ਸ਼ਿਓਮੀ ਨੇ ਬਣਾਇਆ 18 ਦਿਨਾਂ ''ਚ ਵਿਕਰੀ ਦਾ ਨਵਾਂ ਰਿਕਾਰਡ
Thursday, Oct 20, 2016 - 02:26 PM (IST)
.jpg)
ਜਲੰਧਰ - ਚੀਨ ਦੀ ਮੋਬਾਇਲ ਹੈਂਡਸੈੱਟ ਬਣਾਉਣ ਵਾਲੀ ਕੰਪਨੀ ਸ਼ਿਓਮੀ ਨੇ ਭਾਰਤ ''ਚ ਇਸ ਮਹੀਨੇ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ 18 ਦਿਨਾਂ ''ਚ 10 ਲੱਖ ਸਮਾਰਟਫੋਨ ਵੇਚ ਕੇ ਰਿਕਾਰਡ ਬਣਾਇਆ ਹੈ। ਦੇਸ਼ ''ਚ ਚੀਨੀ ਵਸਤਾਂ ਦੇ ਬਾਈਕਾਟ ਦੇ ਐਲਾਨ ਦੇ ਬਾਵਜੂਦ ਕੰਪਨੀ ਦੇ ਹੈਂਡਸੈੱਟਸ ਦੀ ਰਿਕਾਰਡ ਵਿਕਰੀ ਹੋਈ ਹੈ।
ਸ਼ਿਓਮੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਲੇਈ ਜੁਨ ਨੇ ਕਿਹਾ ਕਿ ਚੀਨ ਦੀ ਕੰਪਨੀ ਦਾ ਹੁਣ ਅਗਲੇ ਤਿੰਨ ਤੋਂ ਪੰਜ ਸਾਲਾਂ ''ਚ ਦੁਦੁਨੀਆ ''ਚ ਤੇਜ਼ ਵਾਧਾ ਵਾਲੇ ਬਾਜ਼ਾਰ ਭਾਰਤ ''ਚ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਬਣਨ ਦਾ ਟੀਚਾ ਹੈ। ਅਖਬਾਰ ਚਾਇਨਾ ਡੇਲੀ ਦੀ ਰਿਪੋਰਟ ਦੇ ਮੁਤਾਬਕ ਲੇਈ ਨੇ ਕੱਲ ਇਕ ਆਂਤਰਿਕ ਪੱਤਰ ''ਚ ਘੋਸ਼ਣਾ ਕੀਤੀ ਹੈ ਕਿ ਕੰਪਨੀ ਨੇ ਭਾਰਤ ''ਚ ਇਸ ਮਹੀਨੇ ਦੇ ਪਹਿਲੇ 18 ਦਿਨਾਂ ''ਚ 10 ਲੱਖ ਸਮਾਰਟਫੋਨ ਵੇਚੇ । ਉਨ੍ਹਾਂ ਨੇ ਕਿਹਾ, ''''ਸ਼ਿਓਮੀ ਦੀ ਵਿਸ਼ਵੀਕਰਨ ਰਣਨੀਤੀ ''ਚ ਭਾਰਤ ਕਾਫੀ ਮਹੱਤਵਪੂਰਨ ਬਾਜ਼ਾਰ ਹੈ।