ਇਨ੍ਹਾਂ iPhone ਤੇ iPad ''ਚ ਨਹੀਂ ਚੱਲੇਗਾ YouTube, ਤੁਹਾਡਾ ਡਿਵਾਈਸ ਤਾਂ ਨਹੀਂ ਸ਼ਾਮਲ
Wednesday, Jun 04, 2025 - 05:04 PM (IST)

ਗੈਜੇਟ ਡੈਸਕ- ਯੂਟਿਊਬ ਨੇ ਚੁੱਪਚਾਪ ਆਪਣੇ ਐਪ ਦੀ ਨਵੀਂ ਅਪਡੇਟ (20.22.1 ਵਰਜ਼ਨ) ਜਾਰੀ ਕੀਤਾ ਹੈ, ਜਿਸਦੇ ਚਲਦੇ ਹੁਣ ਕਈ ਪੁਰਾਣੇ ਆਈਫੋਨ ਅਤੇ ਆਈਪੈਡ ਮਾਡਲਾਂ 'ਚ ਯੂਟਿਊਬ ਦਾ ਸਪੋਰਟ ਖਤਮ ਕਰ ਦਿੱਤਾ ਗਿਆ ਹੈ। ਹੁਣ ਯੂਟਿਊਬ ਐਪ ਨੂੰ ਚਲਾਉਣ ਲਈ iOS 16 ਜਾਂ ਇਸ ਤੋਂ ਉਪਰ ਦਾ ਵਰਜ਼ਨ ਜ਼ਰੂਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਉਹ ਐਪਲ ਡਿਵਾਈਸਿਜ਼ ਬਾਹਰ ਹੋ ਗਏ ਹਨ ਜੋ iOs 15 ਤੋਂ ਅੱਗੇ ਅਪਡੇਟ ਨਹੀਂ ਹੋ ਸਕਦੇ।
ਕਿਹੜੇ iPhone ਮਾਡਲਾਂ 'ਚ ਨਹੀਂ ਚੱਲੇਗਾ YouTube
ਹੁਣ ਜਿਨ੍ਹਾਂ ਆਈਫੋਨ ਅਤੇ ਆਈਪੈਡ ਯੂਜ਼ਰਜ਼ ਕੋਲ ਹੇਠਾਂ ਦਿੱਤੇ ਗਏ ਡਿਵਾਈਸ ਹਨ, ਉਹ ਯੂਟਿਊਬ ਐਪ ਨੂੰ ਇੰਸਟਾਲ ਜਾਂ ਅਪਡੇਟ ਨਹੀਂ ਕਰ ਸਕਣਗੇ।
iPhone ਮਾਡਲ
- iPhone 6s
- iPhone 6s Plus
- iPhone 7
- iPhone 7 Plus
- iPhone SE (1st Generation)
- iPod Touch (7th Generation)
iPad ਮਾਡਲ
- iPad Air 2
- iPad mini 4
ਇਨ੍ਹਾਂ ਡਿਵਾਈਸਿਜ਼ ਨੂੰ ਯੂਟਿਊਬ ਐਪ ਦੇ ਲੇਟੈਸਟ ਵਰਜ਼ਨ ਲਈ ਜ਼ਰੂਰੀ iOS 16 ਜਾਂ iPadOS 16 ਨਹੀਂ ਮਿਲ ਸਕੇਗਾ, ਜਿਸ ਲਈ ਇਨ੍ਹਾਂ 'ਤੇ ਹੁਣ ਐਪ ਸਪੋਰਟ ਖਤਮ ਕਰ ਦਿੱਤਾ ਗਿਆ ਹੈ। ਹੁਣ ਇਥੇ ਸਵਾਲ ਉਠਦਾ ਹੈ ਕਿ ਕੀ ਹੁਣ ਯੂਟਿਊਬ ਦੇਖਣਾ ਬੰਦ ਹੋ ਜਾਵੇਗਾ, ਤਾਂ ਇਸਦਾ ਜਵਾਬ ਹੈ ਨਹੀਂ, ਯੂਜ਼ਰਜ਼ ਅਜੇ ਵੀ ਆਪਣੇ ਡਿਵਾਈਸ ਦੇ ਬ੍ਰਾਊਜ਼ਰ ਰਾਹੀਂ m.youtube.com 'ਤੇ ਜਾ ਕੇ YouTube ਐਕਸੈਸ ਕਰ ਸਕਦੇ ਹਨ, ਹਾਲਾਂਕਿ, ਬ੍ਰਾਊਜ਼ਰ 'ਤੇ ਮਿਲਣ ਵਾਲਾ ਅਨੁਭਵ ਐਪ ਜਿੰਨਾ ਸਮੂਦ ਨਹੀਂ ਹੋਵੇਗਾ।