Yamaha ਨੇ ਇਸ ਬਾਈਕ ਦੀਆਂ ਵਾਪਸ ਮੰਗਵਾਈਆਂ 1,155 ਯੁਨਿਟਸ

02/18/2017 5:26:58 PM

ਜਲੰਧਰ- ਜਾਪਾਨ ਦੀ ਦੋਪਹਿਆ ਕੰਪਨੀ ਯਾਮਾਹਾ ਨੇ ਭਾਰਤੀ ਬਾਜ਼ਾਰ ''ਚ ਆਪਣੇ ਵਾਈ. ਜੈੱਡ. ਐੱਫ-ਆਰ 3 ਮਾਡਲ ਦੀ 1,155 ਇਕਾਈਆਂ ਨੂੰ ਵਾਪਸ ਮੰਗਾਇਆ ਹੈ। ਗਲੋਬਲ ''ਤੇ ਪਰਿਕਿਰਿਆਂ ਦੇ ਤਹਿਤ ਕੰਪਨੀ ਨੇ ਭਾਰਤੀ ਬਾਜ਼ਾਰ ''ਚ ਇਸ ਇਕਾਈਆਂ ਨੂੰ ਫਿਊਲ ਟੈਂਕ ਬਰੈਕਟ ਅਤੇ ਮੁੱਖ ਸਵਿੱਚ ਸਬ ਅਸੈਂਬਲੀ ''ਚ ਖਰਾਬੀ ਨੂੰ ਠੀਕ ਕਰਨ ਨੂੰ ਬਾਜ਼ਾਰ ਤੋਂ ਵਾਪਸ ਮੰਗਾਉਣ ਦਾ ਫੈਸਲਾ ਕੀਤਾ ਹੈ।

 

ਇੰਡੀਆ ਯਾਮਾਹਾ ਮੋਟਰ ਨੇ ਬਿਆਨ ''ਚ ਕਿਹਾ, ''ਹਾਲ ''ਚ ਮੂਲ ਕੰਪਨੀ ਯਾਮਾਹਾ ਮੋਟਰ ਕੰਪਨੀ ਲਿ., ਜਾਪਾਨ ਨੇ ਵਾਈ. ਜ਼ੈੱਡ. ਐੱਫ- ਆਰ 3 ਮਾਡਲ ਦੇ ਫਿਊਲ ਟੈਂਕ ਬਰੈਕਟ ਅਤੇ ਮੇਨ ਸਵਿੱਚ ਸਬ ਅਸੈਂਬਲੀ ''ਚ ਕੁੱਝ ਖਰਾਬੀ ਫੜੀ ਅਤੇ ਵਾਹਨਾਂ ਨੂੰ ਬਾਜ਼ਾਰ ਚੋਂ ਵਾਪਸ ਮੰਗਵਾਉਣ ਦੀ ਘੋਸ਼ਣਾ ਕੀਤੀ ਹੈ। ''ਭਾਰਤ ''ਚ 1,155 ਵਾਹਨ ਇਸ ਤੋਂ ਪ੍ਰਭਾਵਿਤ ਹੋਏ ਹਨ।

 

ਕੰਪਨੀ ਨੇ ਕਿਹਾ ਕਿ ਯਾਮਾਹਾ ਦੇ ਡੀਲਰਸ਼ਿਪ ''ਤੇ ਇਸ ਖ਼ਰਾਬ ਪਾਰਟਸ ਨੂੰ ਮੁਫਤ ''ਚ ਬਦਲਿਆ ਜਾਵੇਗਾ। ਬਿਆਨ ''ਚ ਕਿਹਾ ਗਿਆ ਹੈ ਕਿ ਪਾਰਟਸ ਨੂੰ ਬਦਲਣ ਦਾ ਕੰਮ ਜਲਦ ਸ਼ੁਰੂ ਹੋਵੇਗਾ ਅਤੇ ਇਸ ਦੇ ਲਈ ਗਾਹਕਾਂ ਨਾਲ ਸਿੱਧਾ ਸੰਪਰਕ ਕੀਤਾ ਜਾਵੇਗਾ। ਹਾਲਾਂਕਿ,  ਕੰਪਨੀ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ਵਾਹਨਾਂ ਦੇ ਨਿਰਮਾਣ ਦੀ ਮਿਆਦ ਕੀ ਹੈ।


Related News