ਅੱਜ ਸਿਰਫ 1 ਰੁਪਏ ''ਚ ਖਰੀਦ ਸਕਦੇ ਹੋ Redmi Note 4, ਹੋਰ ਪ੍ਰਾਡਕਟਸ ''ਤੇ ਵੀ ਮਿਲ ਰਹੀ ਹੈ ਭਾਰੀ ਛੋਟ

Thursday, Apr 06, 2017 - 11:33 AM (IST)

ਅੱਜ ਸਿਰਫ 1 ਰੁਪਏ ''ਚ ਖਰੀਦ ਸਕਦੇ ਹੋ Redmi Note 4, ਹੋਰ ਪ੍ਰਾਡਕਟਸ ''ਤੇ ਵੀ ਮਿਲ ਰਹੀ ਹੈ ਭਾਰੀ ਛੋਟ
ਜਲੰਧਰ- ਵਾਅਦੇ ਮੁਤਾਬਕ ਸ਼ਿਓਮੀ ਮੀ ਫੈਨ ਫੈਸਟੀਵਲ ਭਾਰਤ ''ਚ ਵੀਰਵਾਰ ਨੂੰ (6 ਅਪ੍ਰੈਲ) ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਿਆ ਹੈ। ਕੰਪਨੀ ਇਸ ਫੈਨ ਫੈਸਟੀਵਲ ''ਚ ਮੀ ਡਾਟ ਕਾਮ ''ਤੇ ਆਪਣੇ ਸਮਰਾਟਫੋਨ, ਫਿਟਨੈੱਸ ਬੈਂਡ, ਏਅਰ ਪਿਊਰੀਫਾਇਰ, ਵੀ.ਆਰ. ਹੈੱਡਸੈੱਟ ਅਤੇ ਐਕਸੈਸਰੀ ''ਤੇ ਛੋਟ ਦੇ ਰਹੀ ਹੈ। ਇਸ ਤੋਂ ਇਲਾਵਾ ਚੀਨੀ ਕੰਪਨੀ ਸਿਰਫ ਐਪ ''ਤੇ ਵੀ ਫਲੈਸ਼ ਸੇਲ ਦਾ ਆਯੋਜਿਨ ਕਰ ਰਹੀ ਹੈ ਜਿਸ ਤਹਿਤ ਰੈੱਡਮੀ ਨੋਟ 4 ਨੂੰ ਸਿਰਫ 1 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਸ਼ਿਓਮੀ ਦੀ ਸੇਲ ''ਚ ਕਈ ਬੰਡਲ ਆਫਰ ਵੀ ਉਪਲੱਬਧ ਹਨ। 
ਇਕ ਰੁਪਏ ਦੀ ਫਲੈਸ਼ ਸੇਲ ਦਾ ਆਯੋਜਨ ਸਿਰਫ ਸ਼ਿਓਮੀ ਦੇ ਮੀ ਐਪ ''ਤੇ ਹੋਵੇਗਾ। ਇਹ ਸੇਲ ਸਵੇਰੇ 10 ਅਤੇ ਦੁਪਹਿਰ 2 ਵਜੇ ਹੋਵੇਗੀ। ਇਸ ਦੌਰਾਨ ਗਾਹਕਾਂ ਕੋਲ ਰੈੱਡਮੀ ਨੋਟ 4, ਮੀ ਬੈਂਡ 2 ਅਤੇ 10,000 ਐੱਮ.ਏ.ਐੱਚ. ਵਾਲੇ ਪਾਵਰ ਬੈਂਕ ਨੂੰ ਸਿਰਫ ਇਕ ਰੁਪਏ ''ਚ ਖਰੀਦਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਕੰਪਨੀ 3 ਅਪ੍ਰੈਲ ਤੋਂ 5 ਅਪ੍ਰੈਲ ਤੱਕ ਹਰ ਰੋਜ਼ ਸਵੇਰੇ 10 ਵਜੇ ਤੋਂ 50 ਰੁਪਏ, 100 ਰੁਪਏ, 200 ਰੁਪਏ ਅਤੇ 500 ਰੁਪਏ ਦੇ ਡਿਸਕਾਊਂਟ ਕੂਪਨ ਵੀ ਦੇਵੇਗੀ। ਮੀ ਪ੍ਰੋਟੈੱਕਟ ''ਤੇ ਵੀ ਸ਼ਿਓਮੀ 200 ਰੁਪਏ ਦੀ ਛੋਟ ਦੇ ਰਹੀ ਹੈ। ਇਸ ਦੇ ਨਾਲ ਹੀ ਐੱਸ.ਬੀ.ਆਈ. ਡੈਬਿਟ ਕਾਰਡ ਧਾਰਕਾਂ ਨੂੰ 5,000 ਰੁਪਏ ਦੀ ਖਰੀਦਾਰੀ ਕਰਨ ''ਤੇ 5 ਫੀਸਦੀ ਦੀ ਵਾਧੂ ਛੋਟ (500 ਰੁਪਏ ਜ਼ਿਆਦਾ) ਮਿਲੇਗੀ। 
ਸ਼ਿਓਮੀ ਮੀ ਫੈਨ ਫੈਸਟੀਵਲ ''ਚ ਹਾਲ ਹੀ ''ਚ ਲਾਂਚ ਹੋਏ ਰੈੱਡਮੀ 4ਏ ਬਜਟ ਸਮਰਾਟਫੋਨ ਨੂੰ ਖਰੀਦਣ ਦਾ ਮੌਕਾ ਵੀ ਹੋਵੇਗਾ। ਦੁਪਹਿਰ ਨੂੰ 12 ਵਜੇ ਰੈੱਡਮੀ 4ਏ ਤੋਂ ਇਲਾਵਾ ਸ਼ਿਓਮੀ ਰੈੱਡਮੀ ਨੋਟ 4 ਲਈ ਸੇਲ ਹੋਵੇਗੀ। 
ਮੀ ਫੈਨ ਫੈਸਟੀਵਲ ਦੌਰਾਨ ਮੀ ਏਅਰ ਪਿਊਰੀਫਾਈ 2 ਨੂੰ 500 ਰੁਪਏ ਦੀ ਛੋਟ ਦੇ ਨਾਲ 9,499 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਮੀ ਵੀ.ਆਰ. ਪਲੇ 100 ਰੁਪਏ ਦੀ ਛੋਟ ਦੇ ਨਾਲ 999 ਰੁਪਏ ''ਚ ਉਪਲੱਬਧ ਹੋਵੇਗਾ। ਇਸ ਦੇ ਨਾਲ ਹੀ 20,000 ਐੱਮ.ਏ.ਐੱਚ. ਪਾਵਰ ਬੈਂਕ ਨੂੰ 200 ਰੁਪਏ ਦੀ ਛੋਟ ਦੇ ਨਾਲ 2,199 ਰੁਪਏ ਜਦਕਿ 10,000 ਐੱਮ.ਏ.ਐੱਚ. ਪਾਵਰ ਬੈਂਕ ਨੂੰ 100 ਰੁਪਏ ਦੀ ਛੋਟ ਦੇ ਨਾਲ 1,199 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਮੀ ਇਨ-ਈਅਰ ਹੈੱਡਫੋਨ ਪ੍ਰੋ ''ਤੇ 200 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ ਅਤੇ ਇਨ੍ਹਾਂ ਨੂੰ 1,599 ਰੁਪਏ ''ਚ ਖਰੀਦਿਆ ਜਾ ਸਕਦਾ ਹੈ। 
ਉਥੇ ਹੀ ਬੰਡਲ ਡੀਲ ''ਚ ਏਅਰ ਪਿਊਰੀਫਾਈ 2 ਅਤੇ ਏਅਰ ਪਿਊਰੀਫਾਇਰ ਫਿਲਟਰ 10,998 ਰੁਪਏ ''ਚ ਮਿਲੇਗਾ। ਇਸ ਡੀਲ ''ਚ ਕੁਲ 1,500 ਰੁਪਏ ਦੀ ਛੋਟ ਮਿਲ ਰਹੀ ਹੈ। ਉਥੇ ਹੀ ਬਲੂਟੂਥ ਸਪੀਕਰ + ਸੈਲਫੀ ਸਟਿੱਕ + ਇਨ ਈਅਰ ਹੈੱਡਫੋਨ ਬੇਸਿਕ ਮੈਟ ਬੰਡਲ ''ਤੇ 300 ਰੁਪਏ ਦੀ ਛੋਟ ਦੇ ਨਾਲ 3,497 ਰੁਪਏ ''ਚ ਉਪਲੱਬਧ ਹੋਣਗੇ। ਉਥੇ ਹੀ ਮੀ ਇਨ-ਈਅਰ ਹੈੱਡਫੋਨ ਪ੍ਰੋ ਐੱਚ.ਡੀ + 10,000 ਐੱਮ.ਏ.ਐੱਚ. ਪਾਵਰ ਬੈਂਕ ਪ੍ਰੋ 500 ਰੁਪਏ ਦੀ ਛੋਟ ਦੇ ਨਾਲ 3,498 ਰੁਪਏ ''ਚ ਖਰੀਦੇ ਜਾ ਸਕਣਗੇ। ਸਟੈਂਡਰਡ ਅਡਾਪਟਰ + ਯੂ.ਐੱਸ.ਬੀ. ਕੇਬਲ + 20,000 ਐੱਮ.ਏ.ਐੱਚ. ਪਾਵਰ ਬੈਂਕ ਨੂੰ ਇਕੱਠੇ ਖਰੀਦਣ ''ਤੇ 300 ਰੁਪਏ ਦੀ ਛੋਟ ਮਿਲੇਗੀ, ਮਤਲਬ ਕਿ ਇਨ੍ਹਾਂ ਤਿੰਨਾਂ ਐਕਸੈਸਰੀ ਨੂੰ 2,497 ਰੁਪਏ ''ਚ ਖਰੀਦਣ ਦਾ ਮੌਕਾ ਮਿਲੇਗਾ। ਮੀ ਬੈਂਡ 2+ ਮੀ ਕੈਪਸੂਲ ਈਅਰਪੋਨ ''ਤੇ 400 ਰੁਪਏ ਦੀ ਛੋਟ ਮਿਲੇਗੀ ਅਤੇ ਇਨ੍ਹਾਂ ਨੂੰ 2,598 ਰੁਪਏ ''ਚ ਉਪਲੱਬਧ ਕਰਾਇਆ ਜਾਵੇਗਾ। ਇਸ ਤੋਂ ਇਲਾਵਾ ਮੀ ਫੈਨ ਫੈਸਟੀਵਲ ''ਚ ਸ਼ਿਓਮੀ ਮੀ ਮੈਕਸ ਪ੍ਰਾਈਮ ਸਮਾਰਟਫੋਨ 19,999 ਰੁਪਏ ''ਚ ਉਪਲੱਬਧ ਹੋਵੇਗਾ। ਇਸ ਫੋਨ ''ਤੇ ਜ਼ੀਰੋ ਫੀਸਦੀ ਈ.ਐੱਮ.ਆਈ. ਦਾ ਆਫਰ ਵੀ ਹੈ।

Related News