YouTube ਬੈਨ ਕਰੇਗੀ Pranks ਵੀਡੀਓ ਵਾਲੇ ਚੈਨਲਜ਼

01/18/2019 4:47:01 PM

ਗੈਜੇਟ ਡੈਸਕ– ਯੂਟਿਊਬ ਅਜਿਹੇ ਪ੍ਰੈਂਕਸ ਅਤੇ ਚੈਲੇਜਾਂ ’ਤੇ ਰੋਕ ਲਗਾਉਣ ਜਾ ਰਹੀ ਹੈ ਜੋ ਯੂਜ਼ਰਜ਼ ਲਈ ਬੇਹੱਦ ਖਤਰਨਾਕ ਸਾਬਤ ਹੋ ਰਹੇ ਹਨ। ਨੈੱਟਫਲਿਕਸ ਦੇ ਓਰਿਜਨਲ Bird Box challenge ਦੇ ਵਾਇਰਲ ਹੋਣ ਤੋਂ ਬਾਅਦ ਦੁਨੀਆ ਭਰ ’ਚ ਲੋਕ ਯੂਟਿਊਬ ’ਤੇ ਬਰਡ ਬਾਕਸ ਚੈਲੇਂਜ ਦੇ ਨਾਲ ਕੰਪੀਟ ਕਰਨ ਵਾਲੇ ਆਪਣੀਆਂ ਵੀਡੀਓ ਪਾ ਰਹੇ ਹਨ। ਇਨ੍ਹਾਂ ’ਚ ਘਰ ’ਚ ਸ਼ੂਟ ਕੀਤੇ ਗਏ ਕਈ ਕਲਿਪਸ ਤਾਂ ਕਾਫੀ ਫਨੀ ਹਨ ਪਰ ਕੁਝ ’ਚ ਯੂਜ਼ਰਜ਼ ਖਤਰਨਾਕ ਸਟੰਟ ਕਰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਕੰਪਨੀ ਨੇ ਕ੍ਰਿਏਟਰਸ ਨੂੰ ਦੋ ਮਹੀਨੇ ਦਾ ਸਮਾਂ ਦਿੱਤਾ ਹੈ, ਜਿਸ ਵਿਚ ਅਗਲੇ ਦੋ ਮਹੀਨਿਆਂ ਦੌਰਾਨ ਜੋ ਹਾਰਮਫੁੱਲ ਵੀਡੀਓ ਅਤੇ ਪ੍ਰੈਂਕਸ ਪਹਿਲਾਂ ਤੋਂ ਅਪਲੋਡ ਕੀਤੇ ਜਾ ਚੁੱਕੇ ਹਨ, ਉਨ੍ਹਾਂ ਨੂੰ ਡਿਲੀਟ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਯੂਟਿਊਬ ਇਸ ਨੂੰ ਪੂਰੀ ਤਰ੍ਹਾਂ ਬੈਨ ਕਰੇਗੀ। 

PunjabKesari

ਕੰਪਨੀ ਦਾ ਬਿਆਨ 
ਯੂਟਿਊਬ ਨੇ ਬਲਾਗ ’ਚ ਕਿਹਾ ਹੈ ਕਿ ਖਤਰਨਾਕ ਚੈਲੇਂਜਾਂ ਅਤੇ ਪ੍ਰੈਂਕਸ ਅਜਿਹੇ ਕੰਟੈਂਟ ਹਨ ਜੋ ਵਾਇਲੈਂਸ ਅਤੇ ਖਤਰਨਾਕ ਐਕਟੀਵਿਟੀਜ਼ ਨੂੰ ਉਤਸ਼ਾਹ ਦਿੰਦੇ ਹਨ ਅਤੇ ਇਨ੍ਹਾਂ ’ਚ ਗੰਭੀਰ ਸਰੀਰਕ ਨੁਕਸਾਨ ਪਹੁੰਚਾ ਸਕਦੀਆਂ ਹਨ, ਇਥੋਂ ਤਕ ਕਿ ਮੌਤ ਵੀ ਹੋ ਸਕਦੀ ਹੈ। ਇਹ ਸਾਡੀ ਪਾਲਿਸੀ ਦੇ ਖਿਲਾਫ ਹੈ। ਯੂਟਿਊਬ ਨੂੰ ਲੋਗ ਚੈਲੇਂਜ ਅਤੇ ਪ੍ਰੈਂਕਸ ਲਈ ਪਸੰਦ ਕਰਦੇ ਹਨ ਪਰ ਇਹ ਦੇਖਣਾ ਹੋਵੇਗਾ ਕਿ ਜੋ ਕੰਟੈਂਟ ਫੀ ਹਨ, ਉਨ੍ਹਾਂ ’ਚ ਉਸ ਲਾਈਨ ਨੂੰ ਕ੍ਰਾਸ ਨਾ ਕੀਤਾ ਜਾਵੇ ਕਿ ਉਹ ਖਤਰਨਾਕ ਅਤੇ ਹਾਰਮਫੁੱਲ ਹੋ ਜਾਣ। ਅਸੀਂ ਆਪਣੀ ਗਾਈਡਲਾਈਨਜ਼ ਨੂੰ ਅਪਡੇਟ ਕਰਦੇ ਹੋਏ ਇਹ ਸਾਫ ਕਰਨਾ ਚਾਹੁੰਦੇ ਹਾਂ ਕਿ ਉਨ੍ਹਾਂ ਚੈਲੇਂਜਾਂ ਅਤੇ ਪ੍ਰੈਂਕਸ ’ਤੇ ਰੋਕ ਲਗਾਈ ਜਾਵੇਗੀ ਜੋ ਗੰਭੀਰ ਖਤਰਾ ਪੈਦਾ ਕਰਦੇ ਹਨ ਅਤੇ ਜਿਸ ਨਾਲ ਮੌਤ ਹੋਣ ਦੀ ਸੰਭਾਵਨਾ ਹੋਵੇ, ਨਾਲ ਹੀ ਜੋ ਬੱਚਿਆਂ ’ਚ ਭਾਵਨਾਤਮਕ ਪਰੇਸ਼ਾਨੀ ਪੈਦਾ ਕਰਨ।

PunjabKesari

ਲੋਕਾਂ ਦੀ ਪ੍ਰਤੀਕਿਰਿਆ
ਕੁਝ ਲੋਕਾਂ ਦਾ ਮੰਨਣਾ ਹੈ ਕਿ ਯੂਟਿਊਬ ਦੀ ਗਾਈਡਲਾਈਨਜ਼ ਕੁਝ ਮਾਮਲਿਆਂ ’ਚ ਕਲੀਅਰ ਨਹੀਂ ਹਨ। ਇਸ ਵਿਚ ਕੁਝ ਕੰਟੈਂਟ ਨੂੰ ਡਿਲੀਟ ਕਰਨ ਬਾਰੇ ਕਿਹਾ ਗਿਆ ਹੈ, ਉਥੇ ਹੀ ਕੁਝ ਬਾਰੇ ਚੁੱਪੀ ਸਾਧ ਲਈ ਗਈ ਹੈ। ਯੂਟਿਊਬਰ ਫਿਲਿਪ ਡਿਫ੍ਰੈਂਕੋ ਦਾ ਕਹਿਣਾ ਹੈ ਕਿ ਕੀ ਇਹ ਸਿਰਫ ਉਨ੍ਹਾਂ ਵੀਡੀਓ ਨੂੰ ਰਿਮੂਵ ਕਰੇਗਾ ਜਿਸ ਵਿਚ ਖਤਰਨਾਕ ਸਟੰਟ ਹਨ, ਜਿਵੇਂ Bird Box ਅਤੇ Tide Pod ਚੈਲੇਂਜ ਜਾਂ ਆਪਣੇ ਪਲੈਟਫਾਰਮ ਤੋਂ ਉਨ੍ਹਾਂ ਸਾਰੀਆਂ ਵੀਡੀਓਜ਼ ਨੂੰ ਹਟਾਏਗੀ ਜੋ ਬੱਚਿਆਂ ਲਈ ਸਹੀ ਨਹੀਂ ਹਨ, ਜਿਵੇਂ Jimmy Kimmel’s ਹੈਲੋਵਿਨ ਕੈਂਡੀ ਚੈਲੇਂਜ।

PunjabKesari

ਯੂਟਿਊਬ ਦੀ ਨਵੀਂ ਪਾਲਿਸੀ
ਨਵੀਂ ਪਾਲਿਸੀ ਨੂੰ ਲਾਗੂ ਕਰਨ ਅਤੇ ਵੀਡੀਓ ਕ੍ਰਿਏਟਰਾਂ ਨੂੰ ਹਾਰਮਫੁੱਲ ਵੀਡੀਓ ਅਪਲੋਡ ਕਰਨ ਤੋਂ ਰੋਕਣ ਲਈ ਯੂਟਿਊਬ ਆਪਣੀ ਕਮਿਊਨਿਟੀ ਗਾਈਡਲਾਈਨਜ਼ ਦੇ ਥ੍ਰੀ-ਸਟ੍ਰਾਈਕ ਰੂਲ ਦਾ ਇਸਤੇਮਾਲ ਕਰੇਗੀ। ਚੈਨਲ ਦੇ ਤਿੰਨ ਵਾਰ ਸਟ੍ਰਾਈਕ ਕਰਨ ਤੋਂ ਬਾਅਦ ਯੂਟਿਊਬ ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਆਪਸ਼ਨ ਚੁਣ ਸਕਦਾ ਹੈ। 


Related News