ਸ਼ਾਓਮੀ ਨੇ ਜਾਰੀ ਕੀਤਾ MIUI 12 ਦਾ ਟੀਜ਼ਰ, ਜਲਦ ਹੋ ਸਕਦੈ ਲਾਂਚ

Monday, Jan 13, 2020 - 11:48 AM (IST)

ਸ਼ਾਓਮੀ ਨੇ ਜਾਰੀ ਕੀਤਾ MIUI 12 ਦਾ ਟੀਜ਼ਰ, ਜਲਦ ਹੋ ਸਕਦੈ ਲਾਂਚ

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਟਾਪ ’ਤੇ ਬਰਕਾਰ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਹਾਲ ਹੀ ’ਚ ਆਪਣੇ ਕਸਟਮ ਯੂਜ਼ਰ ਇੰਟਰਫੇਸ ਦਾ ਲੇਟੈਸਟ ਅਪਡੇਟ ਟੀਜ਼ ਕੀਤਾ ਹੈ। ਸ਼ਾਓਮੀ ਨਵੇਂ MIUI 12 ਆਪਰੇਟਿੰਗ ਸਿਸਟਮ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਸ਼ਾਓਮੀ ਦੇ ਇਸ ਨਵੇਂ ਆਪਰੇਟਿੰਗ ਸਿਸਟਮ ’ਚ ਯੂਜ਼ਰਜ਼ ਨੂੰ ਡਾਰਕ ਮੋਡ ਦੇ ਨਾਲ ਕਈ ਖਾਸ ਫੀਚਰਜ਼ ਮਿਲਣਗੇ। ਮੀਡੀਆ ਰਿਪੋਰਟ ਮੁਤਾਬਕ, ਸ਼ਾਓਮੀ ਯੂਜ਼ਰਜ਼ ਨੂੰ MIUI 12 ’ਚ ਨਵੇਂ ਸਿਸਟਮ ਫੋਂਟ, ਡਾਰਕ ਮੋਡ, ਲੇਟੈਸਟ ਸਕਿਓਰਿਟੀ ਪੈਚ ਅਤੇ ਨਵੀਂ ਰਿੰਗਟੋਨ ਦੇਵੇਗੀ। ਨਵੇਂ ਡਿਜ਼ਾਈਨ ਦੇ ਨਾਲ ਯੂਜ਼ਰਜ਼ ਨੂੰ ਇਸ ਵਿਚ ਗ੍ਰੇਡੀਐਂਟ ਇਫੈਕਟ ਮਿਲ ਸਕਦਾ ਹੈ। 

PunjabKesari

ਇਨ੍ਹਾਂ ਸਮਾਰਟਫੋਨ ਮਾਡਲਾਂ ’ਚ ਸਭ ਤੋਂ ਪਹਿਲਾਂ ਆਏਗਾ MIUI 12
ਐਂਡਰਾਇਡ 10 ’ਤੇ ਆਧਾਰਿਤ ਸ਼ਾਓਮੀ ਦੇ ਇਸ ਨਵੇਂ MIUI 12 ਆਪਰੇਟਿੰਗ ਸਿਸਟਮ ਨੂੰ ਸਭ ਤੋਂ ਪਹਿਲਾਂ ਰੈੱਡਮੀ ਕੇ20, ਰੈੱਡਮੀ ਨੋਟ 7 ਪ੍ਰੋ, ਪੋਕੋ ਐੱਫ 1, ਰੈੱਡਮੀ 5 ਅਤੇ ਰੈੱਡਮੀ ਨੋਟ 5 ਪ੍ਰੋ ਵਰਗੇ ਸਮਾਰਟਫੋਨਜ਼ ’ਚ ਉਪਲੱਬਧ ਕੀਤਾ ਜਾਵੇਗਾ। 


Related News