YouTube ਦਾ ਨਵਾਂ AR ਫੀਚਰ, ਮੇਕਅਪ ਵੀਡੀਓ ਦੇਖਦੇ ਹੀ ਵਰਚੁਅਲੀ ਪ੍ਰੋਡਕਟ ਟ੍ਰਾਈ ਕਰ ਸਕਣਗੇ ਯੂਜ਼ਰਜ਼

Thursday, Jun 20, 2019 - 10:39 AM (IST)

YouTube ਦਾ ਨਵਾਂ AR ਫੀਚਰ, ਮੇਕਅਪ ਵੀਡੀਓ ਦੇਖਦੇ ਹੀ ਵਰਚੁਅਲੀ ਪ੍ਰੋਡਕਟ ਟ੍ਰਾਈ ਕਰ ਸਕਣਗੇ ਯੂਜ਼ਰਜ਼

ਗੈਜੇਟ ਡੈਸਕ– ਯੂਟਿਊਬ ’ਤੇ ਔਰਤਾਂ ਬਿਊਟੀ ਨਾਲ ਜੁੜੀਆਂ ਵੀਡੀਓਜ਼ ਦੇਖਦੀਆਂ ਰਹਿੰਦੀਆਂ ਹਨ। ਅਜਿਹੇ ’ਚ ਯੂਟਿਊਬ ਨੇ ਯੂਜ਼ਰਜ਼ ਦੀ ਸਹੂਲਤ ਲਈ AR Beauty Try-On ਫੀਚਰ ਨੂੰ ਆਪਣੇ ਪਲੇਟਫਾਰਮ ’ਚ ਸ਼ਾਮਲ ਕੀਤਾ ਹੈ। ਇਸ ਰਾਹੀਂ ਯੂਜ਼ਰਜ਼ ਟੁਟੋਰੀਅਲ ਅਤੇ ਰੀਵਿਊਜ਼ ਦੇਖਦੇ ਸਮੇਂ ਮੇਕਅਪ ਨੂੰ ਵਰਚੁਅਲੀ ਟ੍ਰਾਈ ਕਰ ਸਕਣਗੇ। 

PunjabKesari

ਇਸ ਟੂਲ ਨੂੰ ਆਨ ਕਰਦੇ ਹੀ ਸਕਰੀਨ ਨੂੰ ਦੋ ਭਾਗਾਂ ’ਚ ਵੰਡੀ ਜਾਵੇਗੀ। ਇਕ ਸਕਰੀਨ ’ਚ ਵੀਡੀਓ ਚੱਲਦੀ ਰਹੇਗੀ ਉਤੇ ਹੀ ਦੂਜੀ ’ਚ ਫਰੰਟ ਕੈਮਰੇ ਦੀ ਮਦਦ ਨਾਲ ਤੁਹਾਡੀ ਵੀਡੀਓ ਸ਼ੋਅ ਹੋਵੇਗੀ। ਇਥੇ ਔਰਤਾਂ ਵਰਚੁਅਲ ਲਿਪਸਟਿਕ ਆਦਿ ਦਾ ਇਸਤੇਮਾਲ ਕਰਕੇ ਦੇਖ ਸਕਦੀਆਂ ਹਨ ਕਿ ਤੁਹਾਡੇ ਚਿਹਰੇ ’ਤੇ ਕਿਹੜੀ ਠੀਕ ਲੱਗਦੀ ਹੈ। 


Related News