ਆਇਰਨ’ ਦੀ ਕਮੀ ਕਾਰਨ ਮਾਹਵਾਰੀ ਦੌਰਾਨ ਖੂਨ ਦੀ ਕਮੀ, ਪ੍ਰਤੀਬੰਧਿਤ ਖੁਰਾਕ ਅਤੇ ਪ੍ਰੋਸੈਸਡ ਭੋਜਨਾਂ ਤੇ ਭਾਰੀ ਨਿਰਭਰਤਾ ਜਿਹੇ ਕਾਰਨ ਹਨ। ਆਇਰਨ’ਭਰਪੂਰ ਭੋਜਨ ਸਰੋਤਾਂ ਅਤੇ ਖੁਰਾਕ ਦੀਆਂ ਲੋੜਾਂ ਬਾਰੇ ਸਿੱਖਿਆ ਦੀ ਘਾਟ ਸਮੱਸਿਆ ਨੂੰ ਹੋਰ ਵਧਾ ਦਿੰਦੀ ਹੈ। ਆਇਰਨ ਦੇ ਢੁਕਵੇਂ ਪੱਧਰ ਨੂੰ ਬਣਾਈ ਰੱਖਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਹੀ ਪੋਸ਼ਣ ਸਿੱਖਿਆ ਲਈ ਢੁਕਵੇਂ ਸਾਧਨ ਪ੍ਰਦਾਨ ਕਰਨਾ ਮਹੱਤਵਪੂਰਨ ਹੈ।
ਮਹਿਰਾਂ ਦਾ ਮੰਨਣਾ ਹੈ ਕਿ ਕਈ ਗਰਭਵਤੀ ਔਰਤਾਂ ਵੀ ‘ਆਇਰਨ’ ਦੀ ਕਮੀ ਤੋਂ ਪੀੜਤ ਹੁੰਦੀਆਂ ਹਨ। ਇਸ ਨਾਲ ਘੱਟ ਹੀਮੋਗਲੋਬਿਨ, ਅਨੀਮੀਆ ਅਤੇ ਇਸ ਨਾਲ ਜੁੜੇ ਲੱਛਣ ਜਿਵੇਂ ਕਮਜ਼ੋਰੀ, ਸਾਹ ਲੈਣ ’ਚ ਤਕਲੀਫ ਅਤੇ ਪੀਲੀ ਚਮੜੀ ਹੁੰਦੀ ਹੈ। ਗਰਭਵਤੀ ਔਰਤਾਂ ’ਚ ‘ਆਇਰਨ’ ਦੀ ਕਮੀ ਦੇ ਦੂਰਗਾਮੀ ਨਤੀਜੇ ਹੋ ਸਕਦੇ ਹਨ।
 ਅਨੀਮੀਆ ਅਤੇ ਥਕਾਵਟ ਜਿਹੇ ਮਾਂ ਦੇ ਤਤਕਾਲ ਸਿਹਤ ਜੋਖਿਮਾਂ ਤੋਂ ਇਲਾਵਾ ਗਰਭ ਅਵਸਥਾ ਦੌਰਾਨ ‘ਆਇਰਨ’ ਦੀ ਕਮੀ ਭਰੂਣ ਦੇ ਵਿਕਾਸ ’ਚ ਰੁਕਾਵਟ ਬਣ ਸਕਦੀ ਹੈ। ਗਰਭਵਤੀ ਮਾਵਾਂ ’ਚ ਗੈਰ-ਲੋੜੀਂਦੇ ‘ਆਇਰਨ’ ਦੇ ਪੱਧਰ ਤੋਂ ਸਮੇਂ ਤੋਂ ਪਹਿਲਾਂ ਜਨਮ ਅਤੇ ਜਨਮ ਦੇ ਸਮੇਂ ਘੱਟ ਭਾਰ ਦਾ ਖਤਰਾ ਵਧ ਸਕਦਾ ਹੈ,  ਜੋ ਕਿ ਬੱਚੇ ਦੇ ਲੰਬੇ ਸਮੇਂ ਦੀ  ਸਿਹਤ ਅਤੇ ਬੋਧਾਤਮਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਥਕਾਵਟ ਅਤੇ ਆਮ ਕਮਜ਼ੋਰੀ ਅਕਸਰ ਆਇਰਨ ਦੀ ਕਮੀ ਵਲ ਇਸ਼ਾਰਾ ਕਰਦੀ ਹੈ। ਮਹਾਵਾਰੀ ਸੰਬੰਧੀ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ  ਜ਼ਿਆਦਾ ਮਹਾਵਾਰੀ ਨਾਲ ‘ਆਇਰਨ’ ਦੀ ਕਮੀ ਹੋ ਸਕਦੀ ਹੈ। ਸਕ੍ਰੀਨਿੰਗ ਪ੍ਰੀਖਣਾਂ ’ਚ ਪੂਰੀ ਖੂਨ ਦੀ ਗਿਣਤੀ (ਸੀ.ਬੀ.ਸੀ.) ਅਤੇ ਸੀਰਮ ਫੇਰਿਟਿਨ ਅਤੇ ਟ੍ਰਾਂਸਫਰਿਨ ਆਦਿ ਵਰਗੇ ਪ੍ਰੀਖਣ  ਸ਼ਾਮਲ ਹਨ।
ਮਾਹਿਰਾਂ ਮੁਤਾਬਕ ਗਰਭਵਤੀ ਔਰਤਾਂ ’ਚ ‘ਆਇਰਨ’ ਦੀ ਕਮੀ ਨੂੰ ਦੂਰ ਕਰਨ ਲਈ ਸਿਰਫ ‘ਆਇਰਨ’ ਦੀਆਂ ਗੋਲੀਆਂ ਹੀ ਕਾਫੀ ਨਹੀਂ ਹਨ। ਔਰਤਾਂ ਨੂੰ ਗਰਭ ਅਵਸਥਾ ਦੌਰਾਨ ਆਪਣੇ ਆਇਰਨ ਦੇ ਪੱਧਰ ਦੀ ਨਿਗਰਾਨੀ ਕਰਨ ਲਈ ਰੈਗੂਲਰ ਪ੍ਰਸੂਤ ਤੋਂ ਪਹਿਲਾਂ ਜਾਂਚ ਦੇ ਮਹੱਤਵ ਤੋਂ ਜਾਣੂ ਹੋਣਾ ਚਾਹੀਦਾ ਹੈ, ਤਾਂ ਜੋ ਸਮੇਂ ਸਿਰ ਆਇਰਨ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ।

—ਸ਼ੰਕਰ ਜਾਲਾਨ


author

Aarti dhillon

Content Editor

Related News