ਯਾਹੂ ਦੇ ਨਵੇਂ ਐਡ ਫਾਰਮੈਟ ਨਾਲ ਵਿਗਿਆਪਨ ਬਣਨਗੇ ਹੋਰ ਵੀ ਦਿਲਚਸਪ

Sunday, Sep 04, 2016 - 05:04 PM (IST)

ਯਾਹੂ ਦੇ ਨਵੇਂ ਐਡ ਫਾਰਮੈਟ ਨਾਲ ਵਿਗਿਆਪਨ ਬਣਨਗੇ ਹੋਰ ਵੀ ਦਿਲਚਸਪ
ਜਲੰਧਰ-ਇੰਟਰਨੈੱਟ ਕੰਪਨੀ ਯਾਹੂ ਨੇ ਹਾਲ ਹੀ ''ਚ ਭਾਰਤ ''ਚ ਮੋਬਾਇਲ ''ਤੇ ਵਿਗਿਆਪਨ ਦੇ ਨਵੇਂ ਫਾਰਮੈਟ ਦਾ ਐਲਾਨ ਕੀਤਾ ਹੈ। ਯਾਹੂ ਅਨੁਸਾਰ, ਭਾਰਤੀ ਗਾਹਕਾਂ ਨਾਲ ਬਿਹਤਰ ਤਰੀਕੇ ਨਾਲ ਜੁੜਨ ਲਈ ''ਯਾਹੂ ਟਾਇਲਸ'' ਨਾਂ ਇਸ ਨਵੇਂ ਫਾਰਮੈਟ ਨੂੰ ਸ਼ੁਰੂ ਕਰਨ ਜਾ ਰਹੀ ਹੈ। ਯਾਹੂ ਨੇ ਆਪਣੇ ਇਕ ਬਿਆਨ ''ਚ ਕਿਹਾ ਹੈ ਕਿ ਕੋਈ ਖਪਤਕਾਰ ਜਦੋਂ ਆਪਣੇ ਮੋਬਾਇਲ ''ਤੇ ਦਿਖਣ ਵਾਲੇ ਵਿਗਿਆਪਨ ''ਤੇ ਕਲਿੱਕ ਕਰੇਗਾ ਤਾਂ ਉਹ ਇਕ ਖਾਸ ਮੋਬਾਇਲ ਪੇਜ਼ ''ਤੇ ਚਲਾ ਜਾਵੇਗਾ,  ਜਿੱਥੇ ਉਸ ਨੂੰ 360 ਡਿਗਰੀ ਵਾਲੀ ਵੀਡੀਓ ਅਤੇ ਹੋਰ ਤਸਵੀਰਾਂ ਦਿਖਾਈ ਦੇਣਗੀਆਂ । 
 
ਇਸ ਤੋਂ ਇਲਾਵਾ ਇਸ ਪੇਜ਼ ''ਤੇ ਮੂਵਿੰਗ ਅਤੇ ਕਮਉਨੀਕੇਟ ਕਰਨ ਵਾਲੇ ਕੰਨਟੈਂਟ ਮਿਲਣਗੇ, ਜਿਵੇਂ ਵੀਡੀਓ ,  ਸਵਾਇਪ ਹੋਣ ਵਾਲੀਆਂ ਤਸਵੀਰਾਂ ਅਤੇ ਸੋਸ਼ਲ ਫੀਡਜ਼ । ਕੰਪਨੀ ਅਨੁਸਾਰ ਬੇਹੱਦ ਲਾਈਟ ਅੰਦਾਜ਼ ''ਚ ਡਿਜ਼ਾਇਨ ਕੀਤੇ ਗਏ ਇਸ ਯਾਹੂ ਟਾਇਲਜ਼ ਫਾਰਮੈਟ ''ਚ ਮੋਬਾਇਲ ਦੀ ਵਰਤੋਂ ਕਰਨ ਵਾਲਿਆਂ ਨੂੰ ਰੋਚਕ ਅੰਦਾਜ਼ ''ਚ ਵਿਗਿਆਪਨ ਦੇਖਣ ਨੂੰ ਮਿਲਣਗੇ। ਇਹ ਕੋਸ਼ਿਸ਼ ਯਾਹੂ ਦੇ 60 ਕਰੋੜ ਯੂਜ਼ਰਜ਼ ਤੱਕ ਵਿਗਿਆਪਨ ਦੇਣ ਵਾਲਿਆਂ ਦੀ ਪਹੁੰਚ ਨੂੰ ਆਸਾਨ ਬਣਾ ਦਵੇਗਾ।

Related News