ਮਹਿੰਗੀ ਹੋਈ Yamaha R15 V3.0, ਜਾਣੋ ਕਿੰਨੀ ਵਧੀ ਕੀਮਤ

08/04/2020 12:28:28 PM

ਆਟੋ ਡੈਸਕ– ਯਾਮਾਹਾ ਨੇ ਆਪਣੀ ਲੋਕਪ੍ਰਸਿੱਧ ਸਪੋਰਟਸ ਬਾਈਕ R15 V3.0 ਦੇ ਬੀ.ਐੱਸ.-6 ਮਾਡਲ ਨੂੰ ਪਿਛਲੇ ਸਾਲ ਦਸੰਬਰ ’ਚ 1,45,300 ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ਨਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਸੀ। ਇਸ ਦੀ ਕੀਮਤ ’ਚ ਕੰਪਨੀ ਨੇ ਬੀਤੇ ਮਈ ਮਹੀਨੇ ’ਚ ਪਹਿਲੀ ਵਾਰ ਵਾਧਾ ਕੀਤਾ ਸੀ। ਹੁਣ ਕੰਪਨੀ ਨੇ ਦੂਜੀ ਵਾਰ ਇਸ ਬਾਈਕ ਦੀ ਕੀਮਤ ਵਧਾ ਦਿੱਤੀ ਹੈ। 

ਨਵੀਆਂ ਕੀਮਤਾਂ
Yamaha R15 V3.0 ਦੇ ਹਰ ਮਾਡਲ ਦੀ ਕੀਮਤ 2100 ਰੁਪਏ ਵਧਾ ਦਿੱਤੀ ਗਈ ਹੈ। ਪਹਿਲਾਂ ਇਸ ਦੇ ਥੰਡਰ ਗ੍ਰੇਅ ਕਲਰ ਦੀ ਕੀਮਤ 1,45,800 ਰੁਪਏ ਸੀ, ਉਥੇ ਹੀ ਹੁਣ ਇਸ ਕਲਰ ਦੀ ਕੀਮਤ 1,47,900 ਰੁਪਏ ਹੋ ਗਈ ਹੈ। ਜਿਥੇ ਇਸ ਦੇ ਰੇਸਿੰਗ ਬਲਿਊ ਕਲਰ ਦੀ ਕੀਮਤ 1,46,900 ਰੁਪਏ ਸੀ, ਹੁਣ ਇਸ ਦੀ ਕੀਮਤ 1,49,000 ਰੁਪਏ ਹੋ ਗਈ ਹੈ। ਇਸ ਦੇ ਡਾਰਕ ਨਾਈਟ ਕਲਰ ਆਪਸ਼ਨ ਦੀਕੀਮਤ 1,47,900 ਰੁਪਏ ਸੀ ਜੋ ਕਿ ਹੁਣ ਵਧ ਕੇ 1,50,000 ਰੁਪਏ ਹੋ ਗਈ ਹੈ। 

ਇੰਜਣ 
YZF-R15 ’ਚ BS-6 155cc ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ 18.6 ਬੀ.ਐੱਚ.ਪੀ. ਦੀ ਪਾਵਰ ਅਤੇ 14.1 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਬਾਈਕ ’ਚ ਐੱਲ.ਈ.ਡੀ. ਹੈੱਡਲਾਈਟ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਯੂ.ਐੱਸ.ਬੀ. ਚਾਰਜਰ ਅਤੇ ਸਲੀਪਰ ਕਲੱਚ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। 


Rakesh

Content Editor

Related News