40 ਹਜ਼ਾਰ ਵਾਲਾ ਲੈਪਟਾਪ ਵੀ ਲੈ ਸਕਦੈ ਮੈਕਬੁੱਕ ਪ੍ਰੋ ਨਾਲ ਟੱਕਰ
Sunday, Jan 01, 2017 - 06:38 PM (IST)

ਜਲੰਧਰ- ਐਪਲ ਮੈਕਬੁੱਕ ਪ੍ਰੋ 2016 ਦੀ ਭਾਰਤ ''ਚ ਕੀਮਤ ਕਰੀਬ 1 ਲੱਖ 20 ਹਜ਼ਾਰ ਰੁਪਏ ਹੈ। ਉਥੇ ਹੀ ਇਸ ਦਾ ਟਾਪ ਮਾਡਲ 2.50 ਲੱਖ ਰੁਪਏ ਕੀਮਤ ''ਚ ਮਿਲਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕੰਪਨੀ ਨੇ ਇਸ ਦੀਆਂ ਕੀਮਤ ਜ਼ਿਆਦਾ ਰੱਖੀਆਂ ਹਨ। ਮੈਕਬੁੱਕ ਪ੍ਰੋ 2016 ਦੇ ਬੇਸ ਵੇਰੀਅੰਟ ''ਚ ਦਿੱਤੇ ਜਾਣ ਵਾਲੇ ਕਰੀਬ ਸਾਰੇ ਸਪੈਸੀਫਿਕੇਸ਼ਨ ਤੁਹਾਨੂੰ 40 ਹਜ਼ਾਰ ਦੇ ਅੰਦਰ ਮਿਲਣ ਵਾਲੇ ਲੈਪਟਾਪ ''ਚ ਆਸਾਨੀ ਨਾਲ ਮਿਲ ਜਾਣਗੇ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਬੇਸ ਮਾਡਲ ਮੈਕਬੁੱਕ ਪ੍ਰੋ 2016 ''ਚ 6th ਜਨਰੇਸ਼ਨ ਇੰਟੈਲ ਡੁਅਲ ਕੋਰ i5 ਸਕਾਈਲੈਕ ਪ੍ਰੋਸੈਸਰ ਦੇ ਨਾਲ 4ਜੀ.ਬੀ. ਰੈਮ ਅਤੇ 256ਜੀ.ਬੀ. ਇੰਟਰਨਲ ਐੱਸ.ਐੱਸ.ਡੀ. ਸਟੋਰੇਜ ਦਿੱਤੀ ਗਈ ਹੈ। ਇਸ ਦੀ ਡਿਸਪਲੇ 13-ਇੰਚ ਦੀ ਹੈ ਜਿਸ ਦਾ ਰੈਜ਼ੋਲਿਊਸ਼ਨ 2560x1600 ਪਿਕਸਲ ਦਾ ਹੈ। ਹੁਣ ਗੱਲ ਕਰਦੇ ਹਾਂ ਵਿੰਡੋਜ਼/ਲਿਨਕਸ ਆਪਰੇਟਿੰਗ ਸਿਸਟਮ ''ਤੇ ਕੰਮ ਕਰਨ ਵਾਲੇ ਉਨ੍ਹਾਂ ਲੈਪਟਾਪਸ ਦੀ ਜਿਨ੍ਹਾਂ ਦੀ ਕੀਮਤ 30 ਤੋਂ 40 ਹਜ਼ਾਰ ਰੁਪਏ ਦੇ ਅੰਦਰ ਹਨ। ਇਨ੍ਹਾਂ ਲੈਪਟਾਪਟਸ ''ਚ ਯੂਜ਼ਰ ਨੂੰ ਇੰਟੈਲ ਕੋਰ i5 ਪ੍ਰੋਸੈਸਰ ਦੇ ਨਾਲ 4ਜੀ.ਬੀ. ਰੈਮ ਅਤੇ 1ਟੀ.ਬੀ. ਦੀ ਹਾਰਡ ਡਿਸਕ ਮਿਲੇਗੀ। ਇਸ ਵਿਚ 15.6-ਇੰਚ ਦੀ ਡਿਸਪਲੇ ਅਤੇ ਗੇਮਿੰਗ ਲਈ ਤੁਹਾਨੂੰ 2ਜੀ.ਬੀ. ਗ੍ਰਾਫਿਕਸ ਕਾਰਡ ਵੀ ਦਿੱਤਾ ਗਿਆ ਹੋਵੇਗਾ। ਇਸ ਪ੍ਰਾਈਜ਼ ਰੇਂਜ ''ਚ ਤੁਹਾਨੂੰ ਕਈ ਕੰਪਨੀਆਂ ਦੇ ਲੈਪਟਾਪ ਮਿਲਣਗੇ। ਇਹ ਸਭ ਦੱਸਣ ਦਾ ਸਾਡਾ ਮਕਸਦ ਇਹ ਹੈ ਕਿ ਜੇਕਰ ਲੈਪਟਾਪ ਖਰੀਦਣ ਦਾ ਬਜਟ ਜ਼ਿਆਦਾ ਨਹੀਂ ਹੈ ਜਾਂ ਲੈਪਟਾਪ ਲਈ ਇੰਨਾ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਘੱਟ ਕੀਮਤ ''ਚ ਤੁਹਾਨੂੰ ਮੈਕਬੁੱਕ ਪ੍ਰੋ ਵਰਗੇ ਫੀਚਰਜ਼ ਮਿਲ ਜਾਣਗੇ। ਇਸ ਲਈ ਦਿਲ ਛੋਟਾ ਕਰਨ ਦੀ ਲੋੜ ਨਹੀਂ ਹੈ।