ਭਾਰਤ ''ਚ ਲਾਂਚ ਹੋਇਆ Redmi Note Prime

Monday, Dec 14, 2015 - 09:58 AM (IST)

ਭਾਰਤ ''ਚ ਲਾਂਚ ਹੋਇਆ Redmi Note Prime

ਜਲੰਧਰ— Xiaomi ਨੇ ਭਾਰਤ ''ਚ ਆਪਣਾ ਦੂਜਾ ''ਮੇਡ ਇਨ ਇੰਡੀਆ'' ਸਮਾਰਟਫੋਨ ਰੈੱਡਮੀ ਨੋਟ ਪ੍ਰਾਈਮ ਲਾਂਚ ਕੀਤਾ ਹੈ ਜਿਸ ਦੀ ਕੀਮਤ 8,499 ਰੁਪਏ ਹੈ। ਫਿਲਹਾਲ ਇਸ ਡਿਵਾਈਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ mi.com ਅਤੇ ਐਮਾਜ਼ਾਨ ਇੰਡੀਆ ਤੋਂ ਖਰੀਦਿਆ ਜਾ ਸਕੇਗਾ। 
ਐਂਡ੍ਰਾਇਡ 4.4 ਕਿਟਕੈਟ ਬੇਸਡ MIU17 ''ਤੇ ਚੱਲਣ ਵਾਲੇ ਇਸ ਡਿਊਲ ਸਿਮ ਸਮਾਰਟਫੋਨ ''ਚ 5.5 ਇੰਚ ਦੀ ਐੱਚ.ਡੀ. ਡਿਸਪਲੇ ਦੇ ਨਾਲ A.BGHz ਕਵਾਲਕਾਮ ਸਨੈਪਡ੍ਰੈਗਨ 410 ਕਵਾਡਕੋਰ ਪ੍ਰੋਸੈਸਰ ਅਤੇ 2GB ਰੈਮ ਦਿੱਤੀ ਗਈ ਹੈ। ਇਸ ਸਮਾਰਟਫੋਨ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 13MP ਰੀਅਰ ਅਤੇ 5MP ਸੈਲਫੀ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਸ ਦੀ ਇੰਟਰਨਲ ਮੈਮਰੀ 16GB ਦੀ ਹੈ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ ਵਧਾ ਕੇ 32GB ਤਕ ਕੀਤਾ ਜਾ ਸਕਦਾ ਹੈ। 3,100mAh ਬੈਟਰੀ ਵਾਲੇ ਇਸ ਡਿਵਾਈਸ ''ਚ ਕਨੈਕਟੀਵਿਟੀ ਲਈ 4G, WIFI 802,11 ਅਤੇ USB Otg ਦਿੱਤਾ ਗਿਆ ਹੈ।


Related News