Yahoo ਦੀ ਇਸ ਐਪ ਨਾਲ Video Shifting ਹੋਈ ਹੋਰ ਵੀ ਆਸਾਨ !

Monday, Dec 14, 2015 - 12:36 PM (IST)

Yahoo ਦੀ ਇਸ ਐਪ ਨਾਲ Video Shifting ਹੋਈ ਹੋਰ ਵੀ ਆਸਾਨ !

ਜਲੰਧਰ : ਯਾਹੂ ਦੇ ਨਵੇਂ ਵੀਡੀਓ ਗਾਈਡ ਐਪ ਨਾਲ ਯੂਜ਼ਰਜ਼ ਨੂੰ ਵੀਡੀਓਜ਼ ਸਰਚ ''ਚ ਬਹੁਤ ਆਸਾਨੀ ਹੋਵੇਗੀ। ਇਹ ਐਪ ਤੁਹਾਨੂੰ ਸਰਚ ਕੀਤੀ ਵੀਡੀਓ ਦਾ ਸਭ ਤੋਂ ਬੈਸਟ ਲਿੰਕ ਦਵੇਗੀ, ਜਿਸ ਨਾਲ ਤੁਹਾਡਾ ਬਹੁਤ ਸਾਰਾ ਸਮਾਂ ਬਚੇਗਾ।

ਇਸ ਐਪ ਨਾਲ ਯੂਜ਼ਰ ਇਕ ਹੀ ਜਗ੍ਹਾ ''ਤੇ ਵੀਡੀਓ ਖਰੀਦ ਜਾਂ ਸਟ੍ਰੀਮ ਕਰ ਸਕਨਗੇ। ਇਹ ਐਪ ਆਈ ਇਊਨ, ਐਮੇਜ਼ਾਨ, ਨੈੱਟਫਲਿਕਸ, ਐੱਚ. ਬੀ. ਓ. ਗੋ ਵਰਗੇ ਲਿੰਕ ਇਕ ਹੀ ਐਪ ''ਚ ਮਰਜ ਕਰ ਦਵੇਗੀ। 

ਜਦੋਂ ਤੁਸੀਂ ਕੋਈ ਵੀਡੀਓ ਸਰਚ ਕਰੋਗੇ ਤਾਂ ਇਹ ਐਪ ਤੁਹਾਨੂੰ ਉਸ ਵੀਡੀਓ ਦੀ ਅਵੇਲੇਬਿਲਟੀ ਬਾਰੇ ਦੱਸੇਗੀ ਜਿਥੋਂ ਤੁਸੀਂ ਆਪਣੀ ਮਨਪਸੰਦ ਚੋਣ ਕਰ ਸਕਦੇ ਹੋ। ਚੋਣ ਕਰਨ ਤੋਂ ਬਾਅਦ ਇਹ ਐਪ ਤੁਹਾਨੂੰ ਉਸ ਦੇ ਸਟ੍ਰੀਮਿੰਗ ਲਿੰਕ ਵੱਲ ਲੈ ਜਾਵੇਗੀ।


Related News