Yu Yuphoria ਹੋਇਆ ਸਸਤਾ, ਜਾਣੋ ਇਸ ਦੀ ਕੀਮਤ

10/06/2015 5:29:26 PM

ਨਵੀਂ ਦਿੱਲੀ- ਮਾਈਕ੍ਰੋਮੈਕਸ ਦੇ ਸਬ-ਬ੍ਰਾਂਡ ਯੂ ਨੇ ਸਾਇਨੋਜੇਨ ਓ.ਐੱਸ. ''ਤੇ ਅਧਾਰਤ ਸਮਾਰਟਫੋਨ ਯੂ ਯੂਫੋਰੀਆ ਦੀ ਕੀਮਤ ''ਚ 500 ਰੁਪਏ ਦੀ ਕਟੌਤੀ ਕੀਤੀ ਹੈ। 6,999 ਰੁਪਏ ''ਚ ਲਾਂਚ ਹੋਏ ਇਸ ਸਮਾਰਟਫੋਨ ਨੂੰ ਹੁਣ ਤੁਸੀਂ ਅਮੇਜ਼ਨ ਇੰਡੀਆ ਦੀ ਵੈੱਬਸਾਈਟ ਤੋਂ 6,499 ਰੁਪਏ ''ਚ ਖਰੀਦ ਸਕਦੇ ਹੋ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਯੂ ਯੂਫੋਰੀਆ ''ਚ 5 ਇੰਚ ਦੀ ਐੱਚ.ਡੀ. (720x1280 ਪਿਕਸਲ) ਟੀ.ਐੱਫ.ਟੀ. ਆਈ.ਪੀ.ਐੱਸ. ਡਿਸਪਲੇਅ ਹੈ ਅਤੇ ਇਸ ''ਤੇ ਥਰਡ ਜੈਨਰੇਸ਼ਨ ਕਾਰਨਿੰਗ ਗੋਰਿੱਲਾ ਗਲਾਸ ਦਾ ਪ੍ਰੋਟੈਕਸ਼ਨ ਮੌਜੂਦ ਹੈ। ਹੈਂਡਸੈੱਟ ''ਚ 1.2 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 410 (ਐੱਮ.ਐੱਸ.ਐੱਮ8916) ਪ੍ਰੋਸੈਸਰ ਦੇ ਨਾਲ 2 ਜੀ.ਬੀ. ਦੀ ਰੈਮ ਅਤੇ ਐਡ੍ਰੇਨੋ 306 ਜੀ.ਪੀ.ਯੂ. ਮੌਜੂਦ ਹੈ।

ਸਮਾਰਟਫੋਨ ਦੀ ਇਨਬਿਲਟ ਸਟੋਰੇਜ 16 ਜੀ.ਬੀ. ਹੈ। ਹੁਣ ਇਹ ਸਮਾਰਟਫੋਨ ਆਉਟ ਆਫ ਬਾਕਸ ਐਂਡ੍ਰਾਇਡ 5.0 ਲਾਲੀਪਾਪ ''ਤੇ ਚੱਲਣ ਵਾਲਾ ਇਹ ਸਮਾਰਟਫੋਨ ਸਾਇਨੋਜੇਨ ਓ.ਐੱਸ. 12 ਕਸਟਮ ਰੋਮ ਦੇ ਨਾਲ ਆਉਂਦਾ ਹੈ। ਡੁਅਲ ਸਿਮ ਸਮਾਰਟਫੋਨ ਯੂਫੋਰੀਆ ''ਚ 4ਜੀ ਐੱਲ.ਟੀ.ਈ. ਸਪੋਰਟ ਮੌਜੂਦ ਹੈ ਅਤੇ ਇਹ ਐੱਫ/2.2 ਅਤੇ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੇਗਾਪਿਕਲ ਦੇ ਰੀਅਰ ਕੈਮਰੇ ਨਾਲ ਲੈਸ ਹੈ। ਸਮਾਰਟਫੋਨ ''ਚ ਐੱਫ/2.0 ਐਪਰਚਰ ਵਾਲਾ 5 ਮੇਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। ਸਮਾਰਟਫੋਨ ਨੂੰ ਪਾਵਰ ਦੇਣ ਦੇ ਲਈ ਇਸ ''ਚ 2,230 ਐੱਮ.ਏ.ਐੱਚ. ਦੀ ਕਵਿਕ ਚਾਰਜ ਬੈਟਰੀ ਦਿੱਤੀ ਗਈ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News