ਪੁਲਸ ਨੇ ਤਲਾਸ਼ੀ ਲੈਣ ਲਈ ਰੋਕੀ ਗੱਡੀ ਤਾਂ ਕਾਰ ਸਵਾਰ ਮਹਿਲਾ ਨੇ ਕੀਤਾ ਹਾਈਵੋਲਟੇਜ਼ ਡਰਾਮਾ, ਪੜ੍ਹੋ ਪੂਰਾ ਮਾਮਲਾ

09/03/2022 4:28:56 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਗੁਰਦਾਸਪੁਰ ਦੇ ਕਾਹਨੂੰਵਾਨ ਚੌਕ 'ਚ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਇਕ ਜ਼ੈੱਡ ਬਲੈਕ ਗੱਡੀ 'ਚ ਆਈ ਇੱਕ ਮਹਿਲਾ ਨੂੰ ਰੋਕ ਕੇ ਜੱਦ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਤਾਂ ਕਾਰ 'ਚ ਸਵਾਰ ਮਹਿਲਾ ਨੇ ਹਾਈਵੋਲਟੇਜ ਡਰਾਮਾ ਸ਼ੁਰੂ ਕਰ ਦਿੱਤਾ ਤੇ ਪੁਲਸ ਨੂੰ ਕਾਗਜ਼ ਦਿਖਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਮਹਿਲਾ ਪੁਲਸ ਬੁਲਾ ਕੇ ਮਹਿਲਾ ਤੋਂ ਪੁੱਛਗਿੱਛ ਕਰਨੀ ਚਾਹੀ ਪਰ ਮਹਿਲਾ ਨੇ ਗੱਡੀ ਦੇ ਸ਼ੀਸ਼ੇ ਨਹੀਂ ਖੋਲ੍ਹੇ ਇੱਕ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਪੁਲਸ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਮਹਿਲਾ ਦੀ ਗੱਡੀ ਨੂੰ ਬਾਊਂਡ ਕੀਤਾ ਅਤੇ ਗੱਡੀ ਦੀ ਤਲਾਸ਼ੀ ਲਈ।

ਇਹ ਵੀ ਪੜ੍ਹੋ : ਡੀ.ਟੀ.ਐੱਫ. ਤੇ ਸਹਿਯੋਗੀ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਦੇ ਨਾਂ ਭੇਜਿਆ ‘ਸੰਘਰਸ਼ ਦਾ ਨੋਟਿਸ’

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਕਾਰ ਨੂੰ ਇਸ ਲਈ ਰੋਕਿਆ ਸੀ ਕਿ ਉਸ ਦੇ ਸਾਰੇ ਸ਼ੀਸ਼ਿਆਂ ਉਪਰ ਕਾਲੀ ਫ਼ਿਲਮ ਚੜ੍ਹੀ ਹੋਈ ਸੀ ਜਦ ਕਾਰ ਨੂੰ ਰੋਕ ਕੇ ਕਾਰ ਸਵਾਰ ਮਹਿਲਾ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਮਹਿਲਾ ਨੇ ਪਹਿਲਾਂ ਕਾਫ਼ੀ ਟਾਇਮ ਗੱਡੀ ਦਾ ਸ਼ੀਸ਼ਾ ਨਹੀਂ ਖੁਲ੍ਹਿਆ ਅਤੇ ਬਾਅਦ 'ਚ ਜਦ ਮਹਿਲਾ ਪੁਲਸ ਨੂੰ ਬੁਲਾ ਕੇ ਸ਼ੀਸ਼ਾ ਖੁਲ੍ਹਵਾਇਆ ਗਿਆ ਤਾਂ ਮਹਿਲਾ ਨੇ ਆਪਣੀ ਗੱਡੀ ਦੇ ਕਾਗਜ਼ਾਤ ਦਿਖਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਸਦੀ ਗੱਡੀ ਦੇ ਕਾਗਜ਼ਾਤ ਘਰ ਪਏ ਹੋਏ ਹਨ ਅਤੇ ਜਦ ਮਹਿਲਾ ਨੂੰ ਗੱਡੀ 'ਚੋਂ ਉਤਰਨ ਲਈ ਕਿਹਾ ਤਾਂ ਉਸ ਨੇ ਗੱਡੀ 'ਚੋਂ ਉਤਰਨ ਲਈ ਸਾਫ ਮਨ੍ਹਾ ਕਰ ਦਿੱਤਾ ਅਤੇ ਕਿਸੇ ਅਫ਼ਸਰ ਨਾਲ ਫੋਨ 'ਤੇ ਗੱਲ ਕਰਵਾਉਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ :  ਨਰਮੇ ’ਤੇ ਆੜ੍ਹਤ ਦੀ ਦਰ ਘਟਾਉਣ ਦੇ ਰੋਸ ਵਜੋਂ ਆੜ੍ਹਤੀਆਂ ਨੇ ਕਾਰੋਬਾਰ ਕੀਤਾ ਬੰਦ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਉਨ੍ਹਾਂ ਕਿਹਾ ਕਿ ਇੱਕ ਘੰਟਾ ਇਸ ਕਾਰ ਸਵਾਰ ਮਹਿਲਾ ਨੇ ਪੁਲਿਸ ਦੇ ਨਾਲ ਬਹਿਸਬਾਜ਼ੀ ਕੀਤੀ ਅਤੇ ਮਹਿਲਾ ਪੁਲਿਸ ਦਾ ਵੀ ਇਸ ਨੇ ਕੋਈ ਸਹਿਯੋਗ ਨਹੀਂ ਦਿੱਤਾ ਅਤੇ ਜਿਸ ਦੌਰਾਨ ਚੌਕ ਵਿਚ ਟ੍ਰੈਫਿਕ ਜਾਮ ਹੋ ਗਿਆ ਜਿਸ ਕਰਕੇ ਲੋਕਾਂ ਦੀ ਵੀ ਕਾਫ਼ੀ ਖੱਜਲ ਖੁਆਰੀ ਹੋਈ ਹੈ ਅਤੇ ਇਸ ਮਹਿਲਾ ਨੇ ਚੌਕ ਦੇ ਵਿਚ ਹੀ ਹਾਈਵੋਲਟੇਜ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਉਨ੍ਹਾਂ ਕਿਹਾ ਕਿ ਜਦ ਇਸ ਮਹਿਲਾ ਦੀ ਕਾਰ ਦਾ ਨੰਬਰ ਟਰੇਸ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਸ ਮਹਿਲਾ ਦੀ ਕਾਰ ਦਾ ਨੰਬਰ ਵੀ ਕਿਸੇ ਟਰੱਕ ਦਾ ਨੰਬਰ ਲੱਗਿਆ ਹੋਇਆ ਹੈ ਜੋ ਕਿ ਬਿਲਕੁਲ ਗਲਤ ਹੈ ਇਸ ਲਈ ਉਨ੍ਹਾਂ ਨੇ ਇਸਦੀ ਗੱਡੀ ਨੂੰ ਬਾਊਂਡ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸੰਬੰਧੀ ਜਦੋਂ ਕਾਰ ਸਵਾਰ ਮਹਿਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਹਿਲਾ ਨੇ ਕਿਹਾ ਕਿ ਉਸਦੇ ਪਿਤਾ ਹਸਪਤਾਲ ਦੇ ਵਿੱਚ ਦਾਖ਼ਲ ਹਨ ਉਨ੍ਹਾਂ ਦਾ ਇਲਾਜ ਕਰਵਾਉਣ ਦੇ ਲਈ ਉਹ ਸ਼ਹਿਰ ਵਿਚ ਆਈ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਰੋਕ ਕੇ ਉਸ ਦੇ ਨਾਲ ਬਦਸਲੂਕੀ ਕੀਤੀ ਹੈ ਉਨ੍ਹਾਂ ਕਿਹਾ ਕਿ ਜੋ ਗੱਡੀ ਨੂੰ ਕਾਲੀ ਫਿਲਮ ਲਗਾਈ ਗਈ ਹੈ ਉਹ ਉਨ੍ਹਾਂ ਦੇ ਬੱਚਿਆਂ ਵੱਲੋਂ ਲਗਾਈ ਗਈ ਸੀ ਉਸਨੇ ਪੁਲਸ ਨੂੰ ਕਿਹਾ ਸੀ ਕਿ ਉਹ ਫ਼ਿਲਮ ਨੂੰ ਉਤਾਰ ਦੇਵੇਗੀ ਅਤੇ ਉਸ ਦੀ ਗੱਡੀ ਦੇ ਕਾਗਜ਼ ਘਰ ਪਏ ਹੋਏ ਹਨ ਪਰ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਅਤੇ ਉਸ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਗਿਆ ਹੈ ਅਤੇ ਉਸ ਦੀ ਗੱਡੀ ਨੂੰ ਬਾਊਂਡ ਕੀਤਾ ਗਿਆ ਹੈ ਉਸ ਨੇ ਕਿਹਾ ਕਿ ਇਹ ਗੱਡੀ ਉਸ ਦੇ ਨਾਮ ਤੇ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਇਹ ਗੱਡੀ ਚਲਾ ਰਹੀ ਹੈ।


Anuradha

Content Editor

Related News