ਸਮਾਰਟਫੋਨਸ ਦੇ ਪਾਵਰ ਬਟਨ ਨਾਲ ਕਰ ਸਕਦੇ ਹੋ ਇਹ ਕੰਮ

01/25/2018 8:55:51 PM

ਜਲੰਧਰ— ਅੱਜ ਦੇ ਸਮੇਂ 'ਚ ਸਮਾਰਟਫੋਨ ਬਾਜ਼ਾਰ 'ਚ ਇਕ ਤੋਂ ਵਧ ਇਕ ਫੋਨ ਲਾਂਚ ਹੋ ਰਿਹਾ ਹੈ। ਸਮਾਰਟਫੋਨ ਕੰਪਨੀਆਂ ਆਪਣੇ ਵੱਲ ਗਾਹਕਾਂ ਨੂੰ ਅਕਰਸ਼ਤ ਕਰਨ ਲਈ ਬਿਹਤਰ ਫੋਨ ਲਾਂਚ ਕਰ ਰਹੀਆਂ ਹਨ। ਜ਼ਿਆਦਾ ਤਰ ਸਮਰਾਟਫੋਨ ਖਰੀਦਣ 'ਤੇ ਅਸੀਂ ਤਰ੍ਹਾਂ-ਤਰ੍ਹਾਂ ਦੀਆਂ ਸੈਟਿੰਗਸ ਨੂੰ ਆਨ ਰੱਖਦੇ ਹਾਂ। ਕਈ ਤਰ੍ਹਾਂ ਦੇ ਫੀਚਰਸ ਦਾ ਇਸਤੇਮਾਲ ਕਰਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਫੋਨ ਨੂੰ ਬੰਦ ਕਰਨ ਲਈ ਇਸਤੇਮਾਲ 'ਚ ਆਉਣ ਵਾਲੇ ਪਾਵਰ ਬਟਨ ਦਾ ਕੀ-ਕੀ ਇਸਤੇਮਾਲ ਹੁੰਦਾ ਹੈ। ਜ਼ਿਆਦਾਤਰ ਲੋਕ ਇਸ ਦਾ ਇਸਤੇਮਾਲ ਫੋਨ ਬੰਦ ਕਰਨ ਜਾਂ ਫੋਨ ਨੂੰ ਅਨਲਾਕ ਕਰਨ ਲਈ ਕਰਦੇ ਹਨ। ਪਰ ਪਾਵਰ ਬਟਨ ਦੇ ਕਈ ਫੀਚਰਸ ਅਜਿਹੇ ਹਨ ਜੋ ਤੁਸੀਂ ਨਹੀਂ ਜਾਣਦੇ ਹੋ। ਫੋਨ ਦਾ ਪਾਵਰ ਬਟਨ ਕਈ ਕੰਮ ਕਰਦਾ ਹੈ। ਫੋਨ ਦੇ ਪਾਵਰ ਬਟਨ ਨਾਲ ਕਾਲ ਰਸੀਵ ਵੀ ਹੋਵੇਗੀ ਅਤੇ ਕੱਟ ਵੀ। ਇਸ ਦੇ ਲਈ ਅਲੱਗ ਤੋਂ ਕਈ ਸੈਟਿੰਗ ਕਰਨ ਜਾਂ ਐਪ ਇੰਸਟਾਲ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਪਾਵਰ ਬਟਨ ਦੇ ਫੀਚਰਸ ਬਾਰੇ ਦੱਸਾਂਗੇ। 


ਬਹੁਤ ਆਸਾਨ ਹੈ ਫੀਚਰ
ਇਸ ਫੀਚਰ ਦਾ ਇਸਤੇਮਾਲ ਬਹੁਤ ਆਸਾਨ ਹੈ। ਇਸ ਦੇ ਫੋਨ ਦੀ ਸੈਟਿੰਗ 'ਚ ਜਾ ਕੇ ਸਿਰਫ ਇਕ ਆਪਸ਼ਨ ਨੂੰ ਆਨ ਕਰਨਾ ਹੈ। ਇਸ ਤੋਂ ਬਾਅਦ ਤੁਸੀਂ ਫੋਨ ਦੇ ਪਾਵਰ ਬਟਨ ਤੋਂ ਕਈ ਕੰਮ ਕਰ ਸਕੋਗੇ।
ਇੰਝ ਕਰੋਂ ਫੀਚਰ ਆਨ
ਫੋਨ ਦੀ ਸੈਟਿੰਗ 'ਚ ਜਾ ਕੇ Accesessebility 'ਚ ਜਾਓ।
ਇਸ ਦੇ ਹੇਠਾਂ ਪਾਵਰ ਬਟਨ ਐਂਡ ਕਾਲ ਦਾ ਆਪਨਸ਼ ਦਿਖਾਈ ਦੇਵੇਗਾ। 
ਹੁਣ ਤੁਸੀਂ ਫੋਨ ਦੇ ਪਾਵਰ ਬਟਨ ਤੋਂ ਕਾਲ ਨੂੰ ਕੱਟ ਸਕਦੇ ਹੋ।
ਕਈ ਫੋਨ 'ਚ ਕਾਲ ਨੂੰ ਰਿਸੀਵ ਦਾ ਆਪਸ਼ਨ ਵੀ ਹੁੰਦਾ ਹੈ।

ਇਨ੍ਹਾਂ ਸੈਟਿੰਗਸ ਨੂੰ ਰੱਖਣਾ ਚਾਹੀਦੈ ਬੰਦ
ਕੁਝ ਸੈਟਿੰਗ ਅਜਿਹੀਆਂ ਹੁੰਦੀਆਂ ਹਨ ਜੋ ਤੁਹਾਨੂੰ ਬੜਾ ਨੁਕਸਾਨ ਦਿੰਦੀਆਂ ਹਨ। ਇਹ ਸੈਟਿੰਗ ਫੋਨ ਦੇ ਡਾਟਾ, ਬੈਟਰੀ ਅਤੇ ਸੇਫਟੀ ਨੂੰ ਨੁਕਸਾਨ ਪਹੁੰਚਾਦੀਆਂ ਹੈ। ਕਦੇ-ਕਦੇ ਤਾਂ ਇਹ ਸੈਟਿੰਗ ਪਹਿਲੇ ਹੀ ਆਨ ਰਹਿੰਦੀਆਂ ਹਨ ਤਾਂ ਕਦੇ ਗਲਤੀ ਨਾਲ ਆਨ ਹੋ ਜਾਂਦੀ ਹੈ। ਇਨ੍ਹਾਂ ਨੂੰ ਆਫ ਰੱਖਣਾ ਚਾਹੀਦਾ ਹੈ।
ਸਾਈਨ ਇਨ ਟੂ ਗੈਮਸ ਆਟੋਮੈਟੀਕਲੀ ਅਤੇ ਯੂਜ਼ ਦਿੱਸ ਅਕਾਊਂਟ ਟੂ ਸਾਈਨ ਇਨ (use this account to sign in) ਇਨ੍ਹਾਂ ਦੋਵਾਂ ਸੈਟਿੰਗਸ ਨੂੰ ਹਮੇਸ਼ਾ ਬੰਦ ਰੱਖਣਾ ਚਾਹੀਦ ਹੈ। ਇਨ੍ਹਾਂ ਦੋਵਾਂ ਸੈਟਿੰਗਸ ਨੂੰ ਆਨ ਰੱਖਣ ਨਾਲ ਕੋਈ ਵੀ ਗੇਮ ਡਾਊਨਲੋਡ ਕਰਨ ਨਾਲ ਉਸ 'ਚ ਆਟੋਮੈਟਿਕਲੀ ਸਾਈਨ ਇਨ ਹੋ ਜਾਂਦਾ ਹੈ। ਫੋਨ ਦਾ ਡਾਟਾ ਅਤੇ ਬੈਟਰੀ ਲਗਾਤਾਰ ਖਰਚ ਹੁੰਦੀ ਹੈ। ਇਸ ਤੋਂ ਬਚਣ ਲਈ ਇਨ੍ਹਾਂ ਸੈਟਿੰਗਸ ਨੂੰ ਆਫ ਰੱਖਣਾ ਚਾਹੀਦੈ। ਇਨ੍ਹਾਂ ਨੂੰ ਆਫ ਰੱਖਣ ਨਾਲ ਬੈਟਰੀ ਘੱਟ ਯੂਜ਼ ਹੁੰਦੀ ਹੈ। ਉਹ ਦੋਵਾਂ ਸੈਟਿੰਗਸ ਨੂੰ ਬੰਦ ਕਰਨ ਤੋਂ ਬਾਅਦ ਤੁਹਾਨੂੰ ਨੋਟੀਫਿਕੇਸ਼ਨ ਸੈਟਿੰਗ ਨੂੰ ਵੀ ਬੰਦ ਰੱਖਣਾ ਚਾਹੀਦਾ ਹੈ। ਇਸ ਨਾਲ ਫੋਨ ਦਾ ਡਾਟਾ ਅਤੇ ਬੈਟਰੀ ਖਰਚ ਹੁੰਦੀ ਹੈ। ਜੇਕਰ ਤੁਸੀਂ ਫੋਨ ਦਾ ਡਾਟਾ ਅਤੇ ਬੈਟਰੀ ਦਾ ਬਚਾਅ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਸੈਟਿੰਗਸ ਨੂੰ ਬੰਦ ਰੱਖਣਾ ਚਾਹੀਦਾ ਹੈ। 


Related News