ਯਾਹੂ ਬੰਦ ਕਰ ਰਹੀ ਆਪਣੀ ਗਰੁੱਪਸ ਵੈੱਬਸਾਈਟ

Thursday, Oct 17, 2019 - 07:04 PM (IST)

ਯਾਹੂ ਬੰਦ ਕਰ ਰਹੀ ਆਪਣੀ ਗਰੁੱਪਸ ਵੈੱਬਸਾਈਟ

ਨਵੀਂ ਦਿੱਲੀ (ਇੰਟ.)-ਅਮਰੀਕੀ ਵੈੱਬ ਸਰਵਿਸ ਪ੍ਰੋਵਾਈਡਰ ਕੰਪਨੀ ਯਾਹੂ ਆਪਣੀ ਗਰੁੱਪਸ ਵੈੱਬਸਾਈਟ ਬੰਦ ਕਰ ਰਹੀ ਹੈ। ਕੰਪਨੀ ਵੱਲੋਂ ਜਾਰੀ ਪੋਸਟ ਅਨੁਸਾਰ 28 ਅਕਤੂਬਰ ਤੋਂ ਗਰੁੱਪਸ ਵੈੱਬਸਾਈਟ 'ਤੇ ਨਵਾਂ ਕੰਟੈਂਟ ਅਪਲੋਡ ਹੋਣਾ ਬੰਦ ਹੋ ਜਾਵੇਗਾ। 14 ਦਸੰਬਰ ਤੋਂ ਇਸ 'ਤੇ ਪੁਰਾਣੀਆਂ ਪੋਸਟਸ ਡਿਲੀਟ ਹੋ ਜਾਣਗੀਆਂ। ਜੇਕਰ ਤੁਹਾਡੇ ਇਸ ਵੈੱਬਸਾਈਟ 'ਤੇ ਕੁੱਝ ਕੰਟੈਂਟ ਹਨ ਤਾਂ ਤੁਸੀਂ 14 ਦਸੰਬਰ ਤੋਂ ਪਹਿਲਾਂ ਪੋਸਟ ਨੂੰ ਡਾਇਰੈਕਟ ਡਾਊਨਲੋਡ ਕਰ ਸਕਦੇ ਹੋ ਜਾਂ ਇਸ ਦੇ ਲਈ ਤੁਸੀਂ ਪ੍ਰਾਈਵੇਸੀ ਡੈਸ਼ਬੋਰਡ ਦੀ ਮਦਦ ਲੈ ਸਕਦੇ ਹੋ।

ਕੰਪਨੀ ਨੇ 2 ਪੜਾਵਾਂ 'ਚ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਦੇ ਯੂਜ਼ਰਜ਼ ਈ-ਮੇਲ ਰਾਹੀਂ ਗਰੁੱਪ ਨਾਲ ਕੁਨੈਕਟ ਹੋ ਸਕਣਗੇ ਪਰ ਸਾਈਟ ਪ੍ਰਭਾਵੀ ਰੂਪ ਨਾਲ ਵੇਕੈਂਟ ਰਹੇਗੀ। ਸਾਰੇ ਗਰੁੱਪ ਪ੍ਰਾਈਵੇਟ ਹੋ ਜਾਣਗੇ ਅਤੇ ਇਸ ਦੇ ਲਈ ਐਡਮਨਿਸਟ੍ਰੇਟਰ ਦੀ ਇਜਾਜ਼ਤ ਦੀ ਜ਼ਰੂਰਤ ਹੋਵੇਗੀ। ਯਾਹੂ ਨੇ ਹਾਲਾਂਕਿ ਰਸਮੀ ਰੂਪ ਨਾਲ ਇਸ ਦੇ ਸ਼ਟਡਾਊਨ ਹੋਣ ਬਾਰੇ ਵੇਰਵਾ ਨਹੀਂ ਦਿੱਤਾ ਹੈ ਪਰ ਤੁਸੀਂ ਵੇਖ ਸਕਦੇ ਹੋ ਕਿ ਇਹ ਹੋਣ ਵਾਲਾ ਹੈ। ਯਾਹੂ ਨੇ ਇਨ੍ਹਾਂ ਗਰੁੱਪਸ ਨੂੰ 2001 'ਚ ਸ਼ੁਰੂ ਕੀਤਾ ਸੀ। ਇਹ ਤੇਜ਼ੀ ਨਾਲ ਸਪੈਸ਼ਲਿਸਟ ਕਮਿਊਨਿਟੀ ਦਾ ਹੋਮ ਬਣ ਗਿਆ। ਸੋਸ਼ਲ ਮੀਡੀਆ ਦੇ ਬੂਮ ਤੋਂ ਪਹਿਲਾਂ ਤੱਕ ਇਹ ਕਾਫ਼ੀ ਲੋਕਪ੍ਰਿਯ ਸੀ। ਸੋਸ਼ਲ ਮੀਡੀਆ ਦਾ ਬੂਮ ਆਉਣ ਤੋਂ ਬਾਅਦ ਹਰ ਕੋਈ ਤੇਜ਼ੀ ਨਾਲ ਇਸ ਨੂੰ ਭੁੱਲ ਗਿਆ। ਇਸ ਤੋਂ ਪਹਿਲਾਂ ਯਾਹੂ ਦਾ ਇਕ ਸਾਬਕਾ ਸਾਫਟਵੇਅਰ ਇੰਜੀਨੀਅਰ ਸੈਕਸੁਅਲ ਫੋਟੋ ਅਤੇ ਵੀਡੀਓ ਸਰਚ ਕਰਨ ਲਈ ਲਗਭਗ 600 ਯੂਜ਼ਰਜ਼ ਦੇ ਅਕਾਊਂਟ ਨੂੰ ਹੈਕ ਕਰਨ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ।

ਅਮਰੀਕੀ ਅਟਾਰਨੀ ਦਫ਼ਤਰ ਵੱਲੋਂ ਕਿਹਾ ਗਿਆ ਕਿ ਰੀਜ ਡੇਨੀਅਲ ਰੂਜ ਨੇ ਸੋਮਵਾਰ ਨੂੰ ਇਹ ਮੰਨਿਆ ਕਿ ਜਿਹੜੇ ਅਕਾਊਂਟਸ ਨੂੰ ਹੈਕ ਕੀਤਾ ਗਿਆ ਸੀ, ਉਨ੍ਹਾਂ 'ਚੋਂ ਜ਼ਿਆਦਾਤਰ ਘੱਟ ਉਮਰ ਦੀਆਂ ਔਰਤਾਂ ਦੇ ਸਨ। ਇਸ 'ਚ ਉਨ੍ਹਾਂ ਦੇ ਮਿੱਤਰ ਅਤੇ ਦਫਤਰ ਦੇ ਸਹਿਕਰਮੀ ਸ਼ਾਮਲ ਸਨ। ਇਹ ਪਹਿਲੀ ਵਾਰ ਨਹੀਂ ਹੈ ਕਿ ਯਾਹੂ ਨੇ ਆਪਣੀ ਕਿਸੇ ਸਾਈਟ ਨੂੰ ਬੰਦ ਕੀਤਾ ਹੋਵੇ। ਸਾਲ 2009 'ਚ ਯਾਹੂ ਨੇ ਜਿਓਸਿਟੀਜ਼ ਨੂੰ ਬੰਦ ਕਰ ਦਿੱਤਾ ਸੀ। ਇਸ ਨਾਲ ਲਗਭਗ 70 ਲੱਖ ਪਰਸਨਲ ਵੈੱਬਸਾਈਟਸ ਜੁੜੀਆਂ ਸਨ।


author

Karan Kumar

Content Editor

Related News