ਤੁਹਾਨੂੰ ਦੋ ਮਹੀਨਿਆਂ ਲਈ ਮੁਫ਼ਤ ਮਿਲ ਸਕਦੈ ‘ਯੂਟਿਊਬ ਪ੍ਰੀਮੀਅਮ’ ਦਾ ਸਬਸਕ੍ਰਿਪਸ਼ਨ, ਇਹ ਹੈ ਸ਼ਰਤ

Tuesday, Mar 08, 2022 - 05:49 PM (IST)

ਤੁਹਾਨੂੰ ਦੋ ਮਹੀਨਿਆਂ ਲਈ ਮੁਫ਼ਤ ਮਿਲ ਸਕਦੈ ‘ਯੂਟਿਊਬ ਪ੍ਰੀਮੀਅਮ’ ਦਾ ਸਬਸਕ੍ਰਿਪਸ਼ਨ, ਇਹ ਹੈ ਸ਼ਰਤ

ਗੈਜੇਟ ਡੈਸਕ– ਤੁਹਾਡੇ ’ਚੋਂ ਕਈ ਲੋਕ ਅਜਿਹੇ ਹੋਣਗੇ ਜੋ ਮੁਫ਼ਤ ’ਚ ਯੂਟਿਊਬ ਪ੍ਰੀਮੀਅਮ ਦੇ ਸਬਸਕ੍ਰਿਪਸ਼ਨ ਦੀ ਭਾਲ ’ਚ ਹੋਵੋਗੇ। ਕਈ ਵਾਰ ਯੂਟਿਊਬ ਪ੍ਰੀਮੀਅਮ ਲਈ ਮੁਫ਼ਤ ਆਫਰਜ਼ ਮਿਲ ਜਾਂਦੇ ਹਨ ਅਤੇ ਕਈਵਾਰ ਆਫਰਜ਼ ਸਰਚ ਕਰਨੇ ਪੈਂਦੇ ਹਨ। ਜੇਕਰ ਤੁਸੀਂ ਵੀ ਮੁਫ਼ਤ ’ਚ ਯੂਟਿਊਬ ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਲੱਭ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। 

ਪੋਕੋ ਨੇ ਆਪਣੇ ਨਵੇਂ ਫੋਨ Poco M4 Pro ਦੇ ਨਾਲ ਮੁਫ਼ਤ ’ਚ ਦੋ ਮਹੀਨਿਆਂ ਲਈ ਯੂਟਿਊਬ ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਦੇਣ ਦਾ ਐਲਾਨ ਕੀਤਾ ਹੈ। ਸਿੱਧੇ ਸ਼ਬਦਾਂ ’ਚ ਕਹੀਏ ਤਾਂ Poco M4 Pro ਖ਼ਰੀਦਣ ਵਾਲੇ ਗਾਹਕਾਂ ਨੂੰ ਯੂਟਿਊਬ ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਦੋ ਮਹੀਨਿਆਂ ਲਈ ਮੁਫ਼ਤ ਮਿਲ ਰਿਹਾ ਹੈ। 

ਯੂਟਿਊਬ ਪ੍ਰੀਮੀਅਮ ਦੇ ਨਾਲ ਫਾਇਦਾ ਇਹ ਹੈ ਕਿ ਤੁਹਾਨੂੰ ਵਿਗਿਆਪਨ ਪਰੇਸ਼ਾਨ ਨਹੀਂ ਕਰਨਗੇ ਅਤੇ ਉਨ੍ਹਾਂ ਵੀਡੀਓ ਨੂੰ ਆਫਲਾਈਨ ਸੇਵ ਕਰਨ ਦਾ ਵੀ ਆਪਸ਼ਨ ਮਿਲੇਗਾ ਜੋ ਕਿ ਪੇਡ ਹਨ। ਇਸਤੋਂ ਇਲਾਵਾਤੁਸੀਂ ਵੀਡੀਓ ਜਾਂ ਮਿਊਜ਼ਿਕ ਨੂੰ ਬੈਕਗ੍ਰਾਊਂਡ ’ਚ ਵੀ ਪਲੇਅ ਕਰ ਸਕੋਗੇ। ਦੋ ਮਹੀਨਿਆਂ ਦਾ ਆਫਰ ਖ਼ਤਮ ਹੋਣ ਤੋਂ ਬਾਅਦ ਤੁਹਾਨੂੰ ਤੀਜੇ ਮਹੀਨੇ ਪੈਣੇ ਦੇਣੇ ਹੋਣਗੇ। ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ ਲਈ ਇਕ ਮਹੀਨੇ ਲਈ 139 ਰੁਪਏ, ਤਿੰਨ ਮਹੀਨਿਆਂ ਲਈ 399 ਰੁਪਏ ਅਤੇ 12 ਮਹੀਨਿਆਂ ਲਈ 1,290 ਰੁਪਏ ਖਰਚਣੇ ਪੈਣਗੇ। 


author

Rakesh

Content Editor

Related News