ਸ਼ਿਓਮੀ ਰੈੱਡਮੀ ਨੋਟ 4 ਸ਼ਨੀਵਾਰ ਤੋਂ ਆਮ ਆਫਲਾਈਨ ਮੋਬਾਇਲ ਸਟੋਰ ''ਚ ਵੀ ਮਿਲੇਗਾ

Friday, Mar 17, 2017 - 04:58 PM (IST)

ਸ਼ਿਓਮੀ ਰੈੱਡਮੀ ਨੋਟ 4 ਸ਼ਨੀਵਾਰ ਤੋਂ ਆਮ ਆਫਲਾਈਨ ਮੋਬਾਇਲ ਸਟੋਰ ''ਚ ਵੀ ਮਿਲੇਗਾ
ਜਲੰਧਰ- ਸ਼ਿਓਮੀ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਰੈੱਡਮੀ ਨੋਟ 4 ਸਮਾਰਟਫੋਨ ਸ਼ਨੀਵਾਰ ਤੋਂ ਆਫਲਾਈਨ ਸਟੋਰ ''ਚ ਵੀ ਮਿਲੇਗਾ। ਸਮਰਾਟਫੋਨ ਦੀ ਕੀਮਤ 11,499 ਰੁਪਏ ਤੋਂ ਸ਼ੁਰੂ ਹੋਵੇਗੀ। ਹਾਲਹੀ ''ਚ ਕੰਪਨੀ ਨੇ ਦੱਸਿਆ ਸੀ ਕਿ ਭਾਰਤ ''ਚ ਸਿਰਫ 45 ਦਿਨਾਂ ਚ ਲੋਕਪ੍ਰਿਅ ਸ਼ਿਓਮੀ ਰੈੱਡਮੀ ਨੋਟ 4 ਦੇ 10 ਲੱਖ ਤੋਂ ਜ਼ਿਆਦਾ ਯੂਨਿਟ ਵਿਕੇ ਹਨ। ਹੁਣ ਤੱਕ ਸਮਾਰਟਫੋਨ ਸਿਰਫ ਈ-ਕਾਮਰਸ ਸਾਈਟ ਫਲਿੱਪਕਾਰਟ ਅਤੇ ਮੀ ਡਾਟ ਕਾਮ ''ਤੇ ਮਿਲਦਾ ਸੀ। 
ਕੰਪਨੀ ਨੇ ਇਕ ਪ੍ਰੈੱਸ ਰਿਲੀਜ਼ ''ਚ ਕਿਹਾ ਕਿ ਸ਼ਿਓਮੀ ਸਭ ਤੋਂ ਪਹਿਲਾਂ ਉੱਤਰੀ ਖੇਤਰ (16-21 ਮਾਰਚ) ਅਤੇ ਦੱਖਣੀ ਖੇਤਰ (14-17 ਮਾਰਚ) ''ਚ ਪ੍ਰੀ-ਆਰਡਰ ਬੁਕਿੰਗ ਲਵੇਗੀ। ਉੱਤਰੀ ਖੇਤਰ ਬਾਰੇ ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਰੈੱਡਮੀ ਨੋਟ 4 ਦਿੱਲੀ, ਜੈਪੁਰ ਅਤੇ ਚੰਡੀਗੜ੍ਹ ''ਚ ਆਮ ਮੋਬਾਇਲ ਸਟੋਰ ''ਚ ਉਪਲੱਬਧ ਹੋਵੇਗਾ। ਰੈੱਡਮੀ ਨੋਟ 4 ਵੱਡੇ ਇਲੈਕਟ੍ਰਾਨਿਕ ਸਟੋਰ ''ਚ ਸ਼ਨੀਵਾਰ ਤੋਂ ਉਪਲੱਬਧ ਹੋਵੇਗਾ। ਉਥੇ ਹੀ ਆਮ ਆਫਲਾਈਨ ਸਟੋਰ ''ਚ ਬੁੱਧਵਾਰ ਤੋਂ। 
ਆਫਲਾਈਨ ਉਪਲੱਬਧਤਾ ਤੋਂ ਇਲਾਵਾ ਕੰਪਨੀ ਨੇ ਦੱਸਿਆ ਹੈ ਕਿ ਰੈੱਡਮੀ ਨੋਟ 4 ਮਾਰਚ ਮਹੀਨੇ ਦੇ ਅਖੀਰ ਤੋਂ ਮੀ ਡਾਟ ਕਾਮ ''ਤੇ ਉਪਲੱਬਧ ਹੋਵੇਗਾ। ਸ਼ਿਓਮੀ ਨੇ ਕਿਹਾ ਕਿ ਭਵਿੱਖ ''ਚ ਸਾਰੇ ਸ਼ਿਓਮੀ ਪ੍ਰਾਡਕਟ ਲਈ ਆਫਲਾਈਨ ਸਟੋਰ ''ਚ ਪ੍ਰੀ-ਆਰਡਰ ਬੁਕਿੰਗ ਕੀਤੀ ਜਾਵੇਗੀ।

Related News