12 ਮਹੀਨਿਆਂ ਲਈ ਫ੍ਰੀ ਮਿਲੇਗਾ YouTube Premium ਦਾ ਸਬਸਕ੍ਰਿਪਸ਼ਨ, ਇਹ ਹੈ ਤਰੀਕਾ

07/04/2022 3:29:44 PM

ਗੈਜੇਟ ਡੈਸਕ– ਯੂਟਿਊਬ ’ਤੇ ਵੀਡੀਓ ਐਡ ਤੋਂ ਕਾਫੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ’ਤੇ ਐਡ ਨੂੰ ਸਕਿੱਪ ਕੀਤਾ ਜਾ ਸਕਦਾ ਹੈ। ਐਡ ਫ੍ਰੀ ਐਕਸਪੀਰੀਅੰਸ ਲਈ ਕੰਪਨੀ ਯੂਜ਼ਰਜ਼ ਨੂੰ ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ ਲੈਣ ਲਈ ਕਹਿੰਦੀ ਹੈ। ਇਸ ਲਈ ਤੁਹਾਨੂੰ ਮਹੀਨੇ ’ਚ 169 ਰੁਪਏ ਤਕ ਖਰਚ ਕਰਨੇ ਪੈ ਸਕਦੇ ਹਨ। ਹਾਲਾਂਕਿ, ਤੁਸੀਂ ਇਕ ਸਾਲ ਤਕ ਲਈ ਫ੍ਰੀ ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ ਦਾ ਮਜ਼ਾ ਲੈ ਸਕਦੇ ਹੋ ਇਸ ਲਈ ਤੁਹਾਨੂੰ ਕੰਪਨੀ ਦੇ ਰੈਫਰਲ ਪ੍ਰੋਗਰਾਮ ’ਚ ਹਿੱਸਾ ਲੈਣਾ ਹੋਵੇਗਾ। ਯੂਟਿਊਬ ਦੇ ਰੈਫਰਲ ਪ੍ਰੋਗਰਾਮ ’ਚ ਹਿੱਸਾ ਲੈ ਕੇ ਤੁਸੀਂ ਸਾਲ ਭਰ ਲਈ ਪ੍ਰੀਮੀਅਮ ਸਬਸਕ੍ਰਿਪਸ਼ਨ ਫ੍ਰੀ ’ਚ ਲੈ ਸਕਦੇ ਹੋ। ਕੰਪਨੀ ਇਸ ਪ੍ਰੋਗਰਾਮ ਰਾਹੀਂ ਹੋਰ ਯੂਜ਼ਰਜ਼ ਨੂੰ ਵੀ ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ ਦਾ ਹਿੱਸਾ ਬਨਾਉਣਾ ਚਾਹੁੰਦੀ ਹੈ। 

ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ ਰਾਹੀਂ ਤੁਸੀਂ ਲਗਭਗ 1,500 ਰੁਪਏ ਬਚਾ ਸਕਦੇ ਹੋ। ਹਾਲਾਂਕਿ, ਜੇਕਰ ਤੁਹਾਨੂੰ ਰੈਫਰ ਕੀਤਾ ਗਿਆ ਹੈ ਤਾਂ ਤੁਸੀਂ ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ ਨੂੰ ਫ੍ਰੀ ’ਚ ਨਹੀਂ ਲੈ ਸਕਦੇ। ਪੂਰੇ ਸਾਲ ਭਰ ਦਾ ਸਬਸਕ੍ਰਿਪਸ਼ਨ ਲੈਣ ਲਈ ਤੁਹਾਨੂੰ 12 ਲੋਕਾਂ ਨੂੰ ਇਸ ਨੂੰ ਰੈਫਰ ਕਰਨਾ ਹੋਵੇਗਾ। ਯਾਨੀ ਹਰ ਇਕ ਨਵਾਂ ਯੂਜ਼ਰ ਜੋ ਤੁਹਾਡੇ ਰੈਫਰ ਕੋਡ ਨਾਲ ਸਾਈਨ ਅਪ ਕਰੇਗਾ ਉਸ ਲਈ ਤੁਹਾਨੂੰ ਇਕ ਮਹੀਨਾ ਦਾ ਸਬਸਕ੍ਰਿਪਸ਼ਨ ਫ੍ਰੀ ਦਿੱਤਾ ਜਾਵੇਗਾ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਯੂਟਿਊਬ ਐਂਡਰਾਇਡ ਐਪ ਨੂੰ ਓਪਨ ਕਰਨਾ ਹੈ। ਇਸ ਤੋਂ ਬਾਅਦ ਟਾਪ ਰਾਈਟ ਕਾਰਨਰ ’ਚ ਮੌਜੂਦ ਪ੍ਰੋਫਾਈਲ ਪਿਕਚਰ ’ਤੇ ਕਲਿੱਕ ਕਰਨਾ ਹੈ। 

ਇਸ ਤੋਂ ਬਾਅਦ ਤੁਹਾਨੂੰ Your Premium benefits ਆਪਸ਼ਨ ’ਤੇ ਜਾਣਾ ਹੈ। ਇਸ ਵਿਚ ਤੁਹਾਨੂੰ Get up to 12 bonus months ਦਾ ਆਪਸ਼ਨ ਇਕ URL ਦੇ ਨਾਲ ਮਿਲੇਗਾ। ਇਸ ਨੂੰ ਤੁਸੀਂ ਕਾਨਟੈਕਟਸ ਦੇ ਨਾਲ ਸ਼ੇਅਰ ਕਰ ਸਕਦੇ ਹੋ। ਇਹ ਪੇਜ ਤੁਹਾਡੀ ਰਿਵਾਰਡ ਐਕਟੀਵਿਟੀ ਨੂੰ ਵੀ ਟ੍ਰੈਕ ਕਰੇਗਾ। ਯੂਟਿਊਬ ਆਈ.ਓ.ਐੱਸ. ਐਪ ਲਈ ਰੈਫਰਲ ਪ੍ਰੋਗਰਾਮ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਇਨ੍ਹਾਂ ਐਪ ਸਬਸਕ੍ਰਿਪਸ਼ਨ ’ਚ ਇਸ਼ੂ ਹੋ ਸਕਦਾ ਹੈ। ਇਹ ਰੈਫਰਲ ਪ੍ਰੋਗਰਾਮ ਅਗਲੇ ਸਾਲ ਯਾਨੀ 2023 ਦੇ ਮਈ ਮਹੀਨੇ ਤਕ 


Rakesh

Content Editor

Related News