ਹੁਣ OTT ਐਪਸ ਵਾਂਗ YouTube ’ਤੇ ਵੀ ਦੇਖ ਸਕੋਗੇ ਵੈੱਬ ਸੀਰੀਜ਼, ਬਸ ਕਰੋ ਇਹ ਕੰਮ
Wednesday, Mar 05, 2025 - 02:03 PM (IST)

ਗੈਜੇਟ ਡੈਸਕ - YouTube ਕਥਿਤ ਤੌਰ 'ਤੇ ਜਲਦੀ ਹੀ ਆਪਣੇ ਪਲੇਟਫਾਰਮ 'ਤੇ ਵੱਡੇ ਅਪਡੇਟਾਂ ਨੂੰ ਰੋਲ ਆਊਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ, ਇਹ ਆਪਣੇ ਪਲੇਟਫਾਰਮ ਜਿਵੇਂ ਕਿ Netflix ਅਤੇ Amazon Prime Video 'ਤੇ ਥਰਡ-ਪਾਰਟੀ ਸਮੱਗਰੀ ਨੂੰ ਏਕੀਕ੍ਰਿਤ ਕਰਨ 'ਤੇ ਕੰਮ ਕਰ ਰਿਹਾ ਹੈ।
YouTube ਪੇਸ਼ ਕਰ ਸਕਦੈ ਥਰਡ-ਪਾਰਟੀ ਕੰਟੈਂਟ
YouTube ਕਥਿਤ ਤੌਰ ’ਤੇ Paramount ਤੇ Max ਵਰਗੇ ਥਰਡ-ਪਾਰਟੀ ਸੇਵਾਵਾਂ ਦੇ ਪੇਡ ਕੰਟੈਂਟ ਨੂੰ ਆਪਣੇ TV ਐਪ ’ਤ ਇੰਟੀਗ੍ਰੇਟ ਕਰਨ ਦੀ ਯੋਜਨਾ ਬਣਾ ਰਿਹਾ ਹੈ। Tom’s Guide ने The Information ਦੀ ਰਿਪੋਰਟ ਦਾ ਹਾਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ, ਇਹ ਤਰੀਕਾ ਬਿਲਕੁਲ ਨਵਾਂ ਨਹੀਂ ਹੈ। ਕੰਪਨੀ 2022 ਤੋਂ ਆਪਣੇ ਐਪ ਨੂੰ ਰੀਡਿਜ਼ਾਈਨ ਕਰਨ ਅਤੇ ਥਰਡ-ਪਾਰਟੀ ਕੰਟੈਂਟ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨਵੰਬਰ 2022 ’ਚ YouTube ਨੇ ਆਪਣੇ ਐਪ ਦੇ Movies ਤੇ TV ਹੱਬ ਸੈਕਸ਼ਨ ’ਚ Primetime Channels ਫੀਚਰ ਲਾਂਚ ਕੀਤਾ ਸੀ। ਇਸ ਫੀਚਰ ਦਾ ਮਕਸਦ ਯੂਜ਼ਰਸ ਨੂੰ SHOWTIME, STARZ, Paramount Plus, Vix Plus ਤੇ AMC Plus ਵਰਗੇ 30 ਤੋਂ ਵੱਧ ਚੈਨਲਾਂ ਤੋਂ ਸ਼ੋਅ, ਮੂਵੀਜ਼ ਅਤੇ ਸਪੋਰਟਸ ਤੱਕ ਪਹੁੰਚ ਪ੍ਰਦਾਨ ਕਰਨਾ ਸੀ।
ਹਾਲਾਂਕਿ ਰਿਪੋਰਟਾਂ ਅਨੁਸਾਰ, ਯੂਜ਼ਰਸ ਦੀ ਘੱਟ ਭਾਗੀਦਾਰੀ ਦੇ ਕਾਰਨ ਪ੍ਰੋਜੈਕਟ ਨੂੰ ਰੋਕ ਦਿੱਤਾ ਗਿਆ ਸੀ। ਹੁਣ, ਕੰਪਨੀ ਇਸ ਪਹਿਲਕਦਮੀ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਇਸ ਵਾਰ ਐਪ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਜਾਵੇਗਾ ਜਿਸ ਨਾਲ ਉਪਭੋਗਤਾਵਾਂ ਲਈ ਵੱਖ-ਵੱਖ ਸਬਸਕ੍ਰਿਪਸ਼ਨ-ਅਧਾਰਿਤ ਸੇਵਾਵਾਂ ਤੋਂ ਸਮੱਗਰੀ ਨੂੰ ਖੋਜਣਾ ਆਸਾਨ ਹੋ ਜਾਵੇਗਾ। ਰਿਪੋਰਟ ਮੁਤਾਬਕ ਨਵਾਂ ਡਿਜ਼ਾਈਨ ਯੂ-ਟਿਊਬ ਐਪ ਨੂੰ Prime Video ਜਾਂ Disney Plus ਵਰਗਾ ਬਣਾਵੇਗਾ, ਜਿੱਥੇ ਸ਼ੋਅ 'ਰੋ' (ਸਤਰਾਂ) 'ਚ ਦਿਖਾਏ ਜਾਣਗੇ।