ਚੋਰੀ ਜਾਂ ਗੁੰਮ ਹੋਏ ਐਂਡਰਾਇਡ ਫੋਨ ’ਚੋਂ ਇੰਝ ਡਿਲੀਟ ਕਰੋ ਆਪਣਾ Paytm ਅਕਾਊਂਟ

Monday, Nov 22, 2021 - 05:29 PM (IST)

ਗੈਜੇਟ ਡੈਸਕ– ਜੇਕਰ ਤੁਸੀਂ ਆਪਣੇ ਸਮਾਰਟਫੋਨ ’ਤੇ Paytm ਐਪ ਦੀ ਵਰਤੋਂ ਕਰਦੇ ਹੋ ਅਤੇ ਉਹ ਕਿਤੇ ਗੁੰਮ ਜਾਂ ਚੋਰੀ ਹੋ ਗਿਆ ਹੈ ਤਾਂ ਤੁਸੀਂ ਆਪਣੇ Paytm ਅਕਾਊਂਟ ਨੂੰ ਲਾਗ-ਆਊਟ ਕਰ ਸਕਦੇ ਹੋ। ਇਸ ਦੇ ਕਈ ਤਰੀਕੇ ਹਨ ਪਰ ਅੱਜ ਅਸੀਂ ਤੁਹਾਨੂੰ ਇਸ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਵਾਲੇ ਹਾਂ ਜਿਸ ਨਾਲ ਤੁਸੀਂ ਰਿਮੋਟਲੀ ਆਪਣੇ ਡਿਜੀਟਲ ਪੇਮੈਂਟ ਅਕਾਊਂਟ ਨੂੰ ਰਿਮੂਵ ਜਾਂ ਬਲਾਗ ਕਰ ਸਕਦੇ ਹੋ ਪਰ ਇਸ ਲਈ ਤੁਹਾਨੂੰ ਆਪਣੇ ਅਕਾਊਂਟ ਦੇ ਪਾਸਵਰਡ ਅਤੇ ਰਜਿਸਟਰਡ ਮੋਬਾਇਲ ਨੰਬਰ ਦਾ ਪਤਾ ਹੋਣਾ ਚਾਹੀਦਾ ਹੈ। 

ਇਹ ਵੀ ਪੜ੍ਹੋ– WhatsApp ’ਚ ਜਲਦ ਆ ਸਕਦੈ Instagram ਦਾ ਇਹ ਖਾਸ ਫੀਚਰ, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

ਇਹ ਹੈ ਆਸਾਨ ਤਰੀਕਾ
- ਇਸ ਲਈ ਸਭ ਤੋਂ ਪਹਿਲਾਂ Paytm ਐਪ ਨੂੰ ਕਿਸੇ ਸੈਕੇਂਡਰੀ ਮੋਬਾਇਲ ’ਤੇ ਡਾਊਨਲੋਡ ਕਰੋ।
- ਇਸ ਤੋਂ ਬਾਅਦ ਲਾਗ-ਇਨ ਕਰਕੇ ਹੈਮਬਰਗਰ ਮੈਨਿਊ ’ਤੇ ਕਲਿੱਕ ਕਰੋ ਜੋ ਕਿ ਤੁਹਾਨੂੰ Paytm ਐਪ ਦੇ ਟਾਪ ਲੈਫਟ ਸਕਰੀਨ ’ਚ ਮਿਲੇਗਾ। 
- ਹੁਣ ਤੁਹਾਨੂੰ ਪ੍ਰੋਫਾਈਲ ਸੈਟਿੰਗ ਟੈਬ ’ਤੇ ਜਾਣਾ ਹੋਵੇਗਾ।
- ਇਸ ਤੋਂ ਬਾਅਦ ਸਕਿਓਰਿਟੀ ਅਤੇ ਪ੍ਰਾਈਵੇਸੀ ਸੈਟਿੰਗ ’ਤੇ ਕਲਿੱਕ ਕਰੋ।
- ਹੁਣ ਮੈਨੇਜ ਅਕਾਊਂਟ ਆਨ ਆਲ ਡਿਵਾਈਸ ਆਪਸ਼ਨ ’ਤੇ ਕਲਿੱਕ ਕਰੋ।
- ਹੁਣ ਤੁਹਾਨੂੰ Paytm ਐਪ ’ਚ ਇਕ ਮੈਸੇਜ ਵਿਖਾਈ  ਦੇਵੇਗਾ। ਇਥੇ ਤੁਹਾਨੂੰ ਸਾਰੇ ਡਿਵਾਈਸ ਤੋਂ ਲਾਗ-ਆਊਟ ਕਰਨ ਦੀ ਕਨਫਰਮੇਸ਼ਨ ਦਿਸੇਗੀ।
- ਇਸ ਤੋਂ ਬਾਅਦ ਤੁਹਾਨੂੰ ਅਕਾਊਂਟ ਚੋਰੀ ਹੋਏ ਐਂਡਰਾਇਡ ਫੋਨ ’ਚੋਂ ਰਿਮੂਵ ਹੋ ਜਾਵੇਗਾ।

ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ


Rakesh

Content Editor

Related News