ਧੀ ਨੂੰ ਹੋਸਟਲ ਛੱਡ ਕੇ ਆ ਰਹੇ ਪਿਤਾ ਨਾਲ ਵਾਪਰਿਆ ਹਾਦਸਾ, ਹੋਈ ਮੌਤ

Monday, Sep 12, 2022 - 05:51 PM (IST)

ਧੀ ਨੂੰ ਹੋਸਟਲ ਛੱਡ ਕੇ ਆ ਰਹੇ ਪਿਤਾ ਨਾਲ ਵਾਪਰਿਆ ਹਾਦਸਾ, ਹੋਈ ਮੌਤ

ਬਟਾਲਾ/ਅਲੀਵਾਲ (ਸਾਹਿਲ, ਸ਼ਰਮਾ) : ਕਸਬਾ ਅਲੀਵਾਲ ਵਿਖੇ ਟਿੱਪਰ ਟਰੱਕ ਹੇਠਾਂ ਆਉਣ ਨਾਲ ਮੋਪੇਡ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਜਗਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪੁਰੀਆਂ ਕਲਾਂ ਆਪਣੀ ਮੋਪੇਡ ’ਤੇ ਸਵਾਰ ਹੋ ਕੇ ਆਪਣੀ ਲੜਕੀ ਗੁਰਲੀਨ ਕੌਰ ਜੋ ਕਿ ਰਮਦਾਸ ਵਿਖੇ ਹੋਸਟਲ ਵਿਚ ਰਹਿੰਦੀ ਸੀ, ਨੂੰ ਰਮਦਾਸ ਵਿਖੇ ਛੱਡਣ ਉਪਰੰਤ ਵਾਪਸ ਆ ਰਿਹਾ ਸੀ। ਇਸ ਦੌਰਾਨ ਜਦੋਂ ਇਹ ਕਸਬਾ ਅਲੀਵਾਲ ਬਾਈਪਾਸ ਸਥਿਤ ਕਾਸ਼ਤੀਵਾਲ ਮੋੜ ’ਤੇ ਪਹੁੰਚਿਆ ਤਾਂ ਸਾਹਮਣਿਓਂ ਆ ਰਹੇ ਟਿੱਪਰ ਟਰੱਕ ਜਿਸ ਵਿਚ ਬੱਜਰੀ ਲੱਦੀ ਹੋਈ ਸੀ, ਨੇ ਉਕਤ ਮੋਪੇਡ ਚਾਲਕ ਨੂੰ ਲਪੇਟ ਵਿਚ ਲੈ ਲਿਆ, ਜਿਸ ਦੇ ਸਿੱਟੇ ਵਜੋਂ ਜਗਤਾਰ ਸਿੰਘ ਗੰਭੀਰ ਜ਼ਖਮੀ ਹੋ ਗਿਆ।

ਇਸ ਦੌਰਾਨ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਉਕਤ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਪਹੁੰਚਾਇਆ, ਜਿਥੇ ਥੋੜ੍ਹੇ ਸਮੇਂ ਬਾਅਦ ਡਾਕਟਰਾਂ ਨੇ ਮੋਪੇਡ ਚਾਲਕ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਘਣੀਏ ਕੇ ਬਾਂਗਰ ਦੇ ਐੱਸ.ਆਈ. ਹਰਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਣਪਛਾਤੇ ਟਿੱਪਰ ਚਾਲਕ ਖ਼ਿਲਾਫ ਕੇਸ ਦਰਜ ਕਰ ਦਿੱਤਾ ਹੈ।


author

Gurminder Singh

Content Editor

Related News