ਸ਼ਾਓਮੀ ਰੈਡਮੀ ਨੋਟ 3 ਲਈ ਰਿਲੀਜ਼ ਹੋਈ ਆਖਰੀ ਸਾਫਟਵੇਅਰ ਅਪਡੇਟ

12/25/2018 4:03:24 PM

ਗੈਜੇਟ ਡੈਸਕ- ਸ਼ਾਓਮੀ ਨੇ ਹਾਲ ਹੀ 'ਚ ਆਪਣੇ ਚੀਨੀ MIUI ਫੋਰਮ 'ਚ ਐਲਾਨ ਕੀਤੀ ਹੈ ਕਿ ਕੰਪਨੀ ਆਪਣੇ ਦੋ ਸਮਾਰਟਫੋਨਸ ਲਈ ਸਾਫਟਵੇਅਰ ਸਪੋਰਟ ਨੂੰ ਖਤਮ ਕਰਣ ਜਾ ਰਹੀ ਹੈ। ਐਲਾਨ ਦੇ ਮੁਤਾਬਕ, ਆਉਣ ਵਾਲੀ MIUI ਅਪਡੇਟ ਦੋਵੇਂ ਹੀ ਸਮਾਰਟਫੋਨ ਲਈ ਆਖਰੀ ਅਪਡੇਟ ਹੋਵੇਗੀ। ਹੁਣ ਕੰਪਨੀ ਨੇ ਇਨ੍ਹਾਂ 'ਚੋਂ ਇਕ ਸਮਾਰਟਫੋਨ ਰੈਡਮੀ ਨੋਟ 3 ਲਈ MIUI ਅਪਡੇਟ ਲਾਂਚ ਕਰ ਦਿੱਤੀ ਹੈ।  ਤੁਹਾਨੂੰ ਦੱਸ ਦੇਈਏ ਕਿ ਸ਼ਾਓਮੀ ਨੇ 2016 'ਚ ਰੈਡਮੀ ਨੋਟ 3 ਨੂੰ ਲਾਂਚ ਕੀਤਾ ਸੀ। ਇਹ ਕੰਪਨੀ ਦਾ ਭਾਰਤ 'ਚ ਪਹਿਲਾ 10,000 ਰੁਪਏ ਤੋਂ ਘੱਟ ਕੀਮਤ 'ਚ ਲਾਂਚ ਹੋਇਆ ਸਮਾਰਟਫੋਨ ਸੀ।

Gizbot ਦੇ ਮੁਤਾਬਕ ਅਪਡੇਟ ਦੇ ਚੇਂਜਲਾਗ ਨੂੰ ਵੇਖ ਕੇ ਪਤਾ ਚੱਲਦਾ ਹੈ ਕਿ ਕੰਪਨੀ ਨੇ ਇਸ ਅਪਡੇਟ 'ਚ ਸਮਾਰਟਫੋਨ ਲਈ ਐਂਡ੍ਰਾਇਡ ਸਕਿਓਰਿਟੀ ਪੈਚ ਨੂੰ ਵੀ ਅਪਗਰੇਡ ਕੀਤਾ ਹੈ। ਅਪਡੇਟ 'ਚ XXXL ਫੌਂਟ ਸਾਈਜ਼ ਨੂੰ ਵੀ ਜੋੜਿਆ ਗਿਆ ਹੈ। ਸਮਾਰਟਫੋਨ 'ਚ ਆਉਣ ਵਾਲੀ ਪ੍ਰਿਵਿਊ ਮੈਚਿੰਗ ਦੀ ਸਮੱਸਿਆ ਨੂੰ ਵੀ ਇਸ ਅਪਡੇਟ 'ਚ ਫਿਕਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਅਪਡੇਟ 'ਚ ਸਮਾਰਟਫੋਨ 'ਚ ਫੁੱਲਸਕ੍ਰੀਨ ਮੋਡ 'ਚ ਆਉਣ ਗਰਿਡਲਾਈਨ ਦੀ ਸਮੱਸਿਆ ਨੂੰ ਵੀ ਠੀਕ ਕੀਤਾ ਹੈ। ਸ਼ਾਓਮੀ ਨੇ ਰੈਡਮੀ ਨੋਟ 3 ਲਈ ਇਸ ਅਪਡੇਟ 'ਚ ਹੋਮ ਸਕ੍ਰੀਨ ਸ਼ਾਰਟਕਟ ਆਪਸ਼ਨ ਨੂੰ ਜੋੜੀ ਗਈ ਹੈ। ਕੁਝ ਯੂਜ਼ਰਸ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਰਿਕਾਰਡਿੰਗ ਨੂੰ ਰੋਕਣ 'ਤੇ ਵੀ ਨੋਟੀਫਿਕੇਸ਼ਨ 'ਚ ਰਿਕਾਰਡਿੰਗ ਦਾ ਸਟੇਟਸ ਅਪਡੇਟ ਨਹੀਂ ਹੋ ਰਿਹਾ ਸੀ।ਅਪਡੇਟ 'ਚ ਇਸ ਸਮੱਸਿਆ ਨੂੰ ਵੀ ਫਿਕਸ ਕੀਤਾ ਗਿਆ ਹੈ।PunjabKesariਤੁਹਾਨੂੰ ਇਕ ਵਾਰ ਫਿਰ ਦੱਸ ਦੇਈਏ ਕਿ ਰੈਡਮੀ ਨੋਟ 3 ਲਈ ਇਹ ਅਪਡੇਟ ਆਖਰੀ ਅਪਡੇਟ ਹੈ ਤੇ ਕੰਪਨੀ ਵਲੋਂ ਹੁਣ ਇਸ ਸਮਾਰਟਫੋਨ ਲਈ ਸਾਫਟਵੇਅਰ ਸਪੋਰਟ ਨੂੰ ਬੰਦ ਕਰ ਦਿੱਤੀ ਜਾਵੇਗੀ। ਇਹ ਅਪਡੇਟ ਫੇਜ਼ਡ ਤਰੀਕੇ ਨਾਲ ਰੋਲ-ਆਊਟ ਕੀਤੀ ਜਾ ਰਹੀ ਹੈ। ਅਜਿਹਾ ਹੋ ਸਕਦਾ ਹੈ ਕਿ ਇਸ ਨੂੰ ਸਾਰੇ ਯੂਨਿਟਸ 'ਚ ਆਉਣ 'ਚ ਥੋੜ੍ਹਾ ਸਮਾਂ ਲੱਗੇ।


Related News