15 ਮਾਰਚ ਨੂੰ ਲਾਂਚ ਹੋਵੇਗੀ Yamaha MT-15 ਬਾਈਕ, ਟੀਜ਼ਰ ਵੀਡੀਓ ਜਾਰੀ
Saturday, Mar 09, 2019 - 11:47 AM (IST)

ਗੈਜੇਟ ਡੈਸਕ– ਵਾਹਨ ਨਿਰਮਾਤਾ ਕੰਪਨੀ Yamaha 15 ਮਾਰਚ ਨੂੰ ਬਾਜ਼ਾਰ ’ਚ ਨੇਕਡ ਬਾਈਕ MT-15 ਨੂੰ ਲਾਂਚਕਨ ਜਾ ਰਹੀ ਹੈ। ਉਥੇ ਹੀ ਇਸ ਬਾਈਕ ਦੀ ਲਾਂਚਿੰਗ ਤੋਂ ਪਹਿਲਾਂ ਕੰਪਨੀ ਨੇ ਇਕ ਟੀਜ਼ਰ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਬਾਈਕ ਦੇ ਫੀਚਰਜ਼ ਦਾ ਖੁਲਾਸਾ ਹੋ ਗਿਆ ਹੈ। Yamaha MT-15 ’ਚ ਯੂਨੀਕ ਲੁੱਕ ’ਚ ਫੁੱਲ ਐੱਲ.ਈ.ਡੀ. ਹੈੱਡਲੈਂਪ ਅਤੇ ਫੁੱਲ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਬਾਈਕ ਦਾ ਡਿਜ਼ਾਈਨ ਸਪੋਰਟ ਅਤੇ ਅਗਰੈਸਿਵ ਦਿਖਾਈ ਦਿੰਦੀ ਹੈ। ਯਾਮਾਹਾ ਦੀ ਇਸ ਨਵੀਂ ਬਾਈਕ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 1.2 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।
ਇਸ ਵਿਚ 155ਸੀਸੀ ਦਾ ਇੰਜਣ ਲੱਗਾ ਹੈ ਜੋ 19.3 ਪੀ.ਐੱਸ. ਦੀ ਪਾਵਰ ਅਤੇ 15 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ 6 ਸਪੀਡ ਗਿਅਰਬਾਕਸ ਨਾਲ ਲੈਸ ਹੈ। ਬਾਈਕ ’ਚ ਫਰੰਟ ਅਤੇ ਰੀਅਰ ਡਿਸਕ ਬ੍ਰੇਕ ਦਿੱਤੀ ਗਈ ਹੈ। ਸੇਫਟੀ ਲਈ ਇਸ ਨੂੰ ਡਿਊਲ ਚੈਨਲ ਏ.ਬੀ.ਐੱਸ. ਨਾਲ ਲੈਸ ਕੀਤਾ ਗਿਆ ਹੈ। ਇਸ ਵੀਡੀਓ ’ਚ ਨਵੀਂ ਬਾਈਕ ਦੇ ਵੱਖ-ਵੱਖ ਐਂਗਲ ਦਿਖਾਏ ਗਏ ਹਨ।
ਇਸ ਵੀਡੀਓ ਦੇ ਅੰਤ ’ਚ ਇਸ ਨੂੰ ‘ਡਾਰਕ ਵਾਰੀਅਰ’ ਨਾਂ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਲਾਂਚਿੰਗ ਤੋਂ ਬਾਅਦ ਇਸ ਨਵੀਂ ਬਾਈਕ ਦਾ ਮੁਕਾਬਲਾ KTM 125 Duke ਅਤੇ TVS Apache RTR 200 4V ਵਰਗੀਆਂ ਬਾਈਕਸ ਨਾਲ ਹੋਵੇਗਾ।