YouTube ਲਈ ਜਾਰੀ ਹੋਈ ਹੁਣ ਤਕ ਦੀ ਸਭ ਤੋਂ ਵੱਡੀ ਅਪਡੇਟ, ਹੁਣ ਸ਼ਾਰਟਸ ਦੇ ਥੰਬਨੇਲ ਨੂੰ ਵੀ ਕਰ ਸਕੋਗੇ ਐਡਿਟ

Thursday, Sep 05, 2024 - 04:57 PM (IST)

YouTube ਲਈ ਜਾਰੀ ਹੋਈ ਹੁਣ ਤਕ ਦੀ ਸਭ ਤੋਂ ਵੱਡੀ ਅਪਡੇਟ, ਹੁਣ ਸ਼ਾਰਟਸ ਦੇ ਥੰਬਨੇਲ ਨੂੰ ਵੀ ਕਰ ਸਕੋਗੇ ਐਡਿਟ

ਗੈਜੇਟ ਡੈਸਕ- ਯੂਟਿਊਬ ਨੇ ਆਪਣਏ ਸ਼ਾਰਟਸ ਕ੍ਰਿਏਟਰਾਂ ਲਈ ਇਕ ਨਵਾਂ ਟੂਲ ਲਾਂਚ ਕੀਤਾ ਹੈ ਜੋ ਕਿ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਹੈ। YouTube Shorts ਦੇ ਇਸ ਨਵੇਂ ਟੂਲ ਦੀ ਮਦਦ ਨਾਲ ਸ਼ਾਰਟਸ ਵੀਡੀਓ ਦੇ ਥੰਬਨੇਲ ਨੂੰ ਵੀ ਕਸਟਮਾਈਜ਼ ਕੀਤਾ ਜਾ ਸਕੇਗਾ। YouTube Shorts ਦੇ ਇਸ ਫੀਚਰ ਦੀ ਮੰਗ ਲੰਬੇ ਸਮੇਂ ਤੋਂ ਸੀ ਪਰ ਅਜੇ ਤਕ ਇਸ ਨੂੰ ਰਿਲੀਜ਼ ਨਹੀਂ ਕੀਤਾ ਗਿਆ ਸੀ। 

ਨਵੀਂ ਅਪਡੇਟ ਤੋਂ ਬਾਅਦ YouTube Shorts ਦੇ ਥੰਬ ਨੂੰ ਇਮੇਜੀ, ਟੈਕਸਟ ਅਤੇ ਫਿਲਟਰ ਆਦਿ ਦੀ ਮਦਦ ਨਾਲ ਕਸਟਮਾਈਜ਼ ਕਰ ਸਕੋਗੇ। ਸਭ ਤੋਂ ਚੰਗੀ ਗੱਲ ਇਹ ਹੈ ਕਿ YouTube Shorts ਅਪਲੋਡ ਕਰਨ ਤੋਂ ਬਾਅਦ ਵੀ ਥੰਬ ਨੂੰ ਐਡਿਟ ਅਤੇ ਕਸਟਮਾਈਜ਼ ਕੀਤਾ ਜਾ ਸਕੇਗਾ। 

PunjabKesari

ਇਸ ਫੀਚਰ ਨੂੰ ਲੈ ਕੇ Creator Inside Channel 'ਤੇ YouTube ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਵਿਚ ਇਸ ਫੀਚਰ ਦੇ ਇਸਤੇਮਾਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਨੂੰ ਟਾਪ ਰਾਈਟ ਕਾਰਨਰ 'ਤੇ ਆਪਸ਼ਨ ਮਿਲੇਗਾ ਜਿਸ 'ਤੇ ਕਲਿੱਕ ਕਰਕੇ ਸ਼ਾਟਸ ਦੇ ਥੰਬ ਨੂੰ ਬਦਲਿਆ ਜਾ ਸਕੇਗਾ। 

ਇਹ ਥੰਬਨੇਲ ਸਰਚ, ਹੈਸ਼ਟੈਗ, ਆਡੀਓ ਅਤੇ pivot ਪੇਜ 'ਤੇ ਦਿਸਣਗੇ। ਯੂਟਿਊਬ ਨੇ ਇਹ ਵੀ ਕਿਹਾ ਹੈ ਕਿ ਜਲਦੀ ਹੀ YouTube Shorts ਦੇ ਲਈ ਕਈ ਨਵੇਂ ਫੀਚਰ ਆਉਣਗੇ। ਦੱਸ ਦੇਈਏ ਕਿ ਯੂਟਿਊਬ ਨੇ ਹਾਲ ਹੀ 'ਚ ਪ੍ਰੀਮੀਅਮ ਪਲਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਹੁਣ ਪਲਾਨ ਦੀ ਸ਼ੁਰੂਆਤੀ ਕੀਮਤ 149 ਰੁਪਏ ਹੋ ਗਈ ਹੈ ਜੋ ਪਹਿਲਾਂ 129 ਰੁਪਏ ਸੀ। 


author

Rakesh

Content Editor

Related News