Xposed ਫ੍ਰੇਮਵਰਕ ਹੁਣ ਐਂਡ੍ਰਾਇਡ ਨੂਗਟ ''ਤੇ ਹੋਇਆ ਉਪਲੱਬਧ

10/09/2017 3:25:25 PM

ਜਲੰਧਰ- Xposed ਫ੍ਰੇਮਵਰਕ ਕਿਟਕੈਟ ਅਤੇ ਲਾਲੀਪਾਪ ਵਰਜ਼ਨ 'ਤੇ ਉਨੀਂ ਦਿਨੀਂ ਸਿਸਟਮ ਮੋਡੀਫਿਕੇਸ਼ਨ ਲਈ ਕਾਫੀ ਮਸ਼ਹੂਰ ਰਿਹਾ ਸੀ ਪਰ ਹੁਣ ਤੱਕ ਇਸ 'ਚ ਐਂਡ੍ਰਾਇਡ 7.0 ਨੂਗਟ ਲਈ ਸਮਰਥਨ ਦੀ ਕਮੀ ਸੀ ਜਦਕਿ ਡਵੈਲਪਰਸ ਵੱਲੋਂ ਹਰ ਵਾਰ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਸਮੇਂ 'ਚ ਸਟੇਟਸ ਅਪਡੇਟ ਸਾਂਝੇ ਕੀਤੇ ਜਾਣਗੇ। ਨੂਗਟ ਐਪ ਰਨਟਾਈਮ 'ਚ ਵੱਡੇ ਬਦਲਾਅ ਲਈ ਤਰੱਕੀ ਹੌਲੀ ਸੀ। ਹੁਣ ਐਂਡ੍ਰਾਇਡ 7.0 ਅਤੇ 7.1 ਦੇ ਡਿਵਾਈਸਿਜ਼ ਲਈ ਐਕਸਪੇਜ਼ਡ ਉਪਲੱਬਧ ਹੋ ਗਿਆ ਹੈ।

Xposed ਦੇ ਨਿਰਮਾਤਾ rovo89 ਨੇ ਅਜ ਅਪਡੇਟਡ ਫ੍ਰੇਮਵਰਡ ਨੂੰ ਇੰਸਟਾਲਰ ਐਪ ਦੇ ਸੰਸਕਰਣ 3.1.2 ਨਾਲ ਜਾਰੀ ਕੀਤਾ। XDA ਨਾਲ ਇਕ ਇੰਟਰਵਿਊ 'ਚ rovo89 ਨੇ ਕਿਹਾ ਹੈ ਕਿ ਨੂਗਟ ਦੇ ਨਵੇਂ  JIT (Just-In-Time) ਕੰਪਾਇਲਰ ਨੇ ਐਂਡ੍ਰਾਇਡ ਦੇ ਜਾਵਾ ਰਨਟਾਈਮ 'ਤੇ ਕੰਮ ਕਰਨ ਦੌਰਾਨ ਕਾਫੀ ਬਦਲਾਅ ਕਰਦੇ ਹਨ। Xposed ਸਿੱਧੇ ਐਪ ਨੂੰ ਸੋਧ ਕਰਨ ਲਈ ਐਂਡ੍ਰਾਇਡ ਦੇ ਰਨਟਾਈਮ ਨਾਲ ਇੰਟਰੈਕਟ ਕਰਦੇ ਹਨ, ਇਸ ਲਈ ਨੂਗਟ 'ਤੇ ਪੂਰੀ ਤਰ੍ਹਾਂ ਤੋਂ ਕੰਮ ਕਰਨ ਲਈ ਫ੍ਰੇਮਵਰਕ ਨੂੰ ਫਿਰ ਤੋਂ ਲਿਖਿਆ ਜਾਣਾ ਸੀ ਅਤੇ  rovo89 ਵੱਲੋਂ ਖਾਲੀ ਸਮੇਂ 'ਚ ਕਈ ਐਂਡ੍ਰਾਇਡ ਕਸਟਮਾਈਜ਼ੇਸ਼ਨ ਪ੍ਰੋਡਕਟਸ ਨਾਲ, ਕਸਟਮ ਰੋਮ ਤੋਂ ਰੂਟ ਐਪ ਤੱਕ, ਫ੍ਰੇਮਵਰਕ ਤਿਆਰ ਕੀਤਾ ਜਾ ਰਿਹਾ ਸੀ।

ਤੁਸੀਂ ਪਹਿਲਾਂ ਤੋਂ ਹੀ ਆਪਣੇ ਡਿਵਾਈਸ ਨੂੰ ਐਂਡ੍ਰਾਇਡ 8.0 'ਚ ਅਪਡ੍ਰੇਗਡ ਕਰ ਚੁੱਕੇ ਹਨ ਤਾਂ ਤੁਹੈਨੂੰ ਇਹ ਜਾਣ ਕੇ ਖੁੱਸ਼ੀ ਹੋਵੇਗੀ ਕਿ ਡਵੈਲਪਰਸ ਨੂੰ ਉਮੀਦ ਹੈ ਕਿ ਓਰਿਓ ਪੋਰਟ ਨੂਗਟ ਦੀ ਤੁਲਨਾ 'ਚ ਕਾਫੀ ਜਲਦ ਪੂਰਾ ਹੋ ਜਾਵੇਗਾ। ਐਂਡ੍ਰਾਇਡ 8.0 ਤੇਜ਼ੀ ਨਾਲ ਰਨਟਾਈਮ ਨੂੰ ਫਿਰ ਤੋਂ ਨਹੀਂ ਬਦਲਦਾ ਪਰ rovo89 ਨੇ ਕਈ ਭਾਸ਼ਾ ਦੇ ਫੀਚਰਸ ਨੂੰ ਦਰਸਾਇਆ ਹੈ, ਜਿਸ ਦੀ ਜਾਂਚ ਕਰਨ ਦੀ ਜ਼ਰੂਰਤ ਹੈ। 
Xposed ਫ੍ਰੇਮਵਰਕ ਨੂੰ ਉਪਯੋਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਕਿਉਂ ਜ਼ਰੂਰੀ ਹੈ? xda 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ Xposed ਡਵੈਲਪਰਸ ਨੂੰ ਵਿਅਕਤੀਗਤ ਰੂਪ ਤੋਂ ਅਲੱਗ-ਅਲੱਗ ਐਪਲੀਕੇਸ਼ਨ ਲਈ ਨਿਸ਼ਾਨਾ ਕਰਨ ਦੀ ਸਮਰੱਥਾ ਨੂੰ ਕਾਫੀ ਜ਼ਿਆਦਾ ਸੋਧ ਕਰਨ ਦੀ ਸਮਰੱਥਾ ਦਿੰਦਾ ਹੈ, ਜਿੱਥੋਂ ਤੱਕ ਕਿ ਸਿਸਟ-ਵਾਈਡ ਫੀਚਰਸ ਨੂੰ ਵੀ ਸੋਧ ਕੀਤਾ ਜਾ ਸਕਦਾ ਹੈ। xda 'ਤੇ ਕਿਹਾ ਹੈ ਕਿ ਸਾਡੇ ਵੱਲੋਂ ਸੂਚੀਬੱਧ ਉਦਾਹਰਣ iceberg ਦਾ ਸਿਰਫ ਇਕ ਟਿਪ ਹੈ। ਇਸ ਦੇ ਜ਼ਿਆਦਾਤਰ ਫੀਚਰਸ ਦੀ ਸੰਖਿਆ ਨੂੰ ਤੁਸੀਂ ਸੋਧ ਕਰ ਸਕਦੇ ਹੋ। ਧਿਆਨ ਰਹੇ ਕਿ ਕੁਝ ਮਾਡਿਊਲ ਨੂੰ ਇਸ ਨਵੇਂ ਰਿਲੀਜ਼ ਲਈ ਅਤੇ ਨੂਗਟ ਸਮਰਥਨ ਲਈ ਅਪਡੇਟ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਨੂਗਟ 'ਤੇ ਸਥਾਪਿਤ ਕਰਨ ਤੋਂ ਪਹਿਲਾਂ ਸੁਨਿਸ਼ਚਿਤ ਕਰੋ।


Related News