ਗੂਗਲ ਦਾ ਫਿਲਟਰ ਹੋਇਆ ਫੇਲ੍ਹ, ਯੂਟਿਊਬ 'ਤੇ ਅਪਲੋਡ ਹੋ ਰਹੀਆਂ ਅਸ਼ਲੀਲ ਵੀਡੀਓ

Thursday, Oct 05, 2023 - 06:51 PM (IST)

ਗੂਗਲ ਦਾ ਫਿਲਟਰ ਹੋਇਆ ਫੇਲ੍ਹ, ਯੂਟਿਊਬ 'ਤੇ ਅਪਲੋਡ ਹੋ ਰਹੀਆਂ ਅਸ਼ਲੀਲ ਵੀਡੀਓ

ਗੈਜੇਟ ਡੈਸਕ- ਗੂਗਲ ਆਪਣੇ ਵੀਡੀਓ ਸਟਰੀਮਿੰਗ ਪਲੇਟਫਾਰਮ ਯੂਟਿਊਬ 'ਤੇ ਕੰਟੈਂਟ ਲਈ ਫਿਲਟਰ ਦਾ ਇਸਤੇਮਾਲ ਕਰਦਾ ਹੈ ਪਰ ਇਸ ਵਿਚ ਇਕ ਵੱਡਾ ਬਗ ਆ ਗਿਆ ਹੈ ਜਿਸਦਾ ਫਾਇਦਾ ਚੁੱਕ ਕੇ ਲੋਕ ਯੂਟਿਊਬ 'ਤੇ ਅਸ਼ਲੀਲ ਅਤੇ ਅਡਲਟ ਵੀਡੀਓ ਅਪਲੋਡ ਕਰ ਰਹੇ ਹਨ। ਅਜਿਹੇ 'ਚ ਯੂਟਿਊਬ ਅਸ਼ਲੀਲ ਕੰਟੈਂਟ ਨਾਲ ਭਰ ਗਿਆ ਹੈ। ਯੂਟਿਊਬ ਨੂੰ ਵੀ ਇਸ ਬਗ ਬਾਰੇ ਜਾਣਕਾਰੀ ਮਿਲ ਚੁੱਕੀ ਹੈ ਅਤੇ ਉਹ ਇਸਨੂੰ ਫਿਕਸ ਕਰਨ ਲਈ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ

ਯੂਟਿਊਬ ਦੇ ਇਸ ਬਗ ਬਾਰੇ YouTube hackers ਨਾਮ ਦੇ ਇਕ ਹੈਕਿੰਗ ਗਰੁੱਪ ਨੇ ਜਾਣਕਾਰੀ ਦਿੱਤੀ ਹੈ। ਹੈਕਰਾਂ ਦੇ ਇਸ ਗਰੁੱਪ ਦਾ ਦਾਅਵਾ ਹੈ ਕਿ ਪਾਰਨਹਬ ਵਰਗੀ ਅਡਲਟ ਸਾਈਟ ਤੋਂ ਯੂਟਿਊਬ 'ਤੇ ਡਾਇਰੈਕਟ ਕੰਟੈਂਟ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਹੈਕਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਯੂਟਿਊਬ ਦੇ ਕੰਟੈਂਟ ਮਾਡਰੇਸ਼ਨ ਐਲਗੋਰਿਦਮ ਨੂੰ ਬਾਈਪਾਸ ਕਰ ਲਿਆ ਹੈ। ਅਡਲਟ ਕੰਟੈਂਟ ਨੂੰ ਲੈ ਕੇ ਯੂਟਿਊਬ 'ਤੇ ਇਕ ਗਰੁੱਪ ਵੀ ਬਣਿਆ ਹੈ ਜਿਸਨੂੰ ਯੂਟਿਊਬ ਪਾਰਨ ਹੰਟਰ ਨਾਮ ਦਿੱਤਾ ਗਆ ਹੈ। ਇਹ ਸਭ ਕੁਝ ਯੂਟਿਊਬ 'ਤੇ ਉਸਦੀ ਅਡਲਟ ਪਾਲਿਸੀ ਦੀ ਉਲੰਘਣਾ ਕਰਦੇ ਹੋਏ ਹੋ ਰਿਹਾ ਹੈ। 

ਇਹ ਵੀ ਪੜ੍ਹੋ- ਕੀ ਤੁਸੀਂ ਵੀ ਹੋ iPhone 15 ਦੀ ਓਵਰਹੀਟਿੰਗ ਤੋਂ ਪ੍ਰੇਸ਼ਾਨ? ਸਮੱਸਿਆ ਤੋਂ ਛੁਟਕਾਰੇ ਲਈ ਤੁਰੰਤ ਕਰੋ ਇਹ ਕੰਮ

ਯੂਟਿਊਬ ਦੀ ਅਡਲਟ ਕੰਟੈਂਟ ਪਾਲਿਸੀ ਐਜੁਕੇਸ਼ਨ, ਡਾਕਿਊਮੈਂਟਰੀ ਅਤੇ ਵਿਗਿਆਨਕ ਕੰਟੈਂਟ 'ਤੇ ਲਾਗੂ ਨਹੀਂ ਹੁੰਦੀ। Maiberg ਨਾਮ ਦੀ ਇਕ ਰਿਪੋਰਟ ਨੇ ਹੀ ਇਸ ਹੈਕਰ ਗਰੁੱਪ ਦਾ ਪਤਾ ਲਗਾਇਆ ਹੈ। ਇਹ ਗਰੁੱਪ ਅਡਲਟ ਕੰਟੈਂਟ ਦੇ ਵੀਡੀਓ ਟਾਈਟਲ, ਡਿਸਕ੍ਰਿਪਸ਼ਨ ਆਦਿ 'ਚ ਬਦਲਾਅ ਕਰਕੇ ਵੀਡੀਓ ਅਪਲੋਡ ਕਰ ਰਹੇ ਹਨ। 

ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਵੀਡੀਓ ਡਿਲੀਟ ਕੀਤੀਆਂ ਗਈਆਂ ਹਨ। ਗੂਗਲ ਨੇ ਇਸ ਬਗ 'ਤੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਡਿਲੀਟ ਕਰ ਰਿਹਾ ਹੈ ਅਤੇ ਅਜਿਹੀਆਂ ਵੀਡੀਓ ਪੋਸਟ ਕਰਨ ਵਾਲੇ ਚੈਨਲ ਨੂੰ ਵੀ ਟਰਮਿਨੇਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ- 5G ਦੇ ਚੱਕਰ 'ਚ ਕਿਤੇ ਖ਼ਾਲੀ ਨਾ ਹੋ ਜਾਵੇ ਤੁਹਾਡਾ ਬੈਂਕ ਖਾਤਾ, ਜਾਣੋ ਕੀ ਹੈ ਸਕੈਮ


author

Rakesh

Content Editor

Related News