ਜਲਦ ਹੀ ਭਾਰਤ ''ਚ ਲਾਂਚ ਹੋ ਸਕਦਾ ਹੈ Xiaomi Redmi 4 ਸਮਾਰਟਫੋਨ

Saturday, May 06, 2017 - 11:56 AM (IST)

ਜਲਦ ਹੀ ਭਾਰਤ ''ਚ ਲਾਂਚ ਹੋ ਸਕਦਾ ਹੈ Xiaomi Redmi 4 ਸਮਾਰਟਫੋਨ
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਜਲਦ ਹੀ ਭਾਰਤ ''ਚ ਰੈੱਡਮੀ 4 ਹੈਂਡਸੈੱਟ ਲਾਂਚ ਕਰ ਸਕਦੀ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਟਵੀਟ ਕਰ ਦਿੱਤੀ ਹੈ। ਇਸ ਫੋਨ ਨੂੰ ਕੰਪਨੀ ਨੇ ਚੀਨ ''ਚ ਪਿਛਲੇ ਸਾਲ ਨਵੰਬਰ ''ਚ ਲਾਂਚ ਕੀਤਾ ਸੀ। ਇਹ ਇਕ ਬਜਟ ਸਮਾਰਟਫੋਨ ਹੋਵੇਗਾ, ਜੋ ਫਿੰਗਰਪ੍ਰਿੰਟ ਸਕੈਨਰ ਨਾਲ ਲੈਸ ਹੋ ਸਕਦਾ ਹੈ। ਨਾਲ ਹੀ ਇਹ ਮੇਟਲ ਯੂਨੀਬਾਡੀ ਡਿਜ਼ਾਈਨ ਤੋਂ ਬਣਿਆ ਹੋਵੇਗਾ। ਇਸ ਫੋਨ ਦਾ ਲੁੱਕ ਕਾਫੀ ਹੱਦ ਤੱਕ ਰੈੱਡਮੀ ਨੋਟ 4 ਵਰਗਾ ਹੈ।
ਕੀ ਹੋ ਸਕਦੇ ਹਨ ਫੀਚਰਸ -
ਇਸ ਫੋਨ ''ਚ 5 ਇੰਚ ਦਾ ਡਿਸਪਲੇ ਦਿੱਤਾ ਗਿਆ ਹੋਵੇਗਾ, ਜਿਸ ਦਾ ਰੈਜ਼ੋਲਿਊਸ਼ਨ 1080 ਪਿਕਸਲ ਹੋਵੇਗਾ। ਇਹ ਫੋਨ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 3 ਜੀ. ਬੀ. ਰੈਮ ਨਾਲ ਲੈਸ ਹੋਵੇਗਾ। ਇਸ ''ਚ 32 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੋਵੇਗੀ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਨੂੰ ਇਕ ਹੋਰ ਵੇਰੀਅੰਟ ਵੀ ਪੇਸ਼ ਕੀਤਾ ਜਾ ਸਕਦਾ ਹੈ, ਜੋ ਸਨੈਪਡ੍ਰੈਗਨ 430, 2 ਜੀ. ਬੀ. ਰੈਮ ਅਤੇ 16 ਜੀ. ਬੀ. ਮੈਮਰੀ ਨਾਲ ਲੈਸ ਹੋ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ''ਚ 13 ਐੱਮ. ਪੀ. ਦਾ ਰਿਅ੍ਰ ਕੈਮਰਾ ਦਿੱਤਾ ਗਿਆ ਹੋਵੇਗਾ, ਜੋ ਪੀ. ਡੀ. ਏ. ਐੱਫ. ਫੀਚਰ ਨਾਲ ਲੈਸ ਹੋਵੇਗਾ। ਨਾਲ ਹੀ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਜਾ ਸਕਦਾ ਹੈ। 
ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰੇਗਾ। ਫੋਨ ਨੂੰ ਪਾਵਰ ਦੇਣ ਲਈ ਇਸ ''ਚ 4100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੋਵੇਗੀ। ਕਨੈਕਟੀਵਿਟੀ ਲਈ ਇਸ ''ਚ 4ਜੀ ਐੱਲ. ਟੀ. ਈ. ਅਤੇ VoL“5 ਫੀਚਰ ਦਿੱਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਰੈੱਡਮੀ 4 ਦੇ ਸਨੈਪਡ੍ਰੈਗਨ 430 ਦੀ ਕੀਮਤ 699 ਚੀਨੀ ਯੂਆਨ ਕਰੀਬ 6,905 ਰੁਪਏ ਹੋ ਸਕਦੀ ਹੈ। ਸਨੈਪਡ੍ਰੈਗਨ 625 ਵੇਰੀਅੰਟ ਦੀ ਕੀਮਤ 599 ਚੀਨੀ ਯੂਆਨ ਕਰੀਬ 8,888 ਰੁਪਏ ਹੋ ਸਕਦੀ ਹੈ।

Related News