ਦਿਲ ਦੀ ਧੜਕਨ ਰੁਕਣ ਨਾਲ ਹੋਣ ਵਾਲੀ ਮੌਤ ਤੋਂ ਬਚਾ ਸਕਦੈ ਇਹ ਡਿਵਾਈਜ਼
Tuesday, Aug 23, 2016 - 02:09 PM (IST)
ਜਲੰਧਰ-ਦਿਲ ਦੀ ਧੜਕਣ ਅਤੇ ਦਿਲ ਦੀ ਬਿਮਾਰੀਆਂ ਨੂੰ ਲੈ ਕੇ ਵੱਧ ਰਹੀਆਂ ਸਮੱਸਿਆਵਾਂ ਨੂੰ ਕਾਬੂ ਕਰਨ ਦੀ ਵਿਗਿਆਨੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲ ਹੀ ''ਚ ਇਕ ਰਿਪੋਰਟ ਅਨੁਸਾਰ ਹੁਣ ਇਕ ਅਜਿਹਾ ਚਿਪਕਣ ਵਾਲਾ ਪੈਚ ਬਣਾਇਆ ਗਿਆ ਹੈ, ਜੋ ਦਿਲ ਦੀ ਧੜਕਣ ਰੁਕਣ ਨਾਲ ਅਚਾਕਨ ਹੋਣ ਵਾਲੀ ਮੌਤ ਨੂੰ ਕਾਬੂ ਕਰੇਗਾ। ਇਹ ਚਿਪਕਣ ਵਾਲਾ ਪੈਚ ਨਬਜ਼ ''ਤੇ ਨਜ਼ਰ ਰੱਖਦਾ ਹੈ ਅਤੇ ਨਬਜ਼ ਦੇ ਕਮਜ਼ੋਰ ਪੈਣ ''ਤੇ ਇਸ ਨੂੰ ਪਹਿਨਣ ਵਾਲੇ ਦੀ ਮਦਦ ਕਰਦਾ ਹੈ। ਇਸ ਗੈਜੇਟ ਨੂੰ ਦੋ ਹਫਤਿਆਂ ਤੱਕ ਦਿਨ ''ਚ 24 ਘੰਟੇ ਪਹਿਣ ਕੇ ਰੱਖਿਆ ਜਾ ਸਕਦਾ ਹੈ। ਦਿਲ ਦੀ ਧੜਕਣ ਦੀ ਸਮੱਸਿਆ ਨਾਲ ਲੜਨ ਵਾਲੇ ਲੋਕਾਂ ਨੂੰ ਬਲੈਕ ਆਊਟ, ਸਾਹ ਲੈਣ ''ਚ ਪਰੇਸ਼ਾਨੀ ਹੋਣ, ਸਟਾਰਕ ਨਾਲ ਹੋਣ ਵਾਲੀ ਅਚਾਨਕ ਮੌਤ ਤੋਂ ਬਚਾਉਂਦਾ ਹੈ। ਅਰੇਥਮੀਆ ਦੀ ਸਮੱਸਿਆ ਦਾ ਜ਼ਿਆਦਾ ਤਰ ਪਤਾ ਨਹੀਂ ਚੱਲਦਾ ਅਤੇ ਬਿਨਾਂ ਕਿਸੇ ਚੇਤਾਵਨੀ ਅਜਿਹਾ ਕਦੀ ਵੀ ਹੋ ਸਕਦਾ ਹੈ।
ਸਿਰਫ ਬ੍ਰਿਟੇਨ ''ਚ ਹੀ ਲਗਭਗ 20 ਲੱਖ ਲੋਕ ਦਿਲ ਦੀ ਧੜਕਣ ਦੀ ਕਿਸੇ ਨਾ ਕਿਸੇ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਫਿਲਹਾਲ ਸਾਧਾਰਨ ਧੜਕਣ ਦੀ ਸਮੱਸਿਆ ਦਾ ਪਤਾ ਈ.ਸੀ.ਜੀ. ਮਸ਼ੀਨ ਨਾਲ ਲਗਾਇਆ ਜਾ ਸਕਦਾ ਹੈ ਪਰ, ਧੜਕਣ ਦੀ ਸਮੱਸਿਆ ਛੋਟੀ ਜਾਂ ਵੱਡੀ ਵੀ ਹੋ ਸਕਦੀ ਹੈ। ਭਾਵ ਰੋਗੀਆਂ ਨੂੰ ਇਸ ਦਾ ਪਤਾ ਉਸ ਸਮੇਂ ਚੱਲਦਾ ਹੈ ਜਦੋਂ ਉਹ ਘੰਟਿਆਂ ਤੱਕ ਹਸਪਤਾਲ ''ਚ ਦਾਖਿਲ ਰਹਿੰਦੇ ਹਨ ਅਤੇ ਈ.ਸੀ.ਜੀ. ਮਸ਼ੀਨ ਨਾਲ ਜੁੜੇ ਰਹਿੰਦੇ ਹਨ। ਹੁਣ ਨਵੇਂ ਜੀਓ ਪੈਡ ਨਾਲ ਰੋਗੀਆਂ ਦੀ ਦਿਲ ਦੀ ਧੜਕਣ ਦੋ ਹਫਤਿਆਂ ਤੱਕ ਲਗਾਤਾਰ ਦਰਜ ਹੁੰਦੀ ਹੈ। ਇਸ ਤੋਂ ਰੋਗੀ ਦੇ ਦਿਲ ਦੀ ਮੂਵਮੈਂਟ ਦੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਇਸ ਨੂੰ ਲਗਾਉਣ ਲਈ ਸਿਰਫ ਇਕ ਵਾਰ ਹਸਪਤਾਲ ਜਾਣਾ ਹੁੰਦਾ ਹੈ ਅਤੇ ਨਹਾਉਣ ਜਾਂ ਕਸਰਤ ਕਰਨ ਸਮੇਂ ਵੀ ਇਸ ਨੂੰ ਲਗਾ ਕੇ ਰੱਖਿਆ ਜਾ ਸਕਦਾ ਹੈ।
