SSP ਨੇ ਦਸੂਹਾ ਵਿਖੇ ਸ਼੍ਰੀ ਅਮਰਨਾਥ ਦੇ ਸ਼ਰਧਾਲੂਆਂ ਲਈ ਲਗਾਏ ਲੰਗਰ ਦੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
Saturday, Jun 29, 2024 - 09:52 PM (IST)
ਦਸੂਹਾ (ਝਾਵਰ, ਨਾਗਲਾ) - ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਸ਼ਰਧਾਲੂਆਂ ਲਈ ਲਾਏ ਲੰਗਰਾਂ ਸਬੰਧੀ ਜਾਇਜ਼ਾ ਲਿਆ। ਉਨ੍ਹਾਂ ਨੇ ਬਾਬਾ ਬਰਫਾਨੀ ਸੇਵਾ ਸੰਮਤੀ ਦਸੂਹਾ ਵੱਲੋਂ ਸ਼੍ਰੀ ਅਮਰਨਾਥ ਦੇ ਸ਼ਰਧਾਲੂਆਂ ਤੋਂ ਇਲਾਵਾ ਅਤੇ ਵੈਸ਼ਨੋ ਦੇਵੀ ਮਾਤਾ ਚਿੰਤਪੁਰਨੀ ਅਤੇ ਬਾਬਾ ਵਡਭਾਗ ਸਿੰਘ ਦੇ ਧਾਰਮਿਕ ਸਾਲਾਨਾ ਸਮਾਗਮਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਲਾਏ ਲੰਗਰ ਸਬੰਧੀ ਬਾਬਾ ਸ਼ਾਂਤੀ ਗਿਰ ਲੰਗਰ ਹਾਲ ਦਸੂਹਾ ਵਿਖੇ ਸੁਰੱਖਿਆ ਪ੍ਰਬੰਧਾਂ ਸਬੰਧੀ ਜਾਇਜ਼ਾ ਲਿਆ।
ਇਹ ਵੀ ਪੜ੍ਹੋ- ਲਾਡੋਵਾਲ ਟੋਲ ਪਲਾਜ਼ਾ 'ਤੇ 13ਵੇਂ ਦਿਨ ਵੀ ਧਰਨਾ ਜਾਰੀ, ਕਿਸਾਨ ਜਥੇਬੰਦੀ ਨੇ ਜਿੰਦੇ ਲਾਉਣ ਦੀ ਸ਼ੁਰੂ ਕੀਤੀ ਤਿਆਰੀ
ਇਸ ਮੌਕੇ ਉਨ੍ਹਾਂ ਵੱਲੋਂ ਪੁਲਸ ਮੁਲਾਜ਼ਮਾਂ ਦੀ ਲੰਗਰ ਹਾਲ ਵਿਖੇ ਡਿਊਟੀ ਵੀ ਲਗਾਈ ਗਈ। ਬਾਬਾ ਬਰਫਾਨੀ ਸੇਵਾ ਸੰਮਤੀ ਦਸੂਹਾ ਦੇ ਪ੍ਰਧਾਨ ਕੈਲਾਸ਼ ਡੋਗਰਾ ਤੇ ਕੈਸ਼ੀਅਰ ਵਿਨੋਦ ਰੱਲਣ ਨੇ ਐੱਸ.ਐੱਸ.ਪੀ. ਦਾ ਨਿੱਘਾ ਸਵਾਗਤ ਕਰਦਿਆਂ ਦੱਸਿਆ ਕਿ ਲੰਗਰ ਦਿਨ ਰਾਤ ਸ੍ਰੀ ਅਮਰਨਾਥ ਦੀ ਯਾਤਰਾ ਜਾਰੀ ਰਹਿਣ ਤੱਕ ਚੱਲੇਗਾ।
ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੀ ਮਦਦ ਨਾਲ ਇਸ ਲੰਗਰ ਦਾ ਲਗਾਤਾਰ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਬਾਬਾ ਬਰਫਾਨੀ ਲੰਗਰ ਹਾਲ ’ਚ ਐੱਸ.ਐੱਸ.ਪੀ. ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਹ ਵੀ ਪੜ੍ਹੋ- ਹਥਿਆਰਾਂ ਨਾਲ ਲੈਸ ਹੋ ਕੇ ਸ਼ਰੇਆਮ ਲਲਕਾਰੇ ਮਾਰਨ ਵਾਲੇ ਨੌਜਵਾਨਾਂ ਖਿਲਾਫ ਪਰਚਾ ਦਰਜ
ਇਸ ਮੌਕੇ ਭੀਮ ਸੈਨ ਖੁੱਲਰ, ਸੁਭਾਸ਼ ਬੱਸੀ, ਹਰੀ ਗੋਪਾਲ, ਪੂਰਨ ਪ੍ਰਾਸ਼ਰ, ਸੁਭਾਸ਼ ਬੱਸੀ, ਸਤਪਾਲ ਤ੍ਰੇਹਨ, ਨਰਿੰਦਰ ਜੌਹਲ, ਜਗਮੋਹਣ ਸ਼ਰਮਾ, ਅਸ਼ਵਨੀ ਨਈਅਰ, ਰਤਨ ਲਾਲ, ਸ਼ਾਮ ਲਾਲ, ਮੈਨੇਜਰ ਮਦਨ ਲਾਲ, ਅਸ਼ਵਨੀ ਨਈਅਰ, ਨਰਿੰਦਰ ਜੌਹਲ, ਰਤਨ ਲਾਲ, ਰਕੇਸ਼ ਵਰਮਾ, ਅਨਿਲ ਕੁੰਦਰਾ, ਅਨੀਰੁੱਧ ਕਾਲੀਆ, ਬਿਪਨ ਗੰਭੀਰ, ਬਲਬੀਰ ਸਿੰਘ ਹਾਜ਼ਰ ਸਨ। ਉਨ੍ਹਾਂ ਨਾਲ ਡੀ. ਐੱਸ. ਪੀ. ਦਸੂਹਾ ਜਗਦੀਸ਼ ਰਾਜ ਅਤਰੀ ਤੋਂ ਇਲਾਵਾ ਹੋਰ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e