ਸਾਧਾਰਣ ਟੀਵੀ ਨੂੰ SmartTV ਬਣਾ ਦੇਵੇਗਾ ਇਹ ਛੋਟਾ ਜਿਹਾ ਡਿਵਾਈਸ, ਸਿਰਫ਼ ਇੰਨੀ ਹੈ ਕੀਮਤ

Thursday, Feb 16, 2023 - 12:39 PM (IST)

ਸਾਧਾਰਣ ਟੀਵੀ ਨੂੰ SmartTV ਬਣਾ ਦੇਵੇਗਾ ਇਹ ਛੋਟਾ ਜਿਹਾ ਡਿਵਾਈਸ, ਸਿਰਫ਼ ਇੰਨੀ ਹੈ ਕੀਮਤ

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਸ਼ਾਓਮੀ ਨੇ ਮੰਗਲਵਾਰ ਨੂੰ ਭਾਰਤ 'ਚ ਆਪਣੇ ਨਵੇਂ ਸਮਾਰਟ ਡਿਵਾਈਸ Xiaomi TV Stick 4K ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਟੀਵੀ ਸਟਿੱਕ ਦਾ ਟੀਜ਼ਰ ਹਾਲ ਹੀ 'ਚ ਜਾਰੀ ਕੀਤਾ ਸੀ। ਨਵੀਂ ਟੀਵੀ ਸਟਿੱਕ ਨੂੰ ਡਾਲਬੀ ਐਟਮਾਸ, ਡਾਲਬੀ ਵਿਜ਼ਨ ਅਤੇ 4ਕੇ ਰੈਜ਼ੋਲਿਊਸ਼ਨ ਦਾ ਸਪੋਰਟ ਮਿਲਦਾ ਹੈ। Xiaomi TV Stick 4K 'ਚ ਕਵਾਡ ਕੋਰ ਕਾਰਟੈਕਸ ਏ35 ਪ੍ਰੋਸਾਸਰ ਅਤੇ ਡਿਊਲ ਬੈਂਡ ਵਾਈ-ਫਾਈ ਦਾ ਸਪੋਰਟ ਦਿੱਤਾ ਗਿਆ ਹੈ। 

Xiaomi TV Stick 4K ਦੀ ਕੀਮਤ

ਨਵੀਂ ਸ਼ਾਓਮੀ ਟੀਵੀ ਸਟਿੱਕ ਨੂੰ ਗਲੋਬਲੀ ਲਾਂਚ ਕੀਤਾ ਗਿਆ ਹੈ। ਇਸਦੀ ਕੀਮਤ 4,999 ਰੁਪਏ ਰੱਖੀ ਗਈ ਹੈ। ਡਿਵਾਈਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ 20 ਫਰਵਰੀ ਤੋਂ ਖਰੀਦਿਆ ਜਾ ਸਕਦਾ ਹੈ। 

Xiaomi TV Stick 4K ਦੀਆਂ ਖੂਬੀਆਂ

ਸ਼ਾਓਮੀ ਟੀਵੀ ਸਟਿੱਕ ਨੂੰ ਕਵਾਡ ਕੋਰ ਕਾਰਟੈਕਸ ਏ35 ਪ੍ਰੋਸਾਸਰ ਅਤੇ ARM Mali-G31 MP2 ਜੀ.ਪੀ.ਯੂ. ਨਾਲਲੈਸ ਕੀਤਾ ਗਿਆ ਹੈ। ਇਸਦੇ ਨਾਲ 2 ਜੀ.ਬੀ. ਰੈਮ ਅਤੇ 8 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਟੀਵੀ ਸਟਿੱਕ ਨੂੰ ਭਾਰਤ 'ਚ ਐਂਡਰਾਇਡ 11 ਓ.ਐੱਸ. 'ਤੇ ਪੇਸ਼ ਕੀਤਾ ਗਿਆ ਹੈ। ਸ਼ਾਓਮੀ ਟੀਵੀ ਸਟਿੱਕ 4ਕੇ 'ਚ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਯੂਟਿਊਬ ਵਰਗੇ ਕਈ ਪ੍ਰੀਇੰਸਟਾਲਡ ਐਪ ਮਿਲਦੇ ਹਨ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ 5.2, ਡਿਊਲ ਬੈਂਡ ਵਾਈ-ਫਾਈ, ਐੱਚ.ਡੀ.ਐੱਮ.ਆਈ. ਅਤੇ ਕ੍ਰੋਮਕਾਸਟ ਦਾ ਸਪੋਰਟ ਦਿੱਤਾ ਗਿਆ ਹੈ। 

ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸਦੇ ਨਾਲ ਡਾਲਬੀ ਵਿਜ਼ਨ, ਡਾਲਬੀ ਐਟਮਾਸ ਅਤੇ ਡੀ.ਟੀ.ਐੱਸ. ਐੱਚ.ਡੀ. ਦਾ ਵੀ ਸਪੋਰਟ ਮਿਲਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਟੀਵੀ ਸਟਿੱਕ 'ਚ 4ਕੇ ਰੈਜ਼ੋਲਿਊਸ਼ਨ ਵਾਲੀ ਵੀਡੀਓ ਨੂੰ ਵੀ ਦੇਖਿਆ ਜਾ ਸਕਦਾ ਹੈ। ਟੀਵੀ ਦੇ ਨਾਲ ਵਾਇਰ ਕਮਾਂਡ ਵਾਲਾ ਰਿਮੋਟ ਮਿਲਦਾ ਹੈ। ਰਿਮੋਟ 'ਚ ਕਈ ਸ਼ਾਰਟਕਟ ਬਟਨ ਦਾ ਸਪੋਰਟ ਦਿੱਤਾ ਗਿਆ ਹੈ। ਇਸ ਵਿਚ ਨੈੱਟਫਲਿਕਸ, ਪ੍ਰਾਈਮ ਵੀਡੀਓ ਅਤੇ ਡਿਜ਼ਨੀ ਪਲੱਸ ਹੋਟਸਟਾਰ ਵਰਗੇ ਪ੍ਰਸਿੱਧ ਵੀਡੀਓ ਸਟਰੀਮਿੰਗ ਪਲੇਟਫਾਰਮ ਲਈ ਵੀ ਸ਼ਾਰਟਕਟ ਹਨ। 


author

Rakesh

Content Editor

Related News