ZOOM ਐਪ ਦੇ ਇਸਤੇਮਾਲ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ

04/16/2020 6:38:20 PM

ਗੈਜੇਟ ਡੈਸਕ—ਵੀਡੀਓ ਕਾਨਫੈਂਸਿੰਗ ਐਪ ਜ਼ੂਮ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਹੁਣ ਦੇਸ਼ ਦੀ ਸਰਕਾਰ ਨੇ ਕਹਿ ਦਿੱਤਾ ਹੈ ਕਿ ਜ਼ੂਮ ਐਪ ਨੂੰ ਇਸਤੇਮਾਲ ਕਰਨਾ ਸੇਫ ਨਹੀਂ ਹੈ। ਵੀਰਵਾਰ ਨੂੰ ਗ੍ਰਹਿ ਮੰਤਰਾਲਾ ਨੇ ਜ਼ੂਮ ਐਪ ਨੂੰ ਇਕ ਵੀਡੀਓ ਪਲੇਟਫਾਰਮ ਦੇ ਤੌਰ 'ਤੇ ਅਨਸੇਫ ਕਰਾਰ ਦਿੱਤਾ ਹੈ।
ਗ੍ਰਹਿ ਮੰਤਰਾਲਾ ਨੇ ਇਕ ਦਸਤਾਵੇਜ਼ ਜਾਰੀ ਕੀਤਾ। ਇਸ 'ਚ ਨਿੱਜੀ ਤੌਰ 'ਤੇ ਜ਼ੂਮ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨਾਲ ਐਪ ਨੂੰ ਇਸਤੇਮਾਲ ਕਰਨ ਦੌਰਾਨ ਸਾਵਧਾਨੀ ਵਰਤਣ ਨੂੰ ਕਿਹਾ ਗਿਆ ਹੈ। ਇਸ ਐਡਵਾਈਜ਼ਰੀ 'ਚ ਉਹ ਆਪਸ਼ਨ ਦੱਸੇ ਗਏ ਹਨ ਜਿਸ ਨਾਲ ਕੁਝ ਸੈਟਿੰਗਸ ਨੂੰ ਇਨੇਬਲ ਜਾਂ ਡਿਸੇਬਲ ਕਰਕੇ ਕਾਨਫਰੰਸ ਰੂਮ 'ਚ ਕਿਸੇ ਅਨਆਥਰਾਇਜਡ ਐਂਟਰੀ ਨੂੰ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਕਿਹਾ ਗਿਆ ਹੈ ਕਿ ਸਿਰਫ ਪਾਸਵਰਡ ਅਤੇ ਐਕਸਿਸ ਗ੍ਰਾਂਟ ਕਰਕੇ ਹੀ ਯੂਜ਼ਰਸ ਨੂੰ ਕਾਨਫ੍ਰੈਂਸਿੰਗ 'ਚ ਸ਼ਾਮਲ ਕਰੋ ਤਾਂ ਕਿ DOS ਅਟੈਕ ਤੋਂ ਬਚਿਆ ਜਾ ਸਕੇ।

PunjabKesari

ਇਸ ਤੋਂ ਇਲਾਵਾ ਜ਼ੂਮ ਐਪ ਨੂੰ ਇਸਤੇਮਾਲ ਕਰਨ ਦੌਰਾਨ ਖੁਦ ਨੂੰ ਪ੍ਰੋਟੈਕਟ ਕਰਨ ਦੇ ਕੁਝ ਹੋਰ ਵਿਕਲਪ ਵੀ ਦਿੱਤੇ ਗਏ ਹਨ।
ਹਰ ਮੀਟਿੰਗ ਲਈ ਨਵਾਂ ਯੂਜ਼ਰ ਆਈ.ਡੀ. ਅਤੇ ਪਾਸਵਰਡ ਸੈਟ ਕਰੋ।
ਵੇਟਿੰਗ ਰੂਮ ਇਨੇਬਲ ਕਰੋ ਤਾਂ ਕਿ ਮੀਟਿੰਗ ਦੌਰਾਨ ਕਈ ਯੂਜ਼ਰ ਉਸ ਵੇਲੇ ਹੀ ਐਂਟਰੀ ਕਰ ਸਕਣ ਜਦੋਂ ਹੋਸਟ ਪਰਮਿਸ਼ਨ ਦੇਵੇ।
ਹੋਸਟ ਦੇ ਪਹਿਲਾਂ ਜੁਆਇਨ ਕਰਨ ਦੀ ਪਰਮਿਸ਼ਨ ਦੇਣ ਵਾਲੇ ਫੀਚਰ ਨੂੰ ਡਿਸੇਬਲ ਕਰੋ।
ਸਕਰੀਨ ਸ਼ੇਅਰਿੰਗ ਦੀ ਅਨੁਮਤਿ ਸਿਰਫ ਹੋਸਟ ਦੇਵੇ।

PunjabKesari
Allowed removed participants to re-join (ਰਿਮੂਵ ਕੀਤੇ ਜਾ ਚੁੱਕੇ ਪਾਰਟੀਸੀਪੈਂਟਸ ਨੂੰ ਦੋਬਾਰਾ ਸ਼ਾਮਲ ਕਰਨ ਦੀ ਅਨੁਮਤਿ) ਡਿਸੇਬਲ ਕਰ ਦਵੋ।
ਫਾਇਲ ਟ੍ਰਾਂਸਫਰ ਦਾ ਆਪਸ਼ਨ ਡਿਸੇਬਲ ਕਰਨਾ।
ਇਕ ਵਾਰ ਸਾਰੇ ਯੂਜ਼ਰਸ ਦੇ ਜੁਆਇਨ ਕਰਨ ਤੋਂ ਬਾਅਦ ਮੀਟਿੰਗ ਨੂੰ ਲਾਕ ਕਰ ਦੇਣਾ।
ਰਿਕਾਡਿੰਗ ਫੀਚਰ ਡਿਸੇਬਲ ਕਰਨਾ।
ਜੇਕਰ ਤੁਸੀਂ ਐਡਮਿਨ ਹੋ ਤਾਂ ਮੀਟਿੰਗ ਵਿਚਾਲੇ ਨਾ ਛੱਡੋ।

PunjabKesari

ਖਾਸ ਗੱਲ ਇਹ ਹੈ ਕਿ ਇਸ ਐਡਵਾਈਜ਼ਰੀ ਤੋਂ ਪਹਿਲਾਂ ਜ਼ੂਮ ਐਪ ਨੂੰ ਲੈ ਕੇ ਇਕ ਐਡਵਾਈਜ਼ਰੀ ਜਾਰੀ ਹੋ ਚੁੱਕੀ ਹੈ। ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਆਫ ਇੰਡੀਆ (CERT-In) ਨੇ ਵੀ ਜ਼ੂਮ ਵੀਡੀਓ ਕਾਨਫ੍ਰੈਂਸਿੰਗ ਐਪ ਨੂੰ ਲੈ ਕੇ ਸੇਫਟੀ ਐਡਵਾਈਜ਼ਰੀ ਜਾਰੀ ਕੀਤੀ ਸੀ। ਸਾਈਬਰ ਸਕਿਓਰਟੀ ਏਜੰਸੀ ਨੇ ਕਿਹਾ ਸੀ ਕਿ ਜ਼ੂਮ ਦੇ ਇਨਸਕਿਓਰ ਇਸਤੇਮਾਲ ਨਾਲ ਸਾਈਬਰਕ੍ਰਿਮਿਨਲਸ ਨੂੰ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਮੀਟਿੰਗ ਡਿਟੇਲਸ ਅਤੇ ਗੱਲ ਬਾਤ ਦਾ ਐਕਸਿਸ ਮਿਲ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ਭਰ 'ਚ ਲਾਕਡਾਊਨ ਹੈ। ਜ਼ਿਆਦਾਤਰ ਲੋਕ ਘਰੋਂ ਹੀ ਕੰਮ ਕਰ ਰਹੇ ਹਨ ਅਤੇ ਅਜਿਹੇ 'ਚ ਜ਼ੂਮ ਵੀਡੀਓ ਕਾਨਫ੍ਰੈਂਸਿੰਗ ਐਪ ਦਾ ਇਤਸੇਮਾਲ ਤੇਜ਼ੀ ਨਾਲ ਵਧਿਆ ਹੈ।


Karan Kumar

Content Editor

Related News