ਯਾਮਾਹਾ ਨੇ ਨਵੇਂ ਰੰਗ ''ਚ ਪੇਸ਼ ਕੀਤੀ ਇਹ 125 ਸੀ. ਸੀ ਬਾਈਕ

Thursday, Sep 15, 2016 - 12:43 PM (IST)

ਯਾਮਾਹਾ ਨੇ ਨਵੇਂ ਰੰਗ ''ਚ ਪੇਸ਼ ਕੀਤੀ ਇਹ 125 ਸੀ. ਸੀ ਬਾਈਕ

ਜਲੰਧਰ : ਦੁਪਹਿਆ ਵਾਹਨ ਨਿਰਮਾਤਾ ਕੰਪਨੀ ਯਾਮਾਹਾ ਮੋਟਰ ਇੰਡੀਆਂ ਨੇ ਤਿਓਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ 125 ਸੀ. ਸੀ ਮੋਟਰਸਾਈਕਲ ਯਾਮਾਹਾ ਸੈਲਿਊਟੋ ਨੂੰ ਮੈਟ ਗ੍ਰੀਨ ਰੰਗ ''ਚ ਪੇਸ਼ ਕੀਤਾ ਹੈ।

 

ਕੰਪਨੀ ਨੇ ਦੱਸਿਆ ਕਿ ਮੈਟ ਗ੍ਰੀਨ ਰੰਗ ''ਚ ਇਹ ਬਾਈਕ ਡਰਮ ਬ੍ਰੇਕ ਅਤੇ ਡਿਸਕ ਬ੍ਰੇਕ ਦੋਨਾਂ ਵੇਰਿਅੰਟ ''ਚ ਉਪਲੱਬਧ ਹੋਵੇਗੀ। ਡਰਮ ਬ੍ਰੇਕ ਵਾਲੇ ਵੇਰਿਅੰਟ ਦੀ ਦਿੱਲੀ ''ਚ ਐਕਸ ਸ਼ੋਰੂਮ ਕੀਮਤ 53,600 ਰੁਪਏ ਅਤੇ ਡਿਸਕ ਬ੍ਰੇਕ ਵਾਲੇ ਵੇਰਿਅੰਟ ਦੀ ਕੀਮਤ 56,100 ਰੁਪਏ ਹੈ। ਦੱਸਿਆ ਗਿਆ ਹੈ ਕਿ 113 ਕਿੱਲੋਗ੍ਰਾਮ ਦੀ ਇਹ ਬਾਈਕ ਆਪਣੀ ਸ਼੍ਰੇਣੀ ''ਚ ਸਭ ਤੋਂ ਹੱਲਕੀ ਹੈ ਅਤੇ ਇਹ 78 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਦਿੰਦੀ ਹੈ।

ਇੰਜਣ -

ਇਸ ਬਾਈਕ ''ਚ 123cc ਸਿੰਗਲ ਸਿਲੈਂਡਰ 4 ਵਾਲਵ ਏਅਰ ਕੂਲਡ ਇੰਜਣ ਲਗਾ ਹੈ ਜੋ 7500 rpm ''ਤੇ 10.88 PS ਦੀ ਪਾਵਰ ਅਤੇ  6,400rpm ''ਤੇ 10.40 Nm ਦਾ ਟਾਰਕ ਜਨਰੇਟ ਕਰ ਹੈ


Related News