ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਮੌਤ
Sunday, Jun 30, 2024 - 12:52 PM (IST)

ਕੈਨਬਰਾ (ਵਾਰਤਾ)- ਆਸਟ੍ਰੇਲੀਆ ਦੇ ਉੱਤਰ-ਪੂਰਬੀ ਸੂਬੇ ਕੁਈਨਜ਼ਲੈਂਡ 'ਚ ਐਤਵਾਰ ਨੂੰ ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਬ੍ਰਿਸਬੇਨ ਸਥਿਤ ਦਿ ਕੂਰੀਅਰ-ਮੇਲ ਸਮੇਤ ਕੁਈਨਜ਼ਲੈਂਡ ਮੀਡੀਆ ਆਊਟਲੇਟ ਨੇ ਦੱਸਿਆ ਕਿ ਘਟਨਾ ਉੱਤਰੀ ਕੁਈਨਜ਼ਲੈਂਡ ਤੱਟ 'ਤੇ ਬਰੂਸ ਹਾਈਵੇਅ 'ਤੇ ਬੋਵੇਨ ਦੇ ਉੱਤਰ 'ਚ ਗੁਮਲੂ ਕੋਲ ਵਾਪਰਿਆ।
ਇਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚੋਂ ਚਾਰ ਦੀ ਹਾਲਤ ਗੰਭੀਰ ਹੈ। ਬੱਸ 'ਚ ਕੁੱਲ 33 ਲੋਕ ਅਤੇ ਕਾਰ 'ਚ 2 ਲੋਕ ਸਵਾਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e