ਤਨਖ਼ਾਹ ਨਾ ਮਿਲਣ ’ਤੇ ਆਊਟਸੋਰਸ ਸੀਵਰਮੈਨਾਂ ਨੇ ਨਿਗਮ ’ਚ ਦਿੱਤਾ ਧਰਨਾ, ਕਮਿਸ਼ਨਰ ਵੱਲੋਂ 52.90 ਲੱਖ ਦਾ ਚੈੱਕ ਜਾਰੀ
Thursday, Sep 17, 2026 - 09:05 AM (IST)
ਜਲੰਧਰ (ਖੁਰਾਣਾ) : ਨਗਰ ਨਿਗਮ ਵਿਚ ਆਊਟਸੋਰਸ ’ਤੇ ਕੰਮ ਕਰ ਰਹੇ ਕੱਚੇ ਸੀਵਰਮੈਨਾਂ ਨੂੰ ਸਮੇਂ ’ਤੇ ਤਨਖਾਹ ਨਾ ਮਿਲਣ ਦੇ ਵਿਰੋਧ ਵਿਚ ਅੱਜ ਨਗਰ ਨਿਗਮ ਦੀ ਪਹਿਲੀ ਮੰਜ਼ਿਲ ’ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਬੰਟੂ ਸੱਭਰਵਾਲ ਅਤੇ ਸ਼ੰਮੀ ਲੂਥਰ ਨੇ ਕੀਤੀ। ਇਸ ਦੌਰਾਨ ਸੀਵਰੇਜ ਦਾ ਕੰਮ ਵੀ ਬੰਦ ਰੱਖਿਆ ਗਿਆ। ਬੰਟੂ ਸੱਭਰਵਾਲ ਨੇ ਦੱਸਿਆ ਕਿ ਲਗਭਗ 370 ਕੱਚੇ ਕਰਮਚਾਰੀਆਂ ਨੂੰ ਪਿਛਲੇ 2 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ। ਇਸ ਤੋਂ ਇਲਾਵਾ ਫਰਵਰੀ 2026 ਦੇ ਮਹੀਨੇ ਦੀ ਵੀ ਪੂਰੀ ਤਨਖਾਹ ਕਈ ਕਰਮਚਾਰੀਆਂ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਨਗਰ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਜਾ ਚੁੱਕੀ ਹੈ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ, ਜਿਸ ਕਾਰਨ ਕਰਮਚਾਰੀਆਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ : ਸਹੁਰੇ ਵਾਲਿਆਂ ਦੇ ਜ਼ੁਲਮ ਤੇ ਨਸ਼ੇੜੀ ਪਤੀ ਦੀ ਕੁੱਟਮਾਰ ਤੋਂ ਤੰਗ ਵਿਆਹੁਤਾ ਨੇ ਵੀਡੀਓ ਬਣਾ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਉਨ੍ਹਾਂ ਦੱਸਿਆ ਕਿ ਗ੍ਰੇਟਸ ਕੰਪਨੀ ਦਾ ਠੇਕਾ ਵੀ 14 ਅਗਸਤ 2026 ਨੂੰ ਖਤਮ ਹੋ ਚੁੱਕਾ ਹੈ ਅਤੇ ਹਾਲੇ ਤਕ ਉਸ ਦਾ ਅੱਗੇ ਦਾ ਟੈਂਡਰ ਨਹੀਂ ਹੋਇਆ। ਇਸ ਕਾਰਨ ਵੀ ਕਰਮਚਾਰੀਆਂ ਵਿਚ ਰੋਸ ਹੈ। ਯੂਨੀਅਨ ਨੇਤਾਵਾਂ ਨੇ ਚਿਤਾਵਨੀ ਿਦੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਸ਼ੁੱਕਰਵਾਰ ਨੂੰ ਦੁਬਾਰਾ ਧਰਨਾ ਲਗਾਇਆ ਜਾਵੇਗਾ। ਧਰਨੇ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਕਰਮਚਾਰੀਆਂ ਦੀ ਤਨਖਾਹ ਲਈ 52.90 ਲੱਖ ਰੁਪਏ ਦਾ ਚੈੱਕ ਜਾਰੀ ਕਰ ਦਿੱਤਾ। ਇਸ ਤੋਂ ਬਾਅਦ ਕਰਮਚਾਰੀਆਂ ਵਿਚ ਖੁਸ਼ੀ ਦੇਖਣ ਨੂੰ ਮਿਲੀ। ਧਰਨੇ ਵਿਚ ਰਾਜਨ ਕਲਿਆਣ, ਸਿਕੰਦਰ ਖੋਸਲਾ, ਰਿੰਪੀ ਕਲਿਆਣ, ਹਤੇਸ਼ ਨਾਹਰ, ਹੈਪੀ ਥਾਪਰ, ਨਵੀਨ ਬੈਨੀ ਅਤੇ ਦਮਨ ਸਮੇਤ ਕਈ ਕਰਮਚਾਰੀ ਸ਼ਾਮਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਜਲੰਧਰ ''ਚ ਵੱਡੀ ਵਾਰਦਾਤ: ਕੇਸਰ ਪੈਟਰੋਲ ਪੰਪ ''ਤੇ ਪੈਂਚਰ ਦਾ ''ਡਰਾਮਾ'' ਕਰਕੇ ਇਲੈਕਟ੍ਰਾਨਿਕਸ ਮਾਲਕ ਦੇ 10 ਲੱਖ ਉਡਾਏ
