Youtube ਨੇ ਬਦਲਿਆ ਮਿਊਜ਼ਿਕ ਵੀਡੀਓਜ਼ ’ਤੇ views ਕਾਊਂਟ ਕਰਨ ਦਾ ਤਰੀਕਾ

09/17/2019 10:36:49 AM

ਗੈਜੇਟ ਡੈਸਕ– ਵੀਡੀਓ ਪਲੇਟਫਾਰਮ ਯੂਟਿਊਬ ਨੇ ਆਪਣੇ ਮਿਊਜ਼ਿਕ ਚਾਰਟ ਸਿਸਟਮ ’ਚ ਇਕ ਵੱਡਾ ਬਦਲਾਅ ਕੀਤਾ ਹੈ ਅਤੇ ਹੁਣ ਮਿਊਜ਼ਿਕ ਵੀਡੀਓਜ਼ ’ਤੇ ਵਿਊਜ਼ ਪਹਿਲਾਂ ਦੀ ਤਰ੍ਹਾਂ ਕਾਊਂਟ ਨਹੀਂ ਹੋਣਗੇ। ਪਲੇਟਫਾਰਮ ਨੇ ਇਹ ਫੈਸਲਾ ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਲਿਆ ਕਿ ਕਿਸ ਤਰ੍ਹਾਂ ਆਰਟਿਸਟ ਅਤੇ ਮਿਊਜ਼ਿਕ ਲੇਬਲਸ ਆਪਣੇ ਵੀਡੀਓਜ਼ ’ਤੇ ਵਿਊਜ਼ ਵਧਾਉਣ ਦੇ ਤਰੀਕੇ ਆਜ਼ਮਾ ਰਹੇ ਸਨ ਅਤੇ ਸਾਹਮਣੇ ਆ ਰਿਹਾ ਸੀ ਕਿ ਬਹੁਤ ਵੱਡੀ ਗਿਣਤੀ ’ਚ ਯੂਜ਼ਰਜ਼ ਉਨ੍ਹਾਂ ਦੀ ਵੀਡੀਓ ਦੇਖ ਰਹੇ ਹਨ, ਜਦੋਂਕਿ ਅਜਿਹਾ ਨਹੀਂ ਸੀ। 

The Verge ਨੇ ਸ਼ੁੱਕਰਵਾਰ ਨੂੰ ਯੂਟਿਊਬ ਦੇ ਇਕ ਬਲਾਗ ਪੋਸਟ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਕੰਪਨੀਆਂ ਦੇ ਮਿਊਜ਼ਿਕ ਚਾਰਟਸ ਕੈਲਕੁਲੇਸ਼ਨ ’ਚ ਯੂਟਿਊਬ ਹੁਣ ‘ਐਡਵਰਟਾਈਜ਼ਿੰਗ ਵਿਊਜ਼’ ਨੂੰ ਕਾਊਂਟ ਨਹੀਂ ਕਰੇਗਾ। ਇਸ ਦੀ ਜਗ੍ਹਾ ਸਭ ਤੋਂ ਜ਼ਿਆਦਾ ਦੇਖੀਆਂ ਗਈਆਂ ਮਿਊਜ਼ਿਕ ਵੀਡੀਓਜ਼ ਦੀ ਰੈਂਕਿੰਗ ਆਰਗੈਨਿਕ ਪਲੇਜ਼ ’ਤੇ ਬੇਸਡ ਹੋਵੇਗੀ। ਯੂਟਿਊਬ ਨੇ ਪੋਸਟ ’ਚ ਲਿਖਿਆ ਕਿ ਇੰਡਸਟਰੀ ’ਚ ਜ਼ਿਆਦਾ ਪਾਰਦਰਸ਼ਿਤਾ ਲਿਆਉਣ ਲਈ ਅਤੇ ਆਫੀਸ਼ੀਅਲ ਚਾਰਟਿੰਗ ਕੰਪਨੀਆਂ ਜਿਵੇਂ- ਬਿਲਬੋਰਡ ਅਤੇ ਨੀਲਸਨ ਦੀ ਪਾਲਿਸੀ ਨੂੰ ਦੇਖਦੇ ਹੋਏ ਅਸੀਂ ਹੁਣ ਪੇਡ ਐਡਵਰਟਾਈਜ਼ਮੈਂਟ ਵਿਊਜ਼ ਨੂੰ ਯੂਟਿਊਬ ਦੇ ਯੂਟਿਊਬ ਮਿਊਜ਼ਿਕ ਚਾਰਟਸ ਕੈਲਕੁਲੇਸ਼ਨ ’ਚ ਸ਼ਾਮਲ ਨਹੀਂ ਕਰਾਂਗੇ। ਆਰਟਿਸਟਸ ਨੂੰ ਹੁਣ ਆਰਗੈਨਿਕ ਪਲੇਜ਼ ਤੋਂ ਮਿਲੇ ਵਿਊ ਕਾਊਂਟਸ ਦੇ ਆਧਾਰ ’ਤੇ ਰੈਂਕ ਕੀਤਾ ਜਾਵੇਗਾ। 

ਆਰਗੈਨਿਕ ਵਿਊਜ਼ ਹੋਣਗੇ ਕਾਊਂਟ
ਨਾਲ ਹੀ 24 ਘੰਟੇ ਦੇ ਰਿਕਾਰਡ ਡੈਬਿਊ ਨੂੰ ਰਿਪੋਰਟ ਕਰਨ ਦਾ ਤਰੀਕਾ ਵੀ ਬਦਲਦੇ ਹੋਏ ਹੁਣ ਇਹ ਸਿਰਫ ਆਰਗੈਨਿਕ ਸੋਰਸ ਤੋਂ ਮਿਲੇ ਵਿਊਜ਼ ’ਤੇ ਬੇਸਡ ਹੋਵੇਗਾ, ਜਿਸ ਵਿਚ ਵੀਡੀਓ ਦਾ ਡਾਇਰੈਕਟ ਲਿੰਕ ਅਤੇ ਸਰਚ ਨਤੀਜੇ ਸ਼ਾਮਲ ਹਨ। ਬਲਾਗ ਪੋਸਟ ’ਚ ਯੂਟਿਊਬ ਨੇ ਕਿਹਾ ਕਿ ਯੂਟਿਊਬ ਦੇ 24 ਘੰਟੇ ਦੇ ਰਿਕਾਰਡ ਡੈਬਿਊ ਅਜਿਹੀਆਂ ਵੀਡੀਓਜ਼ ਹੋਣਗੀਆਂ ਜਿਨ੍ਹਾਂ ’ਤੇ ਯੂਟਿਊਬ ਪਬਲਿਕ ਰਿਲੀਜ਼ ਤੋਂ ਪਹਿਲੇ 24 ਘੰਟੇ ’ਚ ਆਰਗੈਨਿਕ ਸੋਰਸ ਤੋਂ ਸਭ ਤੋਂ ਜ਼ਿਆਦਾ ਵਿਊਜ਼ ਆਏ ਹੋਣਗੇ। ਇਨ੍ਹਾਂ ਸੋਰਸਿਜ਼ ’ਚ ਵੀਡੀਓ ਦਾ ਡਾਇਰੈਕਟ ਲਿੰਕ, ਸਰਚ ਨਤੀਜੇ, ਕਿਸੇ ਹੋਰ ਸਾਈਟ ’ਤੇ ਅੰਬੈਡ ਵੀਡੀਓ ਅਤੇ ਯੂਟਿਊਬ ਹੋਮ ਪੇਜ, ਵਾਚ ਨੈਕਸਟ ਅਤੇ ਟ੍ਰੈਂਡਿੰਗ ਵਰਗੇ ਫੀਚਰਜ਼ ਸ਼ਾਮਲ ਹੋਣਗੇ। 


Related News