ਲੱਖਾਂ ਜ਼ੂਮ ਯੂਜ਼ਰਸ ਦੀ ਡੀਟੇਲ ਇੰਟਰਨੈੱਟ 'ਤੇ ਲੀਕ, 1 ਰੁਪਏ ਤੋਂ ਵੀ ਘੱਟ ਕੀਮਤ 'ਚ ਹੋ ਰਹੀ ਵਿਕਰੀ

05/04/2020 7:57:30 PM

ਗੈਜੇਟ ਡੈਸਕ—ਕੋਰੋਨਾ ਵਾਇਰਸ ਲਾਕਡਾਊਨ ਕਾਰਣ ਵੀਡੀਓ ਕਾਨਫ੍ਰੈਂਸਿੰਗ ਐਪ ਜ਼ੂਮ ਤੇਜ਼ੀ ਨਾਲ ਮਸ਼ਹੂਰ ਹੋਈ ਹੈ। ਇਸ ਮਸ਼ਹੂਰਤਾ ਕਾਰਣ ਇਹ ਐਪ ਹੈਕਰਸ ਦੀ ਫੇਵਰੇਟ ਟਾਰਗੇਟ ਬਣ ਗਈ ਹੈ। ਬਲੂਮਰਗ ਦੀ ਇਕ ਰਿਪੋਰਟ ਮੁਤਾਬਕ ਸੰਡੇ ਟਾਈਮਜ਼ ਨਿਊਜ਼ਪੇਪਰ ਦੇ ਹਵਾਲ ਵੱਲੋਂ ਦੱਸਿਆ ਗਿਆ ਹੈ ਕਿ 5 ਲੱਖ ਤੋਂ ਜ਼ਿਆਦਾ ਜ਼ੂਮ ਐਪ ਯੂਜ਼ਰਸ ਦੇ ਲਾਗਇਨ ਡੀਟੇਲ ਇਕ ਰੁਪਏ ਤੋਂ ਵੀ ਘੱਟ ਦੀ ਕੀਮਤ 'ਚ ਸੇਲ ਲਈ ਡਾਰਕ ਵੈੱਬ 'ਤੇ ਉਪਲੱਬਧ ਹੈ।

PunjabKesari

ਟੈਲੀਗ੍ਰਾਮ ਮੈਸੇਜਿੰਗ ਸਰਵਿਸ 'ਤੇ ਖਰੀਦਿਆ ਡਾਟਾ
ਸਾਈਬਰ ਸਕਿਓਰਟੀ ਇੰਟੈਲੀਜੈਂਸ ਕੰਪਨੀ Cyble ਨੇ ਇਨ੍ਹਾਂ ਡੀਟੇਲਸ ਨੂੰ ਇਕ ਰਸ਼ੀਅਨ ਬੋਲਣ ਵਾਲੇ ਇਕ ਵਿਅਕਤੀ ਤੋਂ ਟੈਲੀਗ੍ਰਾਮ ਮੈਸੇਜਿੰਗ ਸਰਵਿਸ ਰਾਹੀਂ ਖਰੀਦੀ। ਜ਼ੂਮ ਐਪ ਨੂੰ ਇਸ ਬਾਰੇ 'ਚ ਖਬਰ ਮਿਲ ਚੁੱਕੀ ਹੈ। ਬਲੂਮਰਗ ਦੀ ਰਿਪੋਰਟ ਦੀ ਮੰਨੀਏ ਤਾਂ ਜ਼ੂਮ ਦਾ ਕਹਿਣਾ ਹੈ ਕਿ ਉਸ ਨੇ ਖੁਦ ਕਈ ਇੰਟੈਲੀਜੈਂਸ ਫਰਮਸ ਨੂੰ ਅਜਿਹੇ ਪਾਸਵਰਡ ਅਤੇ ਇਨ੍ਹਾਂ ਨੂੰ ਬਣਾਉਣ 'ਚ ਇਸਤੇਮਾਲ ਕੀਤੇ ਗਏ ਟੂਲਸ ਨੂੰ ਲੱਭਣ ਲਈ ਹਾਇਰ ਕੀਤਾ ਹੈ।

PunjabKesari

ਯੂਜ਼ਰਸ ਨੂੰ ਪਾਸਵਰਡ ਬਦਲਣ ਦੀ ਵੀ ਸਲਾਹ
ਜ਼ੂਮ ਦੇ ਇਕ ਬੁਲਾਰੇ ਨੇ ਕਿਹਾ ਕ ਅਸੀਂ ਆਪਣੀ ਜਾਂਚ ਜਾਰੀ ਰੱਖਾਂਗੇ ਅਤੇ ਉਨ੍ਹਾਂ ਅਕਾਊਂਟਸ ਨੂੰ ਲਾਕ ਕਰਾਂਗੇ ਜਿਨ੍ਹਾਂ ਦੀ ਸਕਿਓਰਟੀ ਦੇ ਨਾਲ ਸਮਝੌਤਾ ਹੋਇਆ ਹੈ। ਇਸ ਦੇ ਲਈ ਅਸੀਂ ਯੂਜ਼ਰਸ ਨੂੰ ਪਾਸਵਰਡ ਬਦਲਣ ਦੀ ਵੀ ਸਲਾਹ ਦੇ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਕੁਝ ਅਡਿਸ਼ਨਲ ਤਕਨਾਲੋਜੀ ਦਾ ਵੀ ਇਸਤੇਮਾਲ ਕਰਨ ਦੇ ਬਾਰੇ 'ਚ ਸੋਚ ਰਹੇ ਹਾਂ ਤਾਂ ਕਿ ਅਕਾਊਂਟਸ ਦੀ ਪ੍ਰਾਈਵੇਸੀ ਅਤੇ ਸਕਿਓਰਟੀ ਨੂੰ ਬਿਹਤਰ ਬਣਾਇਆ ਜਾ ਸਕੇ।

PunjabKesari

30 ਕਰੋੜ ਯੂਜ਼ਰ ਬੇਸ ਵਾਲੇ ਬਿਆਨ 'ਤੇ ਸਫਾਈ
ਪਿਛਲੇ ਹਫਤੇ ਕੰਪਨੀ ਨੇ ਮੰਨਿਆ ਸੀ ਕਿ ਉਸ ਦੇ 30 ਕਰੋੜ ਰੋਜ਼ਾਨਾ ਯੂਜ਼ਰ ਨਹੀਂ ਬਲਕਿ 30 ਕਰੋੜ ਰੋਜ਼ਾਨਾ ਜ਼ੂਮ ਮੀਟਿੰਗ ਪਾਰਟੀਸੀਪੈਂਟਸ ਹਨ। ਇਹ ਕਲੈਰੀਫਿਕੇਸ਼ਨ ਕੰਪਨੀ ਦੇ ਉਸ ਐਲਾਨ ਦੇ ਕੁਝ ਦਿਨ ਬਾਅਦ ਆਇਆ ਜਿਸ 'ਚ ਕਿਹਾ ਗਿਆ ਸੀ ਕਿ ਜ਼ੂਮ ਦਾ ਯੂਜ਼ਰ ਬੇਸ 30 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ।


Karan Kumar

Content Editor

Related News