10,000mAh ਦੀ ਬੈਟਰੀ ਦੇ ਸ਼ਾਨਦਾਰ ਫੀਚਰਜ਼ ਨਾਲ Redmi Pad Pro 5G ਭਾਰਤ ''ਚ ਲਾਂਚ

Tuesday, Jul 30, 2024 - 06:56 PM (IST)

10,000mAh ਦੀ ਬੈਟਰੀ ਦੇ ਸ਼ਾਨਦਾਰ ਫੀਚਰਜ਼ ਨਾਲ Redmi Pad Pro 5G ਭਾਰਤ ''ਚ ਲਾਂਚ

ਗੈਜੇਟ ਡੈਸਕ- ਸ਼ਾਓਮੀ ਨੇ ਭਾਰਤ 'ਚ ਨਵਾਂ ਟੈਬਲੇਟ ਲਾਂਚ ਕਰ ਦਿੱਤਾ ਹੈ, ਜਿਸ ਦਾ ਨਾਂ Redmi Pad Pro 5G ਹੈ। ਇਸ ਵਿਚ ਵੱਡੀ ਡਿਸਪਲੇਅ, 10,000mAh ਦੀ ਬੈਟਰੀ ਲਾਈਫ ਦਿੱਤੀ ਗਈ ਹੈ। ਇਸ ਵਿਚ ਵਾਈ-ਫਾਈ ਅਤੇ ਸੈਲੂਲਰ ਕੁਨੈਕਟੀਵਿਟੀ ਦਾ ਆਪਸ਼ਨ ਦਿੱਤਾ ਗਿਆ ਹੈ। ਇਕ ਹੋਰ ਡਿਵਾਈਸ Redmi Pad SE 4G ਵੀ ਭਾਰਤ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਟੈਬਲੇਟ ਦੇ ਨਾਲ ਕੁਝ ਸਮਾਰਟ ਅਸੈਸਰੀਜ਼ ਨੂੰ ਵੀ ਪੇਸ਼ ਕੀਤਾ ਹੈ, ਜਿਨ੍ਹਾਂ ਦੇ ਨਾਂ Redmi Pad Pro keyboard, Cover ਅਤੇ Redmi Smart Pen ਹਨ। ਇਸ ਤੋ ਇਲਾਵਾ  Xiaomi 14 CIVI  Panda edition ਨੂੰ ਵੀ ਲਾਂਚ ਕੀਤਾ ਗਿਆ ਹੈ।

Redmi Pad Pro ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਦੋ ਵੇਰੀਐਂਟ 'ਚ ਆਉਂਦਾ ਹੈ ਅੇਤ ਦੋਵਾਂ ਦੀ ਕੀਮਤ ਵੱਖ-ਵੱਖ ਹੈ। Redmi Pad Pro WiFi ਵੇਰੀਐਂਟ ਦੀ ਸ਼ੁਰੂਆਤੀ ਕੀਮਤ 21,999 ਰੁਪਏ ਹੈ। ਦੂਜਾ ਵੇਰੀਐਂਟ ਰੈੱਡਮੀ ਪੈਡ ਪ੍ਰੋ 5ਜੀ ਹੈ, ਜੋ ਸੈਲੂਲਰ ਸਪੋਰਟ ਯਾਨੀ ਸਿਮ ਸਪੋਰਟ ਨਾਲ ਆਉਂਦਾ ਹੈ। ਇਸ ਨੂੰ ਵੀ ਦੋ ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਗਿਆ ਸੀ। Redmi Pad Pro 5G ਦੇ 8GB + 128GB ਵੇਰੀਐਂਟ ਦੀ ਕੀਮਤ 24,999 ਰੁਪਏ ਅਤੇ 8GB + 256GB ਵੇਰੀਐਂਟ ਦੀ ਕੀਮਤ 26,999 ਰੁਪਏ ਹੈ। ਇਨ੍ਹਾਂ ਦੀ ਵਿਕਰੀ 2 ਅਗਸਤ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।

ਮਿਲ ਰਿਹਾ 2 ਹਜ਼ਾਰ ਰੁਪਏ ਦਾ ਡਿਸਕਾਊਂਟ

ਕੰਪਨੀ ਵੱਲੋਂ ਕੁਝ ਬੈਂਕ ਆਫਰ ਵੀ ਦਿੱਤੇ ਗਏ ਹਨ, ਜਿੱਥੇ ਯੂਜ਼ਰਸ ਨੂੰ 2 ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲ ਸਕਦਾ ਹੈ। ਇਸਦੇ ਲਈ ਤੁਸੀਂ ICICI ਬੈਂਕ ਅਤੇ HDFC ਬੈਂਕ ਦੇ ਕਾਰਡ ਦੀ ਵਰਤੋਂ ਕਰ ਸਕਦੇ ਹੋ। Redmi Pad Pro ਕੀਬੋਰਡ, ਕਵਰ ਅਤੇ Redmi Smart Pen ਦੀ ਵਿਕਰੀ ਵੀ 2 ਅਗਸਤ ਤੋਂ ਸ਼ੁਰੂ ਹੋਵੇਗੀ।

Redmi Pad Pro 5G ਦੇ ਫੀਚਰਜ਼

Redmi Pad Pro 5G 'ਚ 12.1 ਇੰਚ ਦੀ ਡਿਸਪਲੇਅ ਹੈ, ਜੋ 120Hz ਦੇ ਸਪੋਰਟ ਨਾਲ ਆਉਂਦੀ ਹੈ। ਇਸ ਵਿਚ 600 Nits ਦੀ ਪੀਕ ਬ੍ਰਾਈਟਨੈੱਸ ਮਿਲੇਗੀ। ਇਸ ਵਿਚ ਸਕਰੀਨ ਪ੍ਰੋਟੈਕਸ਼ਨ ਵੀ ਦਿੱਤਾ ਹੈ।

Redmi Pad Pro 5G में Snapdragon 7s Gen 2 ਚਿਪਸੈੱਟ ਦਾ ਇਸਤੇਮਾਲ ਕੀਤਾ ਹੈ। ਇਸ ਵਿਚ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਮਿਲੇਗੀ। ਇਸ ਵਿਚ 1.5TB ਤਕ ਦਾ ਮਾਈਕ੍ਰੋ ਐੱਸ.ਡੀ. ਕਾਰਡ ਲਗਾ ਸਕਦੇ ਹੋ।

Redmi Pad Pro 5G 'ਚ 8MP ਦਾ ਪ੍ਰਾਈਮਰੀ ਕੈਮਰਾ ਲੈੱਨਜ਼ ਹੈ, ਜੋ ਰੀਅਰ ਪੈਨਲ 'ਤੇ ਹੈ। ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ। ਦਮਦਾਰ ਐਂਟਰਟੇਨਮੈਂਟ ਲਈ ਇਸ ਵਿਚ ਕਵਾਡ ਸਪੀਕਰ ਸੈੱਟਅਪ ਹੈ, ਜੋ Dolby Atmos ਸਪੋਰਟ ਨਾਲ ਆਉਂਦਾ ਹੈ।

ਇਸ ਟੈਬਲੇਟ 'ਚ 10,000mAh ਦੀ ਬੈਟਰੀ ਦਿੱਤੀ ਹੈ, ਜੋ 33 ਵਾਟ ਵਾਇਰ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 12 ਘੰਟਿਆਂ ਦਾ ਬੈਟਰੀ ਬੈਕਅਪ ਦੇ ਸਕਦੀ ਹੈ। ਇਹ ਟੈਬਲੇਟ Xiaomi HyperOS  Android 14 ਬੇਸਡ ਹੈ। ਕੁਨੈਕਟੀਵਿਟੀ ਲਈ ਇਸ ਵਿਚ ਆਪਸ਼ਨਲ 5G ਸਪੋਰਟ ਦਿੱਤਾ ਹੈ। ਇਸ ਵਿਚ ਵਾਈ-ਫਾਈ 6, GPS ਅਤੇ ਬਲੂਟੁੱਥ v5.2 ਹੈ।


author

Rakesh

Content Editor

Related News