ਚੋਰਾਂ ਦੇ ਹੌਂਸਲੇ ਬੁਲੰਦ, ਮੁੰਡੇ ਦੇ ਕੰਨ ''ਤੇ ਪਿਸਤੌਲ ਰੱਖ ਕੇ ਖੋਹ ਲਈ ਐਕਟਿਵਾ

06/29/2024 9:06:36 PM

ਜਲੰਧਰ- ਜਲੰਧਰ ਸ਼ਹਿਰ 'ਚ ਚੋਰਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ ਜੋ ਆਏ ਦਿਨ ਬੇਖੌਫ ਹੋ ਕੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹੀ ਹੀ ਘਟਨਾ ਬੀਤੀ ਰਾਤ ਸਾਹਿਲ ਸ਼ਰਮਾ ਨਾਂ ਦੇ ਨੌਜਵਾਨ ਨਾਲ ਸ਼ਹਿਰ ਦੇ ਸੈਨਿਕ ਬਾਜ਼ਾਰ ਵਿਖੇ ਵਾਪਰ ਗਈ। ਸ਼ਾਹਿਲ ਸ਼ਰਮਾ ਨੇ ਦੱਸਿਆ ਕਿ ਮੈਂ ਰਾਤ ਨੂੰ ਜਿਵੇਂ ਹੀ ਢਿਲਵਾਂ ਰੋਡ 'ਤੇ ਚੜ੍ਹਿਆ ਤਾਂ ਪਿੱਛੋਂ ਐਕਟਿਵਾ 'ਤੇ ਸਵਾਰ ਤਿੰਨ ਨਕਾਬਪੋਸ਼ ਆਏ ਅਤੇ ਮੇਰੀ ਐਕਟਿਵਾ ਦੀ ਚਾਬੀ ਕੱਢ ਲਈ ਤੇ ਲੱਤ ਮਾਰ ਕੇ ਮੇਰੀ ਐਕਟਿਵਾ ਹੇਠਾਂ ਸੁੱਟ ਦਿੱਤੀ। 

ਨੌਜਵਾਨ ਨੇ ਦੱਸਿਆ ਕਿ ਉਨ੍ਹਾਂ 'ਚੋਂ ਤੀਜਾ ਨੌਜਵਾਨ ਐਕਟਿਵਾ ਤੋਂ ਹੇਠਾਂ ਉਤਰਿਆ ਅਤੇ ਮੇਰੀ ਕੰਨ 'ਤੇ ਪਿਸਤੌਲ ਰੱਖ ਦਿੱਤੀ। ਉਸ ਨੇ ਮੈਨੂੰ ਕਿਹਾ ਕਿ ਤੇਰੇ ਕੋਲ ਜੋ ਕੁਝ ਵੀ ਹੈ ਬਾਹਰ ਕੱਢ ਦੇ। 

ਲੁਟੇਰਿਆਂ ਨੇ ਮੇਰੇ ਕੋਲੋਂ ਮੇਰਾ ਬੈਗ ਅਤੇ ਦੋ ਫੋਨ ਖੋਹ ਲਏ। ਇਸ ਤੋਂ ਇਲਾਵਾ ਉਹ ਮੇਰੇ ਕੋਲ 6 ਹਜ਼ਾਰ ਰੁਪਏ ਅਤੇ ਮੇਰੀ ਐਕਟਿਵਾ ਵੀ ਖੋਹ ਕੇ ਲੈ ਗਏ। ਨੌਜਵਾਨ ਨੇ ਦੱਸਿਆ ਕਿ ਲੁਟੇਰੇ ਮੇਰਾ ਨਾਲ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁੜ ਢਿਲਵਾਂ ਰੋੜ ਵੱਲ ਚਲੇ ਗਏ। ਨੌਜਵਾਨ ਵੱਲੋਂ ਇਸ ਘਟਨਾ ਸਬੰਧੀ ਪੁਲਸ 'ਚ ਸ਼ਇਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Rakesh

Content Editor

Related News