ਭਾਰ ਘੱਟ ਕਰਨ ''ਚ ਮਦਦ ਕਰੇਗਾ 1 ਗਿਲਾਸ ਨਿੰਬੂ ਪਾਣੀ

08/30/2019 3:19:24 PM

ਔਰਤਾਂ ਆਪਣਾ ਭਾਰ ਘੱਟ ਕਰਨ ਲਈ ਰੋਜ਼ਾਨਾ ਘੰਟਿਆਂ ਤੱਕ ਜਿਮ ਅਤੇ ਯੋਗ ਕਰਦੀਆਂ ਹਨ ਪਰ ਕਈ ਵਾਰ ਕਿਸੇ ਵੀ ਤਰ੍ਹਾਂ ਦਾ ਫਰਕ ਨਹੀਂ ਦਿਸਦਾ ਹੈ | ਅਜਿਹੇ 'ਚ ਜਲਦ ਹੀ ਭਾਰ ਘੱਟ ਕਰਨ ਲਈ ਔਰਤਾਂ ਨੂੰ ਆਪਣੀ ਰੂਟੀਨ 'ਚ ਨਿੰਬੂ ਨੂੰ ਸ਼ਾਮਲ ਕਰਨਾ ਚਾਹੀਦਾ ਹੈ | ਨਿੰਬੂ ਨਾ ਸਿਰਫ ਸਕਿਨ ਅਤੇ ਸਿਹਤ ਲਈ ਚੰਗਾ ਹੁੰਦਾ ਹੈ ਸਗੋਂ ਸਰੀਰ ਨੂੰ ਪਤਲਾ ਅਤੇ ਫਿੱਟ ਰੱਖਣ 'ਚ ਵੀ ਕਾਫੀ ਮਦਦ ਕਰਦਾ ਹੈ | ਚੱਲੋ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਨਾਲ 1 ਗਿਲਾਸ ਨਿੰਬੂ ਦਾ ਪਾਣੀ ਭਾਰ ਘਟ ਕਰਨ 'ਚ ਮਦਦ ਕਰਦਾ ਹੈ | 
ਵੱਧਦਾ ਹੈ ਮੈਟਾਬੋਲੀਜ਼ਮ
ਨਿੰਬੂ 'ਚ ਪਾਏ ਜਾਣ ਵਾਲੇ ਗੁਣ ਸਰੀਰ ਨੂੰ ਸਲਿਮ ਟਰਿਮ ਅਤੇ ਫਿੱਟ ਰੱਖਣ 'ਚ ਮਦਦ ਕਰਦੇ ਹਨ | ਇਸ ਲਈ ਭਾਰ ਘੱਟ ਕਰਨ ਲਈ ਔਰਤਾਂ ਨੂੰ ਆਪਣੀ ਡਾਈਟ 'ਚ ਨਿੰਬੂ ਪਾਣੀ ਸ਼ਾਮਲ ਕਰਨ ਲਈ ਕਿਹਾ ਜਾਂਦਾ ਹੈ | ਜਦੋਂ ਬਿਨ੍ਹਾਂ ਚੀਨੀ ਦੇ ਨਿੰਬੂ ਪਾਣੀ ਲਿਆ ਜਾਂਦਾ ਹੈ ਤਾਂ ਉਹ ਪੂਰੀ ਤਰ੍ਹਾਂ ਨਾਲ ਕੈਲੋਰੀ ਫ੍ਰੀ ਹੁੰਦਾ ਹੈ ਜਿਸ ਕਾਰਨ ਉਹ ਬਹੁਤ ਹੀ ਛੇਤੀ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ | ਇੰਨਾ ਹੀ ਨਹੀਂ ਵਿਟਾਮਿਨ ਸੀ ਨਾਲ ਭਰਪੂਰ ਹੋਣ ਦੇ ਕਾਰਨ ਇਹ ਸਰੀਰ ਦਾ ਮੈਟਾਬੋਲੀਜ਼ਮ ਵਧਾ ਕੇ ਭਾਰ ਘੱਟ ਕਰਦਾ ਹੈ |

PunjabKesari
ਪਾਣੀ ਨਾਲ ਘੱਟ ਹੁੰਦਾ ਹੈ ਵਸਾ
ਜਦੋਂ ਤੁਸੀਂ ਘੱਟ ਮਾਤਰਾ 'ਚ ਪਾਣੀ ਪੀਂਦੇ ਹੋ ਤਾਂ ਸਰੀਰ 'ਚ ਵਸਾ ਊਰਜਾ ਦੇ ਰੂਪ 'ਚ ਸੜਣ ਦੀ ਥਾਂ 'ਤੇ ਇਕੱਠਾ ਹੋ ਜਾਂਦਾ ਹੈ | ਸਰੀਰ 'ਚ ਵਸਾ ਦਾ ਊਰਜਾ ਦਾ ਪਰਿਵਰਤਿਤ ਹੋਣਾ ਸਰੀਰ 'ਚ ਮੌਜੂਦ ਪਾਣੀ 'ਤੇ ਨਿਰਭਰ ਕਰਦੀ ਹੈ | ਇਸ ਲਈ ਜਦੋਂ ਤੁਸੀਂ ਜ਼ਿਆਦਾ ਮਾਤਰਾ 'ਚ ਪਾਣੀ ਪੀਂਦੇ ਹੋ ਤਾਂ ਵਸਾ ਛੇਤੀ ਤੋਂ ਛੇਤੀ ਘੱਟ ਹੁੰਦਾ ਹੈ, ਅਜਿਹੇ 'ਚ ਪਾਣੀ ਨੂੰ ਇਕੱਲਾ ਪੀਣ ਦੀ ਥਾਂ ਇਸ 'ਚ ਨਿੰਬੂ ਪਾ ਲਓ ਤਾਂ ਇਹ ਦੋ ਗੁਣਾ ਛੇਤੀ ਅਸਰ ਕਰਦਾ ਹੈ |

PunjabKesari
ਇਸ ਤਰ੍ਹਾਂ ਪੀਓ ਨਿੰਬੂ ਪਾਣੀ
ਭਾਰ ਘੱਟ ਕਰਨ ਲਈ ਤੁਸੀਂ ਰੋਜ਼ ਸਵੇਰ ਇਕ ਗਿਲਾਸ ਕੋਸੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਓ | ਇਸ ਨੂੰ ਤੁਸੀਂ ਦਿਨ 'ਚ ਇਕ ਦੀ ਜਗ੍ਹਾ ਦੋ ਤੋਂ ਤਿੰਨ ਵਾਰ ਲੈ ਸਕਦੇ ਹੈ | ਤੁਸੀਂ ਇਸ 'ਚ ਚੀਨੀ ਦੀ ਜਗ੍ਹਾ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ | ਇਸ ਦੇ ਨਾਲ ਹੀ ਹਰ ਘੰਟੇ 'ਚ ਪਾਣੀ ਦਾ ਗਿਲਾਸ ਜ਼ਰੂਰ ਪੀਓ | ਨਿੰਬੂ ਪਾਣੀ ਭੁੱਖ ਨੂੰ ਘਟਾ ਕੇ ਪੇਟ ਦੀ ਚਰਬੀ ਨੂੰ ਘੱਟ ਕਰਨ 'ਚ ਮਦਦ ਕਰੇਗਾ | 


Aarti dhillon

Content Editor

Related News