2,043 ਰੁਪਏ ''ਚ ਲਾਂਚ ਹੋਏ ਇਹ ਫੀਚਰਫੋਨ

08/27/2016 2:04:57 PM

ਜਲੰਧਰ: Ziox ਮੋਬਾਇਲ ਨੇ ਦੋ ਨਵੇਂ ਫੀਚਰ ਫੋਨ Ziox Z6 ਅਤੇ Z7 ਦੀ ਘੋਸ਼ਣਾ ਕੀਤੀ ਹੈ। ਕੰਪਨੀ ਦੇ ਮੁਤਾਬਕ ਇਹ ਦੋਨੋਂ ਫੀਚਰ ਫੋਨ ਭਾਰਤ ਦੇ ਰਿਟੇਲ ਸਟੋਰ ''ਤੇ 2043 ਰੁਪਏ ਦੀ ਕੀਮਤ ''ਚ ਉਪਲੱਬਧ ਹੈ।  Z6 ਫੀਚਰ ਫੋਨ ਤੁਹਾਨੂੰ ਗੋਲਡ ਬਲੈਕ, ਬਲੈਕ-ਗੋਲਡ, ਵਾਇਟ-ਗੋਲਡ ਅਤੇ ਬਲੈਕ-ਸਿਲਵਰ, ਜਦ ਕਿZ7 ਬਲੈਕ , ਗਰੇ ਅਤੇ ਗੋਲਡ ਕਲਰ ''ਚ ਉਪਲੱਬਧ ਹੈ।

 

Ziox Z6 ਅਤੇ Z7  ਦੇ ਫੀਚਰਸ ਦੀ ਗਲ ਕਰੀਏ ਤਾਂ ਇਨ੍ਹਾਂ ਦੋਨਾਂ ਫੀਚਰ ਫੋਨਸ ''ਚ 2.4 ਦੀ ਡਿਸਪਲੇ ਅਤੇ 1450 mAh ਬੈਟਰੀ ਦਿੱਤੀ ਗਈ ਹੈ। ਇਨ੍ਹਾਂ ਦੋਨਾਂ ਫੋਨਸ ''ਚ ਐੱਸ ਡੀ ਕਾਰਡ ਦੇ ਜ਼ਰੀਏ 16GB ਤਕ ਮੈਮੋਰੀ ਨੂੰ ਵਧਾ ਸਕਦੇ ਹੋ। Z6 ਫੋਨ SOS ਫੀਚਰ ਦੇ ਨਾਲ ਆਇਆ ਹੈ ਜਿਸ ਦੇ ਨਾਲ ਐਮਰਜੈਂਸੀ ਦੇ ਸਮੇਂ ''ਚ ਕਾਲ ਅਤੇ ਐੱਸ. ਐੱਮ. ਐੱਸ ਕਰ ਸਕਣਗੇ,  ਜਦ ਕਿ Z7 ਫੀਚਰ ਫੋਨਸ ਚੋਂ ਅਜਿਹਾ ਪਹਿਲਾ ਹੈਂਡਸੇਟ ਹੈ ਜੋ ਲੋਕਲ ਭਾਸ਼ਾਵਾਂ ਤੋਂ ਇਲਾਵਾ ਖੇਤਰੀ ਭਾਸ਼ਾਵਾਂ ਦਾ ਵੀ ਸਮਰਥਨ ਕਰਦਾ ਹੈ। ਇਸ ਤੋਂ ਇਲਾਵਾ, ਇਹ ਦੋਨਾਂ ਫੀਚਰ ਫੋਨਸ ''ਚ ਡੂਅਲ ਸਿਮ, ਵਾਇਰਲੈੱਸ ਐੱਫ. ਐੱਮ, ਆਟੋ ਕਾਲ ਰਿਕਾਰਡਿੰਗ, ਡਿਜ਼ਿਟਲ ਕੈਮਰਾ, ਮੋਬਾਇਲ ਟ੍ਰੈਕਰ, ਟਾਰਚ,  ਜੀ. ਪੀ. ਆਰ. ਐੱਸ,  ਇੰਟਰਨੈੱਟ ਅਤੇ ਬਲੂਟੁੱਥ ਸ਼ਾਮਿਲ ਹੈ।


Related News